ਪ੍ਰੇਮਿਕਾ ਨੂੰ ਮੋਮੋਜ਼ ਖਿਲਾ ਰਿਹਾ ਸੀ ਬੰਦਾ ! ਮੌਕੇ 'ਤੇ ਆ ਪਹੁੰਚੀ ਪਤਨੀ, ਫ਼ਿਰ ਜੋ ਹੋਇਆ...

Monday, Oct 05, 2026 - 10:02 AM (IST)

ਪ੍ਰੇਮਿਕਾ ਨੂੰ ਮੋਮੋਜ਼ ਖਿਲਾ ਰਿਹਾ ਸੀ ਬੰਦਾ ! ਮੌਕੇ 'ਤੇ ਆ ਪਹੁੰਚੀ ਪਤਨੀ, ਫ਼ਿਰ ਜੋ ਹੋਇਆ...

ਮੇਰਠ (ਇੰਟ.) - ਮੇਰਠ ’ਚ ਸੜਕ 'ਤੇ ਦੂਜੀ ਔਰਤ ਯਾਨੀ ਪ੍ਰੇਮੀਕਾ ਨਾਲ ਕਾਰ ’ਚ ਬੈਠੇ ਪਤੀ ਨੂੰ ਮੋਮੋਜ਼ ਖਾਂਦੇ ਹੋਏ ਦੇਖ ਕੇ ਪਤਨੀ ਨੇ ਜ਼ਬਰਦਸਤ ਹੰਗਾਮਾ ਕਰ ਦਿੱਤਾ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦੋਸ਼ ਹੈ ਕਿ ਪਤਨੀ ਨੇ ਜਦੋਂ ਆਪਣੇ ਪਤੀ ਨੂੰ ਉਸ ਦੀ ਪ੍ਰੇਮੀਕਾ ਨਾਲ ਦੇਖ ਲਿਆ ਤਾਂ ਉਸ ਦਾ ਪਤੀ ਕਾਰ ਲੈ ਕੇ ਭੱਜਣ ਲੱਗਾ ਸੀ। ਇਸ ਦੌਰਾਨ ਉਸ ਦੀ ਪਤਨੀ ਕਾਰ ਦੇ ਬੋਨਟ ’ਤੇ ਲੇਟ ਗਈ। ਇਸ ਦੇ ਬਾਵਜੂਦ ਉਸ ਨੇ ਕਾਰ ਨਹੀਂ ਰੋਕੀ ਅਤੇ ਲੱਗਭਗ 100 ਮੀਟਰ ਤੱਕ ਪਤਨੀ ਨੂੰ ਬੋਨਟ ’ਤੇ ਲਟਕਾ ਕੇ ਕਾਰ ਦੌੜਾਉਂਦਾ ਰਿਹਾ। 

ਇਹ ਵੀ ਪੜ੍ਹੋ : ਪਿਆਕੜਾਂ ਲਈ ਵੱਡੀ ਖ਼ੁਸ਼ਖ਼ਬਰੀ; 15% ਸਸਤੇ ਹੋਣਗੇ ਦਿੱਲੀ 'ਚ ਵਿਦੇਸ਼ੀ ਪੈੱਗ

ਇਸ ਘਟਨਾ ਦੌਰਾਨ ਔਰਤ ਮਦਦ ਲਈ ਰੌਲਾ ਪਾਉਂਦੀ ਰਹੀ। ਰਾਸਤੇ ਵਿਚ ਕਈ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਲੋਹੀਆ ਨਗਰ ਥਾਣਾ ਖੇਤਰ ਦਾ ਹੈ। ਕਾਜ਼ੀਪੁਰ ਨਿਵਾਸੀ ਇਕ ਨੌਜਵਾਨ ਦਾ ਵਿਆਹ ਲੱਗਭਗ 15 ਸਾਲ ਪਹਿਲਾਂ ਹੋਇਆ ਸੀ। ਸ਼ਨੀਵਾਰ ਨੂੰ ਔਰਤ ਆਪਣੇ ਪੁੱਤਰ ਨਾਲ ਸਕੂਟੀ ਤੋਂ ਹਾਪੁੜ ਰੋਡ ਪਹੁੰਚੀ ਸੀ। ਇਸੇ ਦੌਰਾਨ ਉਸ ਨੇ ਪਤੀ ਦੀ ਕਾਰ ਦੇਖੀ। ਕਾਰ ’ਚ ਪਤੀ ਨਾਲ ਉਸ ਦੀ ਪ੍ਰੇਮੀਕਾ ਨੂੰ ਦੇਖ ਕੇ ਉਸ ਨੇ ਵਾਹਨ ਰੋਕਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਇਸ ਦੌਰਾਨ ਪਤੀ ਨੇ ਕਾਰ ਨਹੀਂ ਰੋਕੀ ਅਤੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ ਹੋਵੇਗੀ ਪੈਸੇ ਦੀ ਵਰਖਾ

ਪਤੀ ਦੀ ਇਸ ਹਰਕਤ ਤੋਂ ਬਾਅਦ ਔਰਤ ਬੋਨਟ ’ਤੇ ਚੜ੍ਹ ਗਈ। ਔਰਤ ਵਲੋਂ ਕਾਫ਼ੀ ਚੀਕ-ਚਿਹਾੜਾ ਪਾਉਣ ਅਤੇ ਮਦਦ ਦੀ ਪੁਕਾਰ ਲਗਾਉਣ 'ਤੇ ਕੁਝ ਦੂਰੀ ’ਤੇ ਲੋਕਾਂ ਨੇ ਕਾਰ ਰੁਕਵਾਈ। ਇਸ ਤੋਂ ਬਾਅਦ ਪਤਨੀ ਨੇ ਪਤੀ ਨਾਲ ਸੜਕ ’ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਔਰਤ ਨੇ ਪਤੀ ਅਤੇ ਮੁਟਿਆਰ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਕੁੱਟਮਾਰ ਅਤੇ ਧਮਕੀ ਦੇਣ ਦੀ ਸ਼ਿਕਾਇਤ ਕੀਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਪਤੀ ਤੇ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ। ਸਾਰੇ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News