ਮੈਂ ਆਪਣਾ DNA ਟੈਸਟ ਕਰਵਾਉਣ ਲਈ ਤਿਆਰ, ਮੁੱਖ ਮੰਤਰੀ ਯੋਗੀ ਵੀ ਕਰਾਉਣ ਜਾਂਚ: ਅਖਿਲੇਸ਼ ਯਾਦਵ
Thursday, Dec 05, 2024 - 06:49 PM (IST)
ਕਾਨਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਡੀ.ਐੱਨ.ਏ. ਸਬੰਧੀ ਬਿਆਨ 'ਤੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣਾ ਡੀ.ਐੱਨ.ਏ. ਟੈਸਟ ਕਰਵਾਉਣ ਲਈ ਤਿਆਰ ਹਨ, ਬਸ਼ਰਤੇ ਮੁੱਖ ਮੰਤਰੀ ਵੀ ਆਪਣਾ ਡੀ.ਐੱਨ.ਏ. ਟੈਸਟ ਕਰਵਾਉਣ। ਅਯੁੱਧਿਆ 'ਚ ਰਾਮਾਇਣ ਮੇਲੇ ਦੇ ਉਦਘਾਟਨ ਤੋਂ ਬਾਅਦ ਯੋਗੀ ਨੇ ਵਿਰੋਧੀ ਪਾਰਟੀਆਂ 'ਤੇ ਸਮਾਜ ਨੂੰ ਵੰਡਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਯੁੱਧਿਆ ਅਤੇ ਸੰਭਲ 'ਚ ਮੁਗਲ ਸ਼ਾਸਕ ਬਾਬਰ ਦੀ ਫੌਜ ਨੇ ਜੋ ਕੀਤਾ ਅਤੇ ਜੋ ਅੱਜ ਬੰਗਲਾਦੇਸ਼ 'ਚ ਹੋ ਰਿਹਾ ਹੈ, ਉਸ ਦਾ ਡੀ.ਐੱਨ.ਏ. ਇਕ ਹੀ ਹੈ।
ਇਹ ਵੀ ਪੜ੍ਹੋ: ਕ੍ਰਿਪਟੋ ਮਾਰਕੀਟ ’ਤੇ ਚੱਲਿਆ ‘ਟਰੰਪ ਕਾਰਡ’, ਬਿਟ ਕੁਆਇਨ ਪਹਿਲੀ ਵਾਰ ਇਕ ਲੱਖ ਡਾਲਰ ਤੋਂ ਪਾਰ
ਅਖਿਲੇਸ਼ ਨੇ ਕਾਨਪੁਰ 'ਚ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਕਿੰਨਾ ਵਿਗਿਆਨ ਜਾਣਦੇ ਹਨ ਅਤੇ ਉਨ੍ਹਾਂ ਨੇ ਕਿੰਨੀ ਬਾਇਓਲੋਜੀ ਪੜ੍ਹੀ ਹੈ ਪਰ ਮੈਂ ਉਨ੍ਹਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਡੀ.ਐੱਨ.ਏ. ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਜੇਕਰ ਉਹ ਡੀ.ਐੱਨ.ਏ. ਦੀ ਗੱਲ ਕਰਦੇ ਹਨ ਤਾਂ ਮੈਂ ਡੀ.ਐੱਨ.ਏ. ਟੈਸਟ ਕਰਵਾਉਣ ਲਈ ਤਿਆਰ ਹਾਂ ਅਤੇ ਮੁੱਖ ਮੰਤਰੀ ਨੂੰ ਵੀ ਆਪਣਾ ਡੀ.ਐੱਨ.ਏ. ਟੈਸਟ ਕਰਵਾਉਣਾ ਚਾਹੀਦਾ ਹੈ। ਡੀ.ਐੱਨ.ਏ. ਬਾਰੇ ਗੱਲ ਕਰਨਾ ਉਨ੍ਹਾਂ (ਮੁੱਖ ਮੰਤਰੀ ਯੋਗੀ) ਨੂੰ ਸ਼ੋਭਾ ਨਹੀਂ ਦਿੰਦੀ। ਇੱਕ ਸੰਤ, ਭਗਵੇ ਕੱਪੜੇ ਧਾਰਨ ਕੀਤੇ ਇਕ ਯੋਗੀ ਹੋਣ ਦੇ ਨਾਤੇ ਉਨ੍ਹਾਂ ਨੂੰ ਡੀ.ਐੱਨ.ਏ. ਬਾਰੇ ਗੱਲ ਨਹੀਂ ਕਰਨੀ ਚਾਹੀਦੀ। ” ਅਖਿਲੇਸ਼ ਇੱਥੇ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ।
ਇਹ ਵੀ ਪੜ੍ਹੋ: ਦਿੱਲੀ ਤੀਹਰਾ ਕਤਲਕਾਂਡ: ਪੁਲਸ ਨੇ ਜੰਗਲ 'ਚੋਂ ਖੂਨ ਨਾਲ ਲਿਬੜੇ ਕੱਪੜੇ ਅਤੇ ਚਾਕੂ ਕੀਤਾ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8