ਅਰਨਬ ਦੀ ਜ਼ਮਾਨਤ ''ਤੇ ਬੋਲੀ ਮਹਿਬੂਬਾ- ''ਜੇਲ੍ਹ ''ਚ ਬੰਦ ਸੈਂਕੜੇ ਕਸ਼ਮੀਰੀਆਂ ਦੀ ਸੁਣਵਾਈ ਕਿਉਂ ਨਹੀਂ''

Thursday, Nov 12, 2020 - 03:07 PM (IST)

ਅਰਨਬ ਦੀ ਜ਼ਮਾਨਤ ''ਤੇ ਬੋਲੀ ਮਹਿਬੂਬਾ- ''ਜੇਲ੍ਹ ''ਚ ਬੰਦ ਸੈਂਕੜੇ ਕਸ਼ਮੀਰੀਆਂ ਦੀ ਸੁਣਵਾਈ ਕਿਉਂ ਨਹੀਂ''

ਸ਼੍ਰੀਨਗਰ— ਰਿਪਬਲਿਕ ਟੀਵੀ ਨੈੱਟਵਰਕ ਦੇ ਸੰਪਾਦਕ ਅਰਨਬ ਗੋਸਵਾਮੀ ਮਾਮਲੇ ਵਿਚ ਸੁਤੰਤਰਤਾ ਦੇ ਅਧਿਕਾਰ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਹਿਮਤੀ ਜਤਾਉਂਦੇ ਹੋਏ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸਵਾਲ ਕੀਤਾ ਹੈ। ਮੁਫਤੀ ਨੇ ਕਿਹਾ ਕਿ ਆਧਾਰਹੀਨ ਦੋਸ਼ਾਂ ਤਹਿਤ ਜੇਲ੍ਹਾਂ 'ਚ ਬੰਦ ਸੈਂਕੜੇ ਕਸ਼ਮੀਰੀਆਂ ਅਤੇ ਪੱਤਰਕਾਰਾਂ ਦੀ ਰਿਹਾਈ 'ਤੇ ਤੰਰਤ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ। 

PunjabKesari

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮੁਫਤੀ ਨੇ ਟਵੀਟ ਕਰ ਕੇ ਕਿਹਾ ਕਿ ਸੁਤੰਤਰਤਾ ਦੇ ਅਧਿਕਾਰ 'ਤੇ ਸੁਪਰੀਮ ਕੋਰਟ ਦੇ ਗੁੱਸੇ ਤੋਂ ਸਹਿਮਤ ਹਨ ਪਰ ਇਸ ਗੱਲ ਦਾ ਵੱਡਾ ਦੁੱਖ ਹੈ ਅਤੇ ਨਾਰਾਜ਼ਗੀ ਵੀ ਹੈ ਕਿ ਹੁਣ ਵੀ ਆਧਾਰਹੀਨ ਦੋਸ਼ਾਂ ਤਹਿਤ ਸੈਂਕੜੇ ਕਸ਼ਮੀਰੀ ਅਤੇ ਪੱਤਰਕਾਰ ਜੇਲਾਂ 'ਚ ਬੰਦ ਹਨ। ਅਦਾਲਤ ਦੇ ਫ਼ੈਸਲੇ ਨੂੰ ਭੁੱਲ ਜਾਓ, ਉਨ੍ਹਾਂ ਦੀ ਅਜੇ ਤੱਕ ਸੁਣਵਾਈ ਵੀ ਨਹੀਂ ਹੋਈ ਹੈ। ਉਨ੍ਹਾਂ ਦੀ ਆਜ਼ਾਦੀ ਲਈ ਕਿਉਂ ਨਹੀਂ ਕੋਈ ਆਵਾਜ਼ ਚੁੱਕਦਾ।

ਇਹ ਵੀ ਪੜ੍ਹੋ: ਜੇਲ ਤੋਂ ਬਾਹਰ ਆਉਂਦੇ ਹੀ ਅਰਨਬ ਨੇ ਊਧਵ ਠਾਕਰੇ ਨੂੰ ਦਿੱਤੀ ਚੁਣੌਤੀ, ਕਿਹਾ- ਮੇਰੇ ਨਾਲ ਕਰੋ ਮੁੱਦਿਆਂ 'ਤੇ ਬਹਿਸ

ਦੱਸ ਦੇਈਏ ਕਿ ਪਿਛਲੇ ਸਾਲ 5 ਅਗਸਤ ਨੂੰ ਮਹਿਬੂਬਾ ਨਾਲ ਦੋ ਹੋਰ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਤੋਂ ਇਲਾਵਾ ਸੈਂਕੜੇ ਸਾਬਕਾ ਮੰਤਰੀ, ਵਿਧਾਇਕ ਅਤੇ ਵੱਖ-ਵੱਖ ਮੁੱਖ ਸਿਆਸੀ ਪਾਰਟੀਆਂ ਅਤੇ ਵੱਖਵਾਦੀ ਸੰਗਠਨਾਂ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਕੇਂਦਰ ਸ਼ਾਸਿਤ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਹਿਰਾਸਤ ਦੇ ਦੋਸ਼ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਸ਼ਤਰੂਘਨ ਸਿਨਹਾ ਦੇ ਪਰਿਵਾਰ 'ਚ ਤੀਜੀ ਹਾਰ, ਪੁੱਤਰ ਲਵ ਬੋਲੇ- 'ਇਹ ਅੰਤ ਨਹੀਂ, ਸ਼ੁਰੂਆਤ ਹੈ'

ਦੱਸਣਯੋਗ ਹੈ ਕਿ ਅਰਨਬ ਗੋਸਵਾਮੀ ਨੂੰ ਇੰਟੀਰੀਅਰ ਡਿਜ਼ਾਈਨਰ ਅਨਵਯ ਨਾਈਕ ਅਤੇ ਉਨ੍ਹਾਂ ਦੀ ਮਾਂ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ 4 ਨਵੰਬਰ ਨੂੰ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਫ਼ੈਸਲੇ ਨੂੰ ਪਲਟਦੇ ਹੋਏ ਬੁੱਧਵਾਰ ਭਾਵ ਕੱਲ ਅਰਨਬ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।


author

Tanu

Content Editor

Related News