ਆਨਲਾਈਨ ਗੇਮਿੰਗ ’ਚ ਮਹਿਲਾ ਗੇਮਰਸ ਦੀ ਗਿਣਤੀ ’ਚ ਭਾਰੀ ਵਾਧਾ

Wednesday, Jan 19, 2022 - 03:15 AM (IST)

ਆਨਲਾਈਨ ਗੇਮਿੰਗ ’ਚ ਮਹਿਲਾ ਗੇਮਰਸ ਦੀ ਗਿਣਤੀ ’ਚ ਭਾਰੀ ਵਾਧਾ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਕੋਰੋਨਾ ਮਹਾਮਾਰੀ ਤੋਂ ਬਾਅਦ ਆਨਲਾਈਨ ਗੇਮਿੰਗ ਵਿਚ ਮਹਿਲਾ ਗੇਮਰਸ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸਨੂੰ ਦੇਖਦੇ ਹੋਏ ਹੁਣ ਗੇਮਿੰਗ ਕੰਪਨੀਆਂ ਵੀ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਦੀ ਭਰਤੀ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਵਿਚ ਜਿੰਗਾ, ਸੁਪਰ ਗੇਮਿੰਗ, ਮੈਮੇਸਟੇਸੀ, ਨਾਉ ਜੀਜੀ ਅਤੇ ਗੇਮਜਾਪ ਸ਼ਾਮਲ ਹਨ। ਅੰਕੜਿਆਂ ਮੁਤਾਬਕ ਭਾਰਤ ਵਿਚ ਗੇਮਿੰਗ ਦੇ ਖੇਤਰ ਵਿਚ ਕੰਮ ਕਰਦੇ ਲੋਕਾਂ ਦੀ ਗਿਣਤੀ 2022 ਵਿਚ 40,000 ਨੂੰ ਪਾਰ ਕਰਨ ਦਾ ਅਨੁਮਾਨ ਹੈ।

ਇਹ ਖ਼ਬਰ ਪੜ੍ਹੋ- ਮੇਸੀ ਤੇ ਸਾਲਾਹ ਨੂੰ ਪਿੱਛੇ ਛੱਡ ਲੇਵਾਂਡੋਵਸਕੀ ਨੇ ਜਿੱਤਿਆ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ
ਕਰੀਅਰ ਤੋਂ ਬ੍ਰੇਕ ਲੈਣ ਵਾਲੀਆਂ ਔਰਤਾਂ ਨੂੰ ਕੰਪਨੀਆਂ ਦੇ ਰਹੀਆਂ ਹਨ ਮੌਕਾ
ਬੈਂਗਲੁਰੂ ਸਥਿਤ ਗੈਮੇਸਟੇਸੀ ਵਰਗੀਆਂ ਕੁਝ ਕੰਪਨੀਆਂ ਕਰੀਅਰ ਤੋਂ ਬ੍ਰੇਕ ਲੈਣ ਵਾਲੀਆਂ ਔਰਤਾਂ ਨੂੰ ਮੌਕਾ ਦੇ ਰਹੀਆਂ ਹਨ। ਗੈਮੇਸਟੇਸੀ ਦੇ ਫਾਊਂਟਰ ਦਾਨਿਸ਼ ਸਿਨਹਾ ਨੇ ਦੱਸਿਆ ਕਿ ਗੇਮਸ ਡਿਜ਼ਾਈਨ ਪਹਿਲਾਂ ਔਰਤਾਂ ਵਲੋਂ ਨਹੀਂ ਕੀਤੇ ਜਾਂਦੇ ਸਨ ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਔਰਤਾਂ ਗੇਮ ਬਣਾਉਣ ਲਈ ਟੀਮਾਂ ਦੀ ਅਗਵਾਈ ਕਰਨ। ਉਹ ਕਹਿੰਦੇ ਹਨ ਕਿ ਸਟਾਰਟ-ਅਪ ਨੇ ਮਹਿਲਾ ਕਲਾਕਾਰਾਂ ਅਤੇ ਚਿੱਤਰਕਾਰਾਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਕੰਮ ’ਤੇ ਰੱਖਣ ਲਈ ਡਿਜ਼ਾਈਨ ਕੰਪਲੈਸਾਂ ਨਾਲ ਭਾਈਵਾਲੀ ਕੀਤੀ ਹੈ।

ਇਹ ਖ਼ਬਰ ਪੜ੍ਹੋ- ਪਾਕਿ ਗੇਂਦਬਾਜ਼ ਮੁਹੰਮਦ ਹਸਨੈਨ ਦਾ ਐਕਸ਼ਨ ਸ਼ੱਕੀ, ICC ਕਰੇਗਾ ਜਾਂਚ
ਗੇਮਜਾਪ ਕੰਪਨੀ ’ਚ 42 ਫੀਸਦੀ ਔਰਤਾਂ
ਗੁੜਗਾਓਂ ਸਥਿਤ ਇਕ ਹੋਰ ਗੇਮਿੰਗ ਕੰਪਨੀ ਗੇਮਜਾਪ ਦੇ ਕੋ-ਫਾਊਂਡਰ ਗੌਰਬ ਅਗਰਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਡੇ ਕਾਰਜਬਲ ਦਾ ਲਗਭਗ 42 ਫੀਸਦੀ ਔਰਤਾਂ ਨਾਲ ਬਣਿਆ ਹੈ।
2022 ਵਿਚ ਗੇਮਰਸ ਦੀ ਗਿਣਤੀ ਵਧ ਕੇ 510 ਮਿਲੀਅਨ ਹੋਣ ਦੀ ਉਮੀਦ
ਇਕ ਰਿਪੋਰਟ ਮੁਤਾਬਕ 2022 ਵਿਚ ਭਾਰਤੀ ਆਨਲਾਈਨ ਗੇਮਰਸ ਦੀ ਗਿਣਤੀ ਵਧ ਕੇ 510 ਮਿਲੀਅਨ ਹੋਣ ਦੀ ਉਮੀਦ ਹੈ, ਜੋ 2020 ਵਿਚ 360 ਮਿਲੀਅਨ ਤੋਂ ਜ਼ਿਆਦਾ ਹੈ। ਸਾਲ 2021 ਵਿਚ ਭਾਰਤ ਦੇ ਆਨਲਾਈਨ ਗੇਮਿੰਗ ਮਾਰਕੀਟ ਵਿਚ 136 ਅਰਬ ਰੁਪਏ (ਡਾਲਰ 1.80 ਬਿਲੀਅਨ) ਦਾ ਰੈਵਨਿਊ ਸੀ। ਅਗਲੇ 5 ਸਾਲਾਂ ਵਿਚ ਇਸਦੇ 21 ਫੀਸਦੀ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ ਨਾਲ 290 ਅਰਬ ਰੁਪਏ ਤੱਕ ਵਧਣ ਦੀ ਉਮੀਦ ਹੈ।
ਗੇਮ ਡਿਜਾਈਨ ਵਿਚ ਔਰਤਾਂ ਦਾ ਕਿਰਦਾਰ
ਜਿੰਗਾ ਵਿਚ ਸੀਨੀਅਰ ਡਾਇਰੈਕਟਰ (ਐੱਚ. ਆਰ.) ਭਾਵਨਾ ਤਲਵਾਰ ਨੇ ਕਿਹਾ ਕਿ ਸਾਡੇ ਕੋਲ ਅੱਧੇ ਤੋਂ ਜ਼ਿਆਦਾ ਖਿਡਾਰੀ ਔਰਤਾਂ ਹਨ। ਅਮਰੀਕੀ ਕੰਪਨੀ, ਜਿਸਦੇ ਭਾਰਤ ਵਿਚ ਲਗਭਗ 600 ਮੁਲਾਜ਼ਮ ਹਨ ਮਹਿਲਾ ਮੁਲਾਜ਼ਮਾਂ ’ਤੇ ਦ੍ਰਿਸ਼ਟੀਕੋਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪੁਣੇ ਸਥਿਤ ਸੁਪਰ ਗੇਮਿੰਗ ’ਚ ਲਗਭਗ 15 ਫੀਸਦੀ ਮੁਲਾਜ਼ਮ ਔਰਤਾਂ ਹਨ। ਮਾਸਕਗੂਨ ਅਤੇ ਸਿਲੀ ਰੋਆਲ ਗੇਮਸ ਦੀ ਨਿਰਮਾਤਾ ਵੰਦਨਾ ਸ਼ਰਮਾ ਕਹਿੰਦੀਆਂ ਹਨ ਕਿ ਗੇਮ ਡਿਜ਼ਾਈਨ ਵਿਚ ਔਰਤਾਂ ਦੇ ਕਿਰਦਾਰ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News