ਪਤੀ ਦੇ ਸਨ 6 ਅਫੇਅਰ, ਬੇਟੇ ਦੇ ਸਾਹਮਣੇ ਗੋਲੀ ਮਾਰ ਕੇ ਹਮਲੇ ਦੀ ਰਚੀ ਝੂਠੀ ਕਹਾਣੀ
Thursday, Oct 26, 2017 - 04:10 PM (IST)
ਨਵੀਂ ਦਿੱਲੀ— ਰੋਹਿਣੀ ਜੇਲ ਦੇ ਕੋਲ ਬੁੱਧਵਾਰ ਨੂੰ ਹੋਏ ਇਕ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਿੱਲੀ ਪੁਲਸ ਨੇ ਵਾਅਦਾ ਕੀਤਾ ਹੈ। ਪੁਲਸ ਮੁਤਾਬਕ ਔਰਤ ਦੇ ਪਤੀ ਨੇ ਉਸ ਦਾ ਕਤਲ ਕੀਤਾ ਹੈ। ਉਸ ਨੇ ਜ਼ੁਰਮ ਕਬੂਲ ਕਰ ਲਿਆ ਹੈ, ਜਿਸ ਦੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਔਰਤ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਪੰਕਜ ਦਾ 6 ਔਰਤਾਂ ਨਾਲ ਅਫੇਅਰ ਸੀ। ਇਸ ਗੱਲ 'ਤੇ ਉਸ ਦਾ ਪਤਨੀ ਨਾਲ ਝਗੜਾ ਹੁੰਦਾ ਸੀ। ਪਤਨੀ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਉਸ ਦਾ ਕਤਲ ਕਰ ਦਿੱਤਾ। ਦੋਹਾਂ ਨੇ 2007 'ਚ ਲਵ-ਮੈਰਿਜ਼ ਕਰਵਾਈ ਸੀ।
ਰੋਹਿਣੀ ਸੈਕਟਰ 15 ਦੇ ਰਹਿਣ ਵਾਲੇ ਪੰਕਜ ਮੇਹਰਾ ਨੇ ਪੁਲਸ ਨੂੰ ਪਹਿਲਾਂ ਬਿਆਨ ਦਿੱਤਾ ਸੀ ਕਿ ਬੁੱਧਵਾਰ ਸਵੇਰੇ ਉਹ ਆਪਣੀ ਪਤਨੀ ਪ੍ਰਿਆ ਮੇਹਰਾ ਅਤੇ ਦੋ ਸਾਲ ਦੇ ਬੇਟੇ ਨੇਯਸ਼ ਨਾਲ ਬੰਗਲਾ ਸਾਹਿਬ ਗੁਰਦੁਆਰੇ ਤੋਂ ਆ ਰਿਹਾ ਸੀ। ਸਵਿੱਫਟ 'ਚ ਸਵਾਰ ਚਾਰ ਬਦਮਾਸ਼ਾਂ 'ਚੋਂ ਇਕ ਨੇ ਪਤਨੀ ਵੱਲ ਆ ਕੇ ਬੰਦੂਕ ਨਾਲ ਸ਼ੀਸ਼ਾਲਤੋੜ ਦਿੱਤਾ। ਪੰਕਜ ਨੇ ਬਦਮਾਸ਼ ਦੇ ਹੱਥ ਤੋਂ ਬੰਦੂ ਖੋਹਣ ਦੀ ਕੋਸ਼ਿਸ਼ ਕੀਤੀ, ਉਦੋਂ ਉਸ ਨੇ ਫਾਇਰਿੰਗ ਕਰ ਦਿੱਤੀ। ਇਸ ਨਾਲ ਪ੍ਰਿਯਾ ਦੀ ਮੌਤ ਹੋ ਗਈ। ਪੰਕਜ ਮੁਤਾਬਕ ਪਿਛਲੇ ਸਾਲ ਨੋਟਬੰਦੀ ਦੌਰਾਨ ਨਵੰਬਰ 'ਚ ਉਸ ਨੇ ਮੋਨੂੰ ਨਾਮ ਦੇ ਇਕ ਵਿਅਕਤੀ ਤੋਂ 5 ਲੱਖ ਰੁਪਏ ਵਿਆਜ 'ਤੇ ਲਏ ਸੀ। ਇਹ ਰਕਮ ਹੁਣ ਵਧ ਕੇ 40ਲੱਖ ਰੁਪਏ ਹੋ ਗਈ ਸੀ। ਇਸ ਨੂੰ ਲੈ ਕੇ ਦੋਹਾਂ 'ਚ ਝਗੜਾ ਸੀ। ਅਜਿਹੇ 'ਚ ਮੋਨੂੰ ਨੇ ਹੀ ਉਸ ਦੀ ਪਤਨੀ ਦਾ ਕਤਲ ਕਰਵਾ ਦਿੱਤਾ ਹੈ। ਪ੍ਰਿਯਾ ਦਾ ਪਿਤਾ ਆਜ਼ਾਦਪੁਰ ਮੰਡੀ 'ਚ ਫਲ-ਸਬਜ਼ੀਆਂ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਭਰਾ ਕਾਰਤਕ ਮਮਘਾਟੀ ਦਾ ਦਾਅਵਾ ਹੈ ਕਿ ਪੰਕਜ ਨੇ ਆਪਣਾ ਸਾਲਾਂ ਤੋਂ ਚੱਲ ਰਹੇ ਸੂਟ ਦਾ ਕੰਮ ਬੰਦ ਕਰ ਦਿੱਤਾ ਸੀ। ਉਸ ਨੇ 2015 'ਚ ਸਹੁਰੇ ਘਰਦਿਆਂ ਨਾਲ ਪਾਟਨਰਸ਼ਿਪ 'ਚ ਪਹਾੜਗੰਜ 'ਚ ਇਕ ਰੈਸਟੋਰੈਂਟ ਖੋਲ੍ਹਿਆ ਸੀ। ਅਗਸਤ 'ਚ ਪ੍ਰਿਯਾ ਦੇ ਪਰਿਵਾਰ ਨੇ ਇਹ ਰੈਸਟੋਰੈਂਟ ਪੂਰੀ ਤਰ੍ਹਾਂ ਪੰਕਜ ਦੇ ਨਾਮ ਕਰ ਦਿੱਤਾ ਸੀ। ਪ੍ਰਿਯਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਪੰਕਜ ਕਈ ਲੜਕੀਆਂ ਨਾਲ ਫੜਿਆ ਜਾ ਚੁੱਕਿਆ ਸੀ। ਬੀਤੇ 4-5 ਮਹੀਨੇ ਹੀ ਇਕ ਨਵਾਂ ਅਫੇਅਰ ਸ਼ੁਰੂ ਹੋਇਆ ਸੀ। ਜਿਸ ਨੂੰ ਲੈ ਕੇ ਉਹ ਬਹੁਤ ਗੰਭੀਰ ਸੀ। ਉਹ ਪ੍ਰਿਯਾ ਨੂੰ ਟਾਰਚਰ ਵੀ ਕਰਦਾ ਸੀ। ੍ਰਾਟ ਹਵਾਈ ਅੱਡੇ ਤੋਂ ਸੱਿਧਾ ਮਸੂਰੀ ਜਾਣਗੇ।
