ਸੋਮਵਾਰ ਤੋਂ ਖੋਲ੍ਹਾਂਗਾ ਫਾਰਮਾ ਕੰਪਨੀਆਂ ਦੀ ਪੋਲ, ਜਿਸਦੀ ਜੋ ਮਰਜ਼ੀ ਹੈ ਕਰ ਲਓ: ਰਾਮਦੇਵ

Saturday, Jun 05, 2021 - 05:20 AM (IST)

ਹਰਿਦੁਆਰ - ਬਾਬਾ ਰਾਮਦੇਵ ਨੇ ਫਾਰਮਾ ਕੰਪਨੀਆਂ ਖ਼ਿਲਾਫ਼ ਆਪਣੀ ਲੜਾਈ ਦੀ ਧਾਰ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਤੋਂ ਫਾਰਮਾ ਕੰਪਨੀਆਂ ਦੀ ਪੋਲ ਖੋਲ੍ਹਾਂਗਾ। ਉਹ ਪਹਿਲਾਂ ਤੋਂ ਕਹਿ ਰਹੇ ਹਨ। ਉਨ੍ਹਾਂ ਦੀ ਜੋ ਮਰਜ਼ੀ ਉਹ ਕਰ ਲੈਣ। ਬਾਬਾ ਨੇ ਕਿਹਾ ਕਿ ਦਵਾਈ ਹੀ ਨਹੀਂ, ਟੈਸਟ ਅਤੇ ਆਪਰੇਸ਼ਨ ਮਾਫੀਆ ਵੀ ਹਨ, ਜੋ ਮਰੀਜ਼ਾਂ ਨੂੰ ਲੁੱਟ ਰਹੇ ਹਨ।  

ਯੋਗ ਕੈਂਪ ਵਿੱਚ ਸ਼ੁੱਕਰਵਾਰ ਨੂੰ ਸਵਾਮੀ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਗਲਤ ਕੰਮ ਕਰਣ ਵਾਲਿਆਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਉਂਟ 'ਤੇ ਜੈਨੇਰਿਕ ਦਵਾਈਆਂ ਦੀ ਸੂਚੀ ਪਾਉਣਗੇ, ਜੋ ਸਿਰਫ ਦੋ ਰੁਪਏ ਦੀ ਵਿਕਦੀ ਹੈ। ਉਥੇ ਹੀ ਬ੍ਰਾਂਡੇਡ ਕੰਪਨੀਆਂ ਦੀ ਉਹੀ ਦਵਾਈ ਕਈ ਗੁਣਾ ਮਹਿੰਗੀ ਵਿਕਦੀ ਹੈ।

ਕੁੱਝ ਡਾਕਟਰ ਮਹਿੰਗੀ ਦਵਾਈ ਹੀ ਮਰੀਜ਼ਾਂ ਦੇ ਪਰਚੇ 'ਤੇ ਲਿਖਦੇ ਹਨ। ਸਵਾਮੀ ਰਾਮਦੇਵ ਨੇ ਦੋਸ਼ ਲਗਾਇਆ ਕਿ ਬ੍ਰਾਂਡੇਡ ਕੰਪਨੀਆਂ ਦੀਆਂ ਦਵਾਈਆਂ ਲਿਖਣ ਵਾਲੇ ਡਾਕਟਰ ਕਮੀਸ਼ਨ ਖਾਂਦੇ ਹਨ  ਜੈਨਰਿਕ ਦਵਾਈਆਂ ਨਹੀਂ ਲਿਖ ਕੇ ਉਸੇ ਸਾਲਟ ਦੀ ਮਹਿੰਗੀ ਦਵਾਈ ਲਿਖਦੇ ਹਨ। ਇਨ੍ਹਾਂ ਦੇ ਇਸ ਖੇਡ ਨੂੰ ਬੰਦ ਕਰਵਾਉਣ ਲਈ ਕੋਰਟ ਵੀ ਜਾਵਾਂਗਾ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News