'ਮੈਂ ਤਾਂ ਵੀਡੀਓ ਵੀ...!' ਕੋਲਕਾਤਾ ਸਮੂਹਿਕ ਜ਼ਬਰ-ਜ਼ਨਾਹ ਦੇ ਮੁੱਖ ਦੋਸ਼ੀ ਦਾ ਵੱਡਾ ਖ਼ੁਲਾਸਾ

Thursday, Jul 03, 2025 - 04:47 PM (IST)

'ਮੈਂ ਤਾਂ ਵੀਡੀਓ ਵੀ...!' ਕੋਲਕਾਤਾ ਸਮੂਹਿਕ ਜ਼ਬਰ-ਜ਼ਨਾਹ ਦੇ ਮੁੱਖ ਦੋਸ਼ੀ ਦਾ ਵੱਡਾ ਖ਼ੁਲਾਸਾ

ਨੈਸ਼ਨਲ ਡੈਸਕ : ਕੋਲਕਾਤਾ ਵਿੱਚ ਹੋਏ ਸਮੂਹਿਕ ਜ਼ਬਰ-ਜ਼ਨਾਹ ਮਾਮਲੇ ਦੇ ਮੁੱਖ ਦੋਸ਼ੀ ਮੋਨੋਜੀਤ ਮਿਸ਼ਰਾ ਉਰਫ਼ ਮੈਂਗੋ ਮਿਸ਼ਰਾ ਇਸ ਸਮੇਂ ਪੁਲਸ ਹਿਰਾਸਤ ਵਿਚ ਹੈ। ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਦੋਸ਼ੀ ਨੇ ਮੰਨਿਆ ਕਿ ਉਹ ਆਪਣੇ ਬਣਾਏ ਅਸ਼ਲੀਲ ਵੀਡੀਓ ਰਾਹੀਂ ਪੀੜਤਾ ਨੂੰ ਬਲੈਕਮੇਲ ਕਰਨਾ ਚਾਹੁੰਦਾ ਸੀ। ਉਸਨੂੰ ਉਮੀਦ ਸੀ ਕਿ ਪੀੜਤਾ ਵੀਡੀਓ ਵਾਇਰਲ ਹੋਣ ਦੇ ਡਰੋਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਨਹੀਂ ਜਾਵੇਗੀ। ਇਸੇ ਲਈ ਦੋਸ਼ੀ ਨੇ ਉਸਦੀ ਵੀਡੀਓ ਬਣਾਈ ਪਰ ਪੀੜਤਾ ਨੇ ਹਿੰਮਤ ਦਿਖਾਈ ਅਤੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ।

ਇਹ ਵੀ ਪੜ੍ਹੋ - ਸਾਵਧਾਨ! ChatGPT 'ਤੇ ਅੱਖਾਂ ਬੰਦ ਕਰਕੇ ਨਾ ਕਰੋ ਵਿਸ਼ਵਾਸ਼! ਨਹੀਂ ਤਾਂ...

ਦੋਸ਼ੀ ਨੇ ਪੁਲਸ ਦੇ ਸਾਹਮਣੇ ਇਹ ਵੀ ਦੱਸਿਆ ਕਿ ਮੈਂਗੋ ਦੀ ਨਜ਼ਰ ਸ਼ੁਰੂ ਤੋਂ ਹੀ ਪੀੜਤਾ 'ਤੇ ਸੀ। ਉਸਨੇ ਪੀੜਤਾ ਦੇ ਸਾਹਮਣੇ ਕਈ ਵਾਰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਉਸ ਨੂੰ ਕਾਲਜ ਯੂਨੀਅਨ ਦਾ ਜਨਰਲ ਸਕੱਤਰ ਬਣਨ ਦਾ ਪ੍ਰਸਤਾਵ ਵੀ ਦਿੱਤਾ ਸੀ, ਜਿਸ ਨੂੰ ਪੀੜਤਾ ਨੇ ਠੁਕਰਾ ਦਿੱਤਾ। ਦੋਸ਼ੀ ਦੇ ਅਨੁਸਾਰ ਮੈਂਗੋ ਨੇ ਯੋਜਨਾ ਬਣਾਈ ਸੀ ਕਿ ਪੀੜਤਾ ਪ੍ਰੀਖਿਆ ਫਾਰਮ ਜਮ੍ਹਾਂ ਕਰਾਉਣ ਦੇ ਬਹਾਨੇ ਕਾਲਜ ਕੈਂਪਸ ਆਵੇਗੀ, ਜਿੱਥੇ ਉਹ ਉਸਨੂੰ ਬੰਧਕ ਬਣਾ ਕੇ ਰੱਖਣਗੇ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਕਈ ਮਹੱਤਵਪੂਰਨ ਸਬੂਤ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਗਾਰਡ ਦਾ ਫੋਨ ਵੀ ਸ਼ਾਮਲ ਹੈ, ਜੋ ਅਸ਼ਲੀਲ ਵੀਡੀਓ ਬਣਾਉਣ ਲਈ ਵਰਤਿਆ ਜਾਂਦਾ ਸੀ।

ਇਹ ਵੀ ਪੜ੍ਹੋ - ਕੀ ਤੁਹਾਡਾ ਵੀ Facebook Account ਹੋ ਗਿਆ ਹੈਕ! ਤਾਂ ਇੰਝ ਕਰੋ ਰਿਕਵਰ

ਬੈੱਡਸ਼ੀਟ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ। ਕੋਲਕਾਤਾ ਪੁਲਸ ਦੇ ਅਨੁਸਾਰ ਘਟਨਾ ਤੋਂ ਅਗਲੇ ਦਿਨ ਮੈਂਗੋ ਮਿਸ਼ਰਾ ਨੇ ਇੱਕ ਕਾਲਜ ਕਰਮਚਾਰੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਪੁੱਛਿਆ ਕਿ ਕੀ ਪੁਲਸ ਕੈਂਪਸ ਵਿੱਚ ਆਈ ਹੈ। ਜਦੋਂ ਉਸਨੂੰ ਅਹਿਸਾਸ ਹੋਇਆ ਕਿ ਪੁਲਸ ਉਸਦੇ ਪਿੱਛੇ ਹੈ, ਤਾਂ ਉਸਨੇ ਵਕੀਲ ਦੋਸਤਾਂ ਅਤੇ ਕਾਲਜ ਦੇ ਸੀਨੀਅਰਾਂ ਤੋਂ ਮਦਦ ਮੰਗੀ ਪਰ ਸਾਰਿਆਂ ਨੇ ਇਨਕਾਰ ਕਰ ਦਿੱਤਾ। 26 ਜੂਨ ਦੀ ਸ਼ਾਮ ਨੂੰ ਮੈਂਗੋ ਅਤੇ ਇੱਕ ਹੋਰ ਦੋਸ਼ੀ ਪ੍ਰਮਿਤ ਨੂੰ ਪੁਲਸ ਨੇ ਬਾਲੀਗੰਜ ਰੇਲਵੇ ਸਟੇਸ਼ਨ ਦੇ ਨੇੜੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!

ਇਸ ਦੌਰਾਨ ਪੱਛਮੀ ਬੰਗਾਲ ਬਾਰ ਕੌਂਸਲ ਨੇ ਬੁੱਧਵਾਰ ਨੂੰ ਮਨੋਜੀਤ ਮਿਸ਼ਰਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਅਤੇ ਵਕੀਲਾਂ ਦੀ ਸੂਚੀ ਵਿੱਚੋਂ ਉਸਦਾ ਨਾਮ ਹਟਾ ਦਿੱਤਾ। ਬਾਰ ਕੌਂਸਲ ਦੇ ਚੇਅਰਮੈਨ ਅਸ਼ੋਕ ਦਾਬੇ ਨੇ ਕਿਹਾ ਕਿ ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ। ਕੋਲਕਾਤਾ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਵੀ ਇਸ ਘਟਨਾ ਦਾ ਵਿਰੋਧ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿੱਚ ਕਾਲਜ ਪ੍ਰਿੰਸੀਪਲ ਤੋਂ ਵੀ ਪੁੱਛਗਿੱਛ ਕੀਤੀ ਹੈ।

ਇਹ ਵੀ ਪੜ੍ਹੋ - ਉਡਦੇ ਜਹਾਜ਼ ਦੇ ਟੁੱਟ ਗਏ 'ਸ਼ੀਸ਼ੇ', ਮੁੱਠੀ 'ਚ ਆਈ ਯਾਤਰੀਆਂ ਦੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News