ਦੁਨੀਆ ਦੀ ਸਭ ਤੋਂ ਲੰਬੀ ਹਾਈਪਰਲੂਪ ਟੈਸਟਿੰਗ ਟਿਊਬ, ਰੇਲ ਮੰਤਰੀ ਨੇ ਸਾਂਝੀ ਕੀਤੀ ਵੀਡੀਓ

Tuesday, Mar 18, 2025 - 01:02 PM (IST)

ਦੁਨੀਆ ਦੀ ਸਭ ਤੋਂ ਲੰਬੀ ਹਾਈਪਰਲੂਪ ਟੈਸਟਿੰਗ ਟਿਊਬ, ਰੇਲ ਮੰਤਰੀ ਨੇ ਸਾਂਝੀ ਕੀਤੀ ਵੀਡੀਓ

ਨਵੀਂ ਦਿੱਲੀ- ਦੇਸ਼ ਦਾ ਟਰਾਂਸਪੋਰਟ ਹੁਣ ਸਿਰਫ਼ ਰੇਲ, ਸੜਕ, ਹਵਾਈ ਅਤੇ ਵਾਟਰ ਤੱਕ ਹੀ ਸੀਮਤ ਨਹੀਂ ਰਹਿ ਗਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਭਾਰਤ ਦਾ ਟਰਾਂਸਪੋਰਟ ਸਿਰਫ਼ ਇੱਥੇ ਹੀ ਨਹੀਂ ਰੁਕੇਗਾ। ਭਾਰਤ ਵਿਚ ਹਾਈਪਰਲੂਪ ਦੀ ਵੀ ਟੈਸਟਿੰਗ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਹਾਲ ਹੀ ਵਿਚ IIT ਮਦਰਾਸ ਵਿਚ ਹਾਈਪਰਲੂਪ ਟੈਸਟਿੰਗ ਫੈਸੀਲਿਟੀ ਦਾ ਦੌਰਾ ਕੀਤਾ।

ਰੇਲ ਮੰਤਰੀ ਨੇ ਕਿਹਾ ਕਿ IIT ਮਦਰਾਸ 'ਚ 410 ਮੀਟਰ ਲੰਬੀ ਹਾਈਪਰਲੂਪ ਟੈਸਟ ਟਿਊਬ ਦੁਨੀਆ ਦਾ ਸਭ ਤੋਂ ਲੰਬੀ ਹਾਈਪਰਲੂਪ ਟੈਸਟਿੰਗ ਫੈਸੀਲਿਟੀ ਹੈ, ਇਹ ਜਲਦੀ ਹੀ ਦੁਨੀਆ ਦਾ ਸਭ ਤੋਂ ਲੰਬੀ ਹਾਈਪਰਲੂਪ ਟੈਸਟ ਟਿਊਬ ਹੋਵੇਗਾ। ਹਾਈਪਰਲੂਪ ਤਕਨਾਲੋਜੀ ਇਕ ਹਾਈ-ਸਪੀਡ ਟਰਾਂਸਪੋਰਟ ਸਿਸਟਮ ਹੈ ਜੋ 1000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵੈਕਿਊਮ-ਸੀਲਡ ਟਿਊਬ ਵਿਚ ਆਪਰੇਟ ਕਰ ਸਕਦੀ ਹੈ। 

ਦੱਸ ਦੇਈਏ ਕਿ ਹਾਈਪਰਲੂਪ ਇਕ ਤਰੀਕੇ ਦੀ ਟਰਾਂਸਪੋਰਟ ਵਿਵਸਥਾ ਹੈ। ਜੋ ਆਮ ਟਰਾਂਸਪੋਰਟ ਤਰੀਕਿਆਂ ਤੋਂ ਕਾਫੀ ਵੱਖਰੀ ਹੈ। ਇਹ ਇਕ ਪ੍ਰਕਾਰ ਦੀ ਹਾਈ ਸਪੀਡ ਟਰੇਨ ਹੈ, ਜੋ ਪੂਰੇ ਤਰੀਕੇ ਨਾਲ ਵੈਕਿਊਮ ਟਿਊਬ ਵਿਚ ਟਰੈਵਲ ਕਰਦੀ ਹੈ। ਦੇਸ਼ ਦੀ ਪਹਿਲੀ ਹਾਈਪਰਲੂਪ ਟਰੇਨ ਮੁੰਬਈ ਤੋਂ ਪੁਣੇ ਵਿਚਾਲੇ ਚੱਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਟਰੇਨ ਦੋਹਾਂ ਸ਼ਹਿਰਾਂ ਦੇ 150 ਕਿਲੋਮੀਟਰ ਦੀ ਦੂਰੀ ਨੂੰ ਸਿਰਫ 25 ਮਿੰਟ ਵਿਚ ਪੂਰਾ ਕਰੇਗੀ। ਹਾਈਪਰਲੂਪ ਦੀ ਖ਼ਾਸ ਗੱਲ ਇਹ ਹੈ ਕਿ ਇਹ ਟਰੇਨ ਦੋ ਸਟੇਸ਼ਨਾਂ ਵਿਚਾਲੇ ਕਿਤੇ ਰੁੱਕਦੀ ਨਹੀਂ ਹੈ। ਹਾਲ ਹੀ ਵਿਚ ਮਹਾਰਾਸ਼ਟਰ ਸਰਕਾਰ ਨੇ ਹਾਈਪਰਲੂਪ ਟਰਾਂਸਪੋਟਰੇਸ਼ਨ ਸਿਸਟਮ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ।


author

Tanu

Content Editor

Related News