ਹੈਦਰਾਬਾਦ ਐਨਕਾਊਂਟਰ : ਲਾਸ਼ਾਂ ਦਾ ਫਿਰ ਹੋਵੇਗਾ ਪੋਸਟਮਾਰਟਮ

12/21/2019 2:48:21 PM

ਹੈਦਰਾਬਾਦ— ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਕਰਨ ਦੇ ਚਾਰੇ ਦੋਸ਼ੀਆਂ ਨੇ ਐਨਕਾਊਂਟਰ ਦਾ ਮਾਮਲਾ ਵਧਦਾ ਜਾ ਰਿਹਾ ਹੈ। ਤੇਲੰਗਾਨਾ ਹਾਈ ਕੋਰਟ ਨੇ ਐਨਕਾਊਂਟਰ 'ਤੇ ਉਠ ਰਹੇ ਸਵਾਲਾਂ ਨੂੰ ਦੇਖਦੇ ਹੋਏ ਚਾਰੇ ਦੋਸ਼ੀਆਂ ਦੀਆਂ ਲਾਸ਼ਾਂ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਹੈਦਰਾਬਾਦ ਦੇ ਗਾਂਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਨੇ ਕਿਹਾ ਸੀ ਕਿ ਲਾਸ਼ਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ ਹੈ। ਇਸ 'ਤੇ ਹਸਪਤਾਲ ਪ੍ਰਸ਼ਾਸਨ ਨੇ ਕੋਰਟ ਤੋਂ ਮੰਗ ਕੀਤੀ ਸੀ ਕਿ ਲਾਸ਼ਾਂ ਦੇ ਸੰਬੰਧ 'ਚ ਕੋਈ ਨਿਰਦੇਸ਼ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਹਾਲ ਹੀ 'ਚ ਚਾਰੇ ਦੋਸ਼ੀਆਂ ਨੂੰ ਐਨਕਾਊਂਟਰ 'ਚ ਕੀਤੇ ਗਏ ਕਤਲ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮਿਸ਼ਨ 'ਚ ਬਾਂਬੇ ਹਾਈ ਕੋਰਟ ਦੀ ਰਿਟਾਇਰਡ ਜੱਜ ਰੇਖਾ ਬਲਦੋਟਾ ਅਤੇ ਸੀ.ਬੀ.ਆਈ. ਦੇ ਸਾਬਕਾ ਨਿਰਦੇਸ਼ਕ ਕਾਰਤੀਕੇਅਨ ਸ਼ਾਮਲ ਹਨ। 6 ਮਹੀਨਿਆਂ 'ਚ ਇਹ ਕਮਿਸ਼ਨ ਆਪਣੀ ਰਿਪੋਰਟ ਸੌਂਪੇਗਾ।

9 ਹੋਰ ਔਰਤਾਂ ਨਾਲ ਵੀ ਕਰ ਚੁਕੇ ਸਨ ਰੇਪ
ਪਿਛਲੇ ਦਿਨੀਂ ਹੈਦਰਾਬਾਦ ਰੇਪ-ਕਤਲ ਦੀ ਜਾਂਚ ਕਰਨ ਵਾਲਿਆਂ ਨੇ ਦਾਅਵਾ ਕੀਤਾ ਸੀ ਕਿ ਚਾਰ 'ਚੋਂ 2 ਦੋਸ਼ੀ 9 ਹੋਰ ਔਰਤਾਂ ਨਾਲ ਵੀ ਅਜਿਹਾ ਹੀ ਕਰ ਚੁਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁੱਛ-ਗਿੱਛ ਦੌਰਾਨ ਇਨ੍ਹਾਂ 2 ਦੋਸ਼ੀਆਂ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਇਨ੍ਹਾਂ 9 ਔਰਤਾਂ ਨਾਲ ਰੇਪ ਕਰ ਕੇ ਉਨ੍ਹਾਂ ਨੂੰ ਸਾੜ ਕੇ ਮਾਰ ਦਿੱਤਾ ਸੀ। ਬਾਅਦ 'ਚ ਇਹ ਚਾਰੇ ਹੈਦਰਾਬਾਦ ਪੁਲਸ ਨਾਲ ਐਨਕਾਊਂਟਰ 'ਚ ਮਾਰੇ ਗਏ ਸਨ।

6 ਦਸੰਬਰ ਨੂੰ ਕੀਤਾ ਗਿਆ ਸੀ ਐਨਕਾਊਂਟਰ
ਦੱਸਣਯੋਗ ਹੈ ਕਿ 6 ਦਸੰਬਰ ਨੂੰ ਹੈਦਰਾਬਾਦ ਦੇ ਸ਼ਾਦਨਗਰ 'ਚ ਰੇਪ ਅਤੇ ਕਤਲ ਦੇ ਦੋਸ਼ੀਆਂ ਨੂੰ ਇਕ ਐਨਕਾਊਂਟਰ 'ਚ ਢੇਰ ਕਰ ਦਿੱਤਾ ਗਿਆ ਸੀ। ਪੁਲਸ ਜਾਂਚ ਲਈ ਇਨ੍ਹਾਂ ਦੋਸ਼ੀਆਂ ਨੂੰ ਮੌਕਾ-ਏ-ਵਾਰਦਾਤ 'ਤੇ ਲੈ ਕੇ ਗਈ ਸੀ। ਚਾਰਾਂ ਨੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਸ ਨੇ ਉਨ੍ਹਾਂ ਨੂੰ ਉੱਥੋਂ ਹੀ ਢੇਰ ਕਰ ਦਿੱਤਾ ਸੀ।


DIsha

Content Editor

Related News