ਹੈਦਰਾਬਾਦ ਗੈਂਗਰੇਪ : ''ਐਨਕਾਊਂਟਰ ਮੈਨ'' ਦੇ ਨਾਂ ਨਾਲ ਜਾਣੇ ਜਾਂਦੇ ਹਨ ਪੁਲਸ ਕਮਿਸ਼ਨਰ ''ਸੱਜਨਾਰ''

12/06/2019 6:18:50 PM

ਹੈਦਰਾਬਾਦ— ਹੈਦਰਾਬਾਦ ਗੈਂਗਰੇਪ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਮਾਰ ਦਿੱਤਾ ਹੈ। ਇਹ ਐਨਕਾਊਂਟਰ ਨੈਸ਼ਨਲ ਹਾਈਵੇਅ-44 ਕੋਲ ਸ਼ੁੱਕਰਵਾਰ ਨੂੰ ਹੋਇਆ। ਪੁਲਸ ਦੋਸ਼ੀਆਂ ਨੇ ਐੱਨ.ਐੱਚ.-44 'ਤੇ ਕ੍ਰਾਈਮ ਸੀਨ ਰਿਕ੍ਰਿਏਟ ਕਰਵਾਉਣ ਲਈ ਲੈ ਕੇ ਗਈ ਸੀ। ਪੁਲਸ ਅਨੁਸਾਰ ਚਾਰੇ ਦੋਸ਼ੀਆਂ ਨੇ ਮੌਕੇ 'ਤੇ ਦੌੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਚਾਰੇ ਦੋਸ਼ੀਆਂ ਨੂੰ ਢੇਰ ਕੀਤਾ ਹੈ।
 

ਐਨਕਾਊਂਟਰ ਸਪੈਸ਼ਲਿਸਟ ਹਨ ਸੱਜਨਾਰ
ਇਸ ਸਮੇਂ ਹੈਦਰਾਬਾਦ ਪੁਲਸ ਦੀ ਕਮਾਨ ਅਜਿਹੇ ਵਿਅਕਤੀ ਦੇ ਹੱਥ 'ਚ ਹੈ, ਜੋ ਐਨਕਾਊਂਟਰ ਸਪੈਸ਼ਲਿਸਟ ਮੰਨੇ ਜਾਂਦੇ ਹਨ। ਸਾਈਬਰਾਬਾਦ ਪੁਲਸ ਦੇ ਕਮਿਸ਼ਨਰ ਵੀ.ਸੀ. ਸੱਜਨਾਰ। ਸ਼ੁੱਕਰਵਾਰ ਨੂੰ ਚਾਰੇ ਦੋਸ਼ੀਆਂ ਦੇ ਐਨਕਾਊਂਟਰ ਤੋਂ ਬਾਅਦ ਜਿੱਥੇ ਇਕ ਪਾਸੇ ਕੁਝ ਲੋਕ 1996 ਬੈਚ ਦੇ ਆਈ.ਪੀ.ਸੀ.ਐੱਸ. ਅਫ਼ਸਰ ਸੱਜਨਾਰ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕਰ ਰਹੇ ਹਨ ਤਾਂ ਉੱਥੇ ਹੀ ਕੁਝ ਲੋਕ ਉਨ੍ਹਾਂ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,''2008 'ਚ ਵਾਰੰਗਲ 'ਚ ਬਤੌਰ ਐਸਿਡ ਅਟੈਕ ਦੇ ਦੋਸ਼ੀਆਂ ਦਾ ਐਨਕਾਊਂਟਰ ਅਤੇ ਹੁਣ ਹੈਦਰਾਬਾਦ 'ਚ ਬਤੌਰ ਪੁਲਸ ਕਮਿਸ਼ਨਰ ਗੈਂਗਰੇਪ ਦੇ ਦੋਸ਼ੀਆਂ ਦਾ ਐਨਕਾਊਂਟਰ। ਵੀ.ਸੀ. ਸੱਜਨਾਰ ਅਸਲੀ ਹੀਰੋ ਹਨ।''
 

ਵੀ.ਸੀ. ਸੱਜਨਾਰ ਨੇ ਕੀਤੀ ਪੁਸ਼ਟੀ
ਦੱਸਣਯੋਗ ਹੈ ਕਿ ਹੈਦਰਾਬਾਦ ਦੇ ਪੁਲਸ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਇਨ੍ਹਾਂ ਦੋਸ਼ੀਆਂ ਦੇ ਢੇਰ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਨੇ ਉਸ ਸਮੇਂ ਦੌੜਨ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਪੁਲਸ ਇਨ੍ਹਾਂ ਨੂੰ ਹਾਦਸੇ ਵਾਲੀ ਜਗ੍ਹਾ ਕ੍ਰਾਈਮ ਸੀਨ ਦੋਹਰਾਉਣ ਲਈ ਲੈ ਗਈ ਸੀ। ਕਮਿਸ਼ਨਰ ਨੇ ਕਿਹਾ ਕਿ ਇਹ ਘਟਨਾ ਸਵੇਰੇ 3 ਵਜੇ ਤੋਂ 6 ਵਜੇ ਦਰਮਿਆਨ ਦੀ ਹੈ। ਐਨਕਾਊਂਟਰ 'ਚ ਗੈਂਗਰੇਪ ਅਤੇ ਕਤਲ ਦੇ ਦੋਸ਼ੀ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਅਤੇ ਚੇਨਾਕੇਸ਼ਵੁਲੂ ਮਾਰੇ ਗਏ ਹਨ।
 

2008 'ਚ ਵੀ ਹੋਇਆ ਐਸਿਡ ਅਟੈਕ ਦੇ ਦੋਸ਼ੀਆਂ ਦਾ ਐਨਕਾਊਂਟਰ
ਦੱਸਣਯੋਗ ਹੈ ਕਿ ਸਾਲ 2008 'ਚ ਵਾਰੰਗਲ 'ਚ ਪੁਲਸ ਨੇ ਇਸੇ ਤਰ੍ਹਾਂ ਕ੍ਰਾਈਮ ਸੀਨ 'ਤੇ ਲਿਜਾ ਕੇ ਐਸਿਡ ਅਟੈਕ ਦੇ ਦੋਸ਼ੀਆਂ ਦਾ ਐਨਕਾਊਂਟਰ ਕੀਤਾ ਸੀ। ਦੋਸ਼ੀ ਕੁਝ ਸਮੇਂ ਤੋਂ ਇਕ ਕੁੜੀ ਨੂੰ ਪਰੇਸ਼ਾਨ ਕਰ ਰਹੇ ਸਨ। ਸਕੂਲ ਤੋਂ ਘਰ ਆਉਂਦੇ-ਜਾਂਦੇ ਉਸ ਦਾ ਪਿੱਛਾ ਕਰਦੇ ਅਤੇ ਕਮੈਂਟ ਕਰਦੇ ਸਨ। ਕੁੜੀ ਦੇ ਵਿਰੋਧ ਕਰਨ 'ਤੇ ਬੌਖਲਾਏ ਤਿੰਨਾਂ ਦੋਸ਼ੀਆਂ ਨੇ ਉਸ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਪੀੜਤਾ ਬੁਰੀ ਤਰ੍ਹਾਂ ਝੁਲਸ ਗਈ ਸੀ। ਉਸ ਸਮੇਂ ਆਂਧਰਾ ਪ੍ਰਦੇਸ਼ 'ਚ ਇਸ ਘਟਨਾ ਨੂੰ ਲੈ ਕੇ ਕਾਫ਼ੀ ਵਿਰੋਧ-ਪ੍ਰਦਰਸ਼ਨ ਹੋਏ। ਹਾਲਾਂਕਿ ਕਿ ਦਿਨ ਅਚਾਨਕ ਖਬਰ ਆਈ ਕਿ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਐਨਕਾਊਂਟਰ 'ਚ ਢੇਰ ਕਰ ਦਿੱਤਾ ਹੈ।


DIsha

Content Editor

Related News