ਸ਼ਰਮਨਾਕ! ਪਤੀ ਨੂੰ ਬੰਧਕ ਬਣਾ 17 ਲੋਕਾਂ ਨੇ 5 ਬੱਚਿਆਂ ਦੀ ਮਾਂ ਨਾਲ ਕੀਤਾ ਸਮੂਹਕ ਜਬਰ ਜ਼ਿਨਾਹ

Thursday, Dec 10, 2020 - 10:46 AM (IST)

ਸ਼ਰਮਨਾਕ! ਪਤੀ ਨੂੰ ਬੰਧਕ ਬਣਾ 17 ਲੋਕਾਂ ਨੇ 5 ਬੱਚਿਆਂ ਦੀ ਮਾਂ ਨਾਲ ਕੀਤਾ ਸਮੂਹਕ ਜਬਰ ਜ਼ਿਨਾਹ

ਰਾਂਚੀ- ਝਾਰਖੰਡ ਤੋਂ ਇਕ ਸ਼ਰਮਨਾਕ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 17 ਲੋਕਾਂ ਵਲੋਂ ਪਤੀ ਦੇ ਸਾਹਮਣੇ ਹੀ ਜਨਾਨੀ ਨਾਲ ਸਮੂਹਕ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਦੋਸ਼ੀਆਂ ਨੇ ਜਨਾਨੀ ਦੇ ਪਤੀ ਨੂੰ ਬੰਧਕ ਬਣਾ ਲਿਆ ਸੀ। ਵਾਰਦਾਤ ਤੋਂ ਬਾਅਦ ਪੀੜਤ ਜੋੜੇ ਨੇ ਬੁੱਧਵਾਰ ਨੂੰ ਪੁਲਸ ਨੂੰ ਸ਼ਿਕਾਇਤ ਕਰ ਕੇ ਐੱਫ.ਆਈ.ਆਰ. ਦਰਜ ਕਰਵਾਈ ਹੈ। ਪੁਲਸ ਨੇ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਾਰਦਾਤ ਮੰਗਲਵਾਰ ਨੂੰ ਮੁਫਸਿਲ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਇਕ ਇਲਾਕੇ ਦੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ 5 ਬੱਚਿਆਂ ਦੀ ਮਾਂ ਆਪਣੇ ਪਤੀ ਨਾਲ ਬਜ਼ਾਰ ਤੋਂ ਘਰ ਪਰਤ ਰਹੀ ਸੀ। ਇਸ ਦੌਰਾਨ ਦੋਸ਼ੀਆਂ ਨੇ ਉਨ੍ਹਾਂ ਨੂੰ ਰਸਤੇ 'ਚ ਰੋਕ ਲਿਆ। ਜਿਸ ਤੋਂ ਬਾਅਦ ਬਦਮਾਸ਼ ਦੋਹਾਂ 'ਤੇ ਹਾਵੀ ਹੋ ਗਏ ਅਤੇ ਇਕ ਤੋਂ ਬਾਅਦ ਇਕ 17 ਲੋਕਾਂ ਨੇ ਜਨਾਨੀ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਗਲੋਬਲ ਟੀਚਰ ਪੁਰਸਕਾਰ ਜੇਤੂ ਰਣਜੀਤ ਸਿੰਘ ਦਿਸਲੇ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ

ਅਪਰਾਧ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀ ਥਾਣੇ ਪਹੁੰਚੇ। ਜਿਸ ਤੋਂ ਬਾਅਦ ਸਮੂਹਕ ਜਬਰ ਜ਼ਿਨਾਹ ਦੀਆਂ ਧਾਰਾਵਾਂ 'ਚ ਮਾਮਲਾ ਦਰਜ ਕਰਵਾਉਂਦੇ ਹੋਏ ਉਨ੍ਹਾਂ ਨੇ ਤੁਰੰਤ ਸੁਰੱਖਿਆ ਕਰਮੀਆਂ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਲਈ ਇਕ ਮੁਹਿੰਮ ਵੀ ਚਲਾਈ ਗਈ, ਜਿਸ ਤੋਂ ਬਾਅਦ ਸਾਰੇ ਅਪਰਾਧੀਆਂ ਨੂੰ ਪੁਲਸ ਨੇ ਫੜ ਲਿਆ। ਫਿਲਹਾਲ ਜਨਾਨੀ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਪਤੀ ਨਾਲ ਸੂਰਤ ਜਾਣ ਦੀ ਜਿੱਦ ਨਹੀਂ ਹੋਈ ਪੂਰੀ, ਜਨਾਨੀ ਨੇ ਸਿੰਦੂਰ ਖਾ ਕੀਤੀ ਖ਼ੁਦਕੁਸ਼ੀ

ਨੋਟ : ਆਖ਼ਰ ਕਿਉਂ ਨਹੀਂ ਰੁਕ ਰਹੀਆਂ ਰੇਪ ਦੀਆਂ ਘਟਨਾਵਾਂ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News