ਹੈਦਰਾਬਾਦ ਐਨਕਾਊਂਟਰ : ਜਾਣੋ ਵੱਖ-ਵੱਖ ਦੇਸ਼ਾਂ ਦੀ ਮੀਡੀਆ ਨੇ ਕਿਵੇਂ ਦੇਖਿਆ ਇਹ ਮਾਮਲਾ

12/07/2019 1:32:59 PM

ਵਾਸ਼ਿੰਗਟਨ— ਹੈਦਰਾਬਾਦ 'ਚ ਇਕ ਮਹਿਲਾ ਡਾਕਟਰ ਦਾ ਰੇਪ ਤੇ ਕਤਲ ਕਰਨ ਵਾਲੇ ਚਾਰੋਂ ਦੋਸ਼ੀਆਂ ਦਾ ਸ਼ੁੱਕਰਵਾਰ ਨੂੰ ਐਨਕਾਊਂਟਰ ਹੋਣ ਦੀਆਂ ਖਬਰਾਂ ਦੁਨੀਆ ਭਰ ਦੀ ਮੀਡੀਆ 'ਚ ਛਾ ਗਈਆਂ।  ਦੋਸ਼ੀਆਂ ਨੂੰ ਮਾਰੇ ਜਾਣ ਦੇ ਮਾਮਲੇ 'ਚ ਬਹੁਤ ਸਾਰੇ ਲੋਕਾਂ ਦੇ ਵੱਖਰੇ-ਵੱਖਰੇ ਸੁਝਾਅ ਹਨ। ਕਿਸੇ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੋਕਾਂ ਦਾ ਦੇਸ਼ ਦੇ ਕਾਨੂੰਨ ਤੋਂ ਭਰੋਸਾ ਉੱਠ ਗਿਆ ਹੈ ਤੇ ਕਿਸੇ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਦੋਸ਼ੀਆਂ ਨੂੰ ਜਲਦੀ ਸਜ਼ਾ ਮਿਲੀ।
 

ਜਾਣੋ ਵਿਦੇਸ਼ੀ ਮੀਡੀਆ ਨੇ ਇਸ ਨੂੰ ਕਿਸ ਨਜ਼ਰ ਨਾਲ ਦੇਖਿਆ—
'ਵਾਸ਼ਿੰਗਟਨ ਪੋਸਟ' ਨੇ ਖਬਰ ਛਾਪੀ ਕਿ ਦੇਸ਼ ਦੇ ਕੁੱਝ ਵਰਗਾਂ ਨੇ ਮੌਤ 'ਤੇ ਖੁਸ਼ੀ ਪ੍ਰਗਟਾਈ ਜਿੱਥੇ ਔਰਤਾਂ ਅਤੇ ਬੱਚਿਆਂ ਖਿਲਾਫ ਘੋਰ ਅਪਰਾਧ ਹੋ ਰਹੇ ਹਨ। ਖਬਰ 'ਚ ਕਿਹਾ ਗਿਆ ਹੈ ਕਿ ਸ਼ੱਕੀ ਅਪਰਾਧੀਆਂ ਦੀ ਪੁਲਸ ਵਲੋਂ ਹੱਤਿਆ ਕੀਤੇ ਜਾਣਾ ਭਾਰਤ 'ਚ ਇੰਨਾ ਵੱਡਾ ਹੈ ਕਿ ਉਨ੍ਹਾਂ ਦੀ ਆਪਣੀ ਸ਼ਬਦਾਵਲੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ 'ਐਂਕਾਊਂਟਰ ਕਿਲਿੰਗ' ਕਿਹਾ ਜਾਂਦਾ ਹੈ ਅਤੇ ਇਸ 'ਚ ਸ਼ਾਮਲ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਤਮ ਰੱਖਿਆ 'ਚ ਇਹ ਕਾਰਵਾਈ ਕੀਤੀ ਹੈ।

'ਨਿਊਯਾਰਕ ਟਾਈਮਜ਼' ਨੇ ਇਸ ਨੂੰ ਹਾਲ ਹੀ ਦੇ ਮਹੀਨੇ ਦੇ 'ਸਭ ਤੋਂ ਨਫਰਤ ਭਰੇ ਅਪਰਾਧਿਕ ਮਾਮਲਿਆਂ' 'ਚੋਂ ਇਕ ਦੱਸਿਆ ਹੈ ਤੇ ਕਿਹਾ ਕਿ ਇਸ ਘਟਨਾ ਦਾ ਅਚਾਨਕ ਹੈਰਾਨ ਕਰਨ ਵਾਲਾ ਅੰਤ ਹੋ ਗਿਆ। ਇਸ ਨੇ ਕਿਹਾ,''ਅਧਿਕਾਰੀਆਂ ਨੂੰ ਨਾਇਕ ਦੱਸਿਆ ਜਾ ਰਿਹਾ ਹੈ ਤੇ ਹੈਦਰਾਬਾਦ ਦੀਆਂ ਸੜਕਾਂ 'ਤੇ ਲੋਕਾਂ ਨੇ ਪੁਲਸ ਅਧਿਕਾਰੀਆਂ 'ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ। ਸ਼ੁੱਕਰਵਾਰ ਨੂੰ ਇੰਨੇ ਕੁ ਲੋਕ ਸੜਕਾਂ 'ਤੇ ਸਨ ਕਿ ਆਵਾਜਾਈ ਬੰਦ ਹੋ ਗਈ।''

 

PunjabKesari

ਬੀ. ਬੀ. ਸੀ. ਨੇ ਲਿਖਿਆ ਕਿ ਪੁਲਸ ਕਾਰਵਾਈ ਦਾ ਸੋਸ਼ਲ ਮੀਡੀਆ 'ਤੇ ਕਾਫੀ ਸਮਰਥਨ ਪ੍ਰਗਟਾਇਆ ਗਿਆ। ਕਈ ਲੋਕਾਂ ਨੇ ਟਵਿੱਟਰ ਅਤੇ ਫੇਸਬੁੱਕ 'ਤੇ ਪੁਲਸ ਦੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਬ੍ਰਿਟਿਸ਼ ਪ੍ਰਸਾਰਕ ਨੇ ਕਿਹਾ ਕਿ ਦਿੱਲੀ 'ਚ ਦਸੰਬਰ 2012 ਦੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੇ ਭਾਰਤ 'ਚ ਔਰਤਾਂ ਦੇ ਬਲਾਤਕਾਰ ਅਤੇ ਹਿੰਸਾ ਦੀਆਂ ਘਟਨਾਵਾਂ ਵੱਲ ਧਿਆਨ ਖਿੱਚਿਆ ਹੈ ਪਰ ਔਰਤਾਂ ਖਿਲਾਫ ਅਪਰਾਧ 'ਚ ਕਮੀ ਨਹੀਂ ਆਈ।
 

'ਦਿ ਗਾਰਜੀਅਨ' ਨੇ ਖਬਰ ਛਾਪੀ ਕਿ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਨਾਲ ਭਾਰਤ ਦੇ ਲੋਕਾਂ ਵਿਚਕਾਰ ਗੁੱਸਾ ਹੈ, ਜਿੱਥੇ ਹਜ਼ਾਰਾਂ ਲੋਕਾਂ ਨੇ ਸੜਕ 'ਤੇ ਪ੍ਰਦਰਸ਼ਨ ਕੀਤਾ ਅਤੇ ਨੇਤਾਵਾਂ ਅਤੇ ਲੋਕਾਂ ਨੇ ਅਜਿਹੇ ਅਪਰਾਧੀਆਂ ਦੀ ਕੁੱਟ-ਕੁੱਟ ਕੇ ਜਾਨ ਲੈਣ ਦੀ ਅਪੀਲ ਕੀਤੀ।

'ਦਿ ਟੈਲੀਗ੍ਰਾਫ' ਨੇ ਲਿਖਿਆ ਕਿ ਔਰਤਾਂ ਖਿਲਾਫ ਹਿੰਸਾ ਦੇ ਹਾਈ ਪ੍ਰੋਫਾਇਲ ਮਾਮਲਿਆਂ ਨਾਲ ਭਾਰਤ 'ਚ ਗੁੱਸਾ ਵਧਿਆ ਹੈ। ਹੈਦਰਾਬਾਦ ਦੀ ਘਟਨਾ ਖਿਲਾਫ ਸੋਮਵਾਰ ਨੂੰ ਹਜ਼ਾਰਾਂ ਲੋਕਾਂ ਨੇ ਦੇਸ਼ ਭਰ 'ਚ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਇਸ ਨੇ ਕਿਹਾ ਕਿ ਕਾਰਕੁੰਨਾ ਨੇ ਬਲਾਤਕਾਰ ਦੇ ਮਾਮਲਿਆਂ ਨੂੰ ਅਦਾਲਤਾਂ ਦੇ ਮਾਧਿਅਮ ਰਾਹੀਂ ਤੇਜ਼ੀ ਨਾਲ ਨਜਿੱਠਣ ਅਤੇ ਸਖਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ।''


Related News