ਕਿਸਾਨ, ਜਵਾਨ ਤੇ ਖਿਡਾਰੀਆਂ ਲਈ ਜਦੋਂ ਤੱਕ ਜਿਉਂਦੀ ਹਾਂ ਲੜਦੀ ਰਹਾਂਗੀ : ਵਿਨੇਸ਼ ਫੋਗਾਟ
Tuesday, Oct 22, 2024 - 03:33 PM (IST)
ਹਰਿਆਣਾ (ਵਾਰਤਾ)- ਪਹਿਲਵਾਨ ਅਤੇ ਹਰਿਆਣਾ 'ਚ ਜੁਲਾਨਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਦੋਂ ਤੱਕ ਜਿਉਂਦੀ ਹੈ, ਕਿਸਾਨ, ਜਵਾਨ ਅਤੇ ਖਿਡਾਰੀਆਂ ਲਈ ਲੜਦੀ ਰਹੇਗੀ। ਵਿਨੇਸ਼ ਨੇ ਇੱਥੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਕਿਸਾਨਾਂ ਲਈ ਜਦੋਂ ਉਹ ਰਾਜਨੀਤੀ 'ਚ ਨਹੀਂ ਸੀ, ਉਦੋਂ ਵੀ ਆਵਾਜ਼ ਚੁੱਕੀ ਸੀ। ਉਸ ਨੇ ਕਿਹਾ ਕਿ ਕਿਸਾਨ, ਜਵਾਨ ਅਤੇ ਖਿਡਾਰੀ ਦੇਸ਼ ਦੀ ਨੀਂ ਹਨ ਅਤੇ ਉਨ੍ਹਾਂ ਲਈ ਸਦਾ ਲੜੇਗੀ। ਰਾਜਨੀਤੀ 'ਚ ਆਉਣ ਅਤੇ ਵਿਧਾਇਕ ਬਣਨ ਤੋਂ ਬਾਅਦ ਉਸ 'ਤੇ ਆਈ ਜ਼ਿੰਮੇਵਾਰੀ ਦੇ ਸਵਾਲ ਦੇ ਜਵਾਬ 'ਚ ਉਸ ਨੇ ਕਿਹਾ ਕਿ ਜ਼ਿੰਮੇਵਾਰੀ ਤਾਂ ਉਦੋਂ ਵੀ ਉਸ ਦੇ ਉੱਪਰ ਰਹਿੰਦੀ ਸੀ, ਜਦੋਂ ਉਹ ਦੇਸ਼ ਲਈ ਖੇਡਦੀ ਸੀ। ਹੁਣ ਵਿਧਾਇਕ ਬਣਨ ਤੋਂ ਬਾਅਦ ਚੋਣ ਖੇਤਰ ਦੇ ਲੋਕਾਂ ਦੀ ਤਾਂ ਆਸ ਹੈ ਹੀ, ਦੇਸ਼ ਦੀ ਨਜ਼ਰ ਉਸ 'ਤੇ ਹੈ।
ਉਸ ਨੇ ਕਿਹਾ,''ਮੈਂ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਅਸੀਂ ਜੋ ਲੜਾਈ ਲੜੀ ਸੀ, ਉਹ ਹਰ ਉਸ ਭੈਣ-ਧੀ ਦੀ ਲੜਾਈ ਹੈ ਜੋ ਲੜਨਾ ਜਾਣਦੀ ਹੈ, ਜੋ ਲੜਨਾ ਚਾਹੁੰਦੀ ਹੈ, ਉਸ ਦੀ ਲੜਾਈ ਲੜਨ ਦਾ ਕੰਮ ਅਸੀਂ ਕਰਾਂਗੇ।'' ਸਾਕਸ਼ੀ ਮਲਿਕ ਦੇ ਇਸ ਬਿਆਨ ਕਿ ਲੜਾਈ ਕਮਜ਼ੋਰ ਹੋ ਗਈ ਹੈ, ਵਿਨੇਸ਼ ਨੇ ਕਿਹਾ ਕਿ ਲੜਾਈ ਕਮਜ਼ੋਰ ਨਹੀਂ ਹੋਈ ਹੈ, ਜਦੋਂ ਤੱਕ ਉਹ ਕਮਜ਼ੋਰ ਨਹੀਂ ਹੁੰਦੇ, ਲੜਾਈ ਕਮਜ਼ੋਰ ਨਹੀਂ ਹੋ ਸਕਦੀ ਹੈ। ਉਸ ਨੇ ਕਿਹਾ ਕਿ ਜਦੋਂ ਤੱਕ ਸਾਕਸ਼ੀ, ਬਜਰੰਗ ਅਤੇ ਵਿਨੇਸ਼ ਜਿਊਂਦੀ ਹੈ, ਲੜਾਈ ਕਮਜ਼ੋਰ ਨਹੀਂ ਹੋ ਸਕਦੀ ਹੈ। ਉਸ ਨੇ ਇਹ ਵੀ ਕਿਹਾ ਕਿ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਡਟ ਕੇ ਮੈਦਾਨ 'ਚ ਰਹਿਣਾ ਚਾਹੀਦਾ, ਸੰਘਰਸ਼ ਕਰਨਾ ਚਾਹੀਦਾ, ਜਿਸ ਲਈ ਉਹ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8