ਰੁਹਾਨੀ ਗੁਰੂ ਦੇ ਗਰੁਪ ’ਤੇ ਛਾਪਾ, 500 ਕਰੋੜ ਦੀ ਅਣ-ਐਲਾਨੀ ਜਾਇਦਾਦ ਦਾ ਖੁਲਾਸਾ

Saturday, Oct 19, 2019 - 12:18 AM (IST)

ਰੁਹਾਨੀ ਗੁਰੂ ਦੇ ਗਰੁਪ ’ਤੇ ਛਾਪਾ, 500 ਕਰੋੜ ਦੀ ਅਣ-ਐਲਾਨੀ ਜਾਇਦਾਦ ਦਾ ਖੁਲਾਸਾ

ਬੈਂਗਲੁਰੂ — ਵਿਸ਼ਨੂੰ ਦਾ 10ਵਾਂ ‘ਅਵਤਾਰ’ ਹੋਣ ਦਾ ਦਾਅਵਾ ਕਰਨ ਵਾਲੇ ਆਤਮਕ ਗੁਰੂ ‘ਕਲਕੀ ਭਾਗਵਾਨ’ ਨੇ ਆਪਣੇ ਆਸ਼ਰਮ ਅਤੇ ਹੋਰ ਥਾਂਵਾਂ 'ਤੇ ਲਗਭਗ 93 ਕਰੋੜ ਰੁਪਏ ਨਕਦ ਇਕੱਠੇ ਕੀਤੇ ਹੋਏ ਸਨ ਅਤੇ 409 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦਾ ਇਨਕਮ ਟੈਕਸ ਵਿਭਾਗ ਨੇ ਪਤਾ ਲਗਾਇਆ। ਵਿਭਾਗ ਨੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੀਆਂ ਵੱਖ-ਵੱਖ ਲਗਭਗ 40 ਥਾਵਾਂ' ਤੇ ਛਾਪੇ ਮਾਰੇ ਸਨ, ਜਿਨ੍ਹਾਂ ਦੀ ਮਾਲਕੀ 'ਕਲਕੀ ਭਗਵਾਨ' ਅਤੇ ਉਸ ਦੇ ਬੇਟੇ ਕ੍ਰਿਸ਼ਨਾ ਦੇ ਨਾਮ ’ਤੇ ਹੈ।


ਅਮਰੀਕੀ ਕਰੰਸੀ ਲਗਭਗ 25 ਲੱਖ ਡਾਲਰ (ਲਗਭਗ 18 ਕਰੋੜ ਰੁਪਏ) ਦੀ ਜ਼ਬਤ ਕੀਤੀ ਗਈ ਹੈ। 26 ਕਰੋੜ ਰੁਪਏ ਦੀ ਕੀਮਤ ਵਾਲੇ 88 ਕਿੱਲੋ ਦੇ ਅਣ-ਘੋਸ਼ਿਤ ਸੋਨੇ ਦੇ ਗਹਿਣਿਆਂ, 1,271 ਕੈਰੇਟ ਦਾ ਹੀਰਾ, ਜਿਸ ਦੀ ਕੀਮਤ 5 ਕਰੋੜ ਰੁਪਏ ਦੀ ਨੂੰ ਵੀ ਜ਼ਬਤ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਤਕ ਮਿਲੇ ਸਮੂਹ ਦੀ ਅਣ-ਐਲਾਨੀ ਆਮਦਨ ਦਾ ਅਨੁਮਾਨ ਲਗਭਗ 500 ਕਰੋੜ ਰੁਪਏ ਤੋਂ ਵੱਧ ਹੈ। ਬੁੱਧਵਾਰ ਨੂੰ ਸ਼ੁਰੂ ਹੋਈ ਆਈ. ਟੀ. ਵਿਭਾਗ ਦੀ ਸਰਚ ਅਤੇ ਜ਼ਬਤ ਕਰਨ ਦੀ ਕਾਰਵਾਈ ਅਜੇ ਵੀ ਜਾਰੀ ਹੈ।


author

Inder Prajapati

Content Editor

Related News