ਹਰਿਆਣਾ ਵਿਧਾਨਸਭਾ ਵਿਚ ਜ਼ਬਰਦਸਤ ਹੰਗਾਮਾ, ਇਨੇਲੋ ਨੇ ਸਰਕਾਰ ''ਤੇ ਲਗਾਏ ਦੋਸ਼
Thursday, Mar 08, 2018 - 02:57 PM (IST)

ਚੰਡੀਗੜ੍ਹ — ਵਿਧਾਨ ਸਭਾ ਬਜਟ ਸੈਸ਼ਨ ਦੇ ਚੌਥੇ ਦਿਨ ਵੀ ਹਰਿਆਣਾ ਵਿਧਾਨ ਸਭਾ 'ਚ ਜ਼ਬਰਦਸਤ ਹੰਗਾਮਾ ਹੋਇਆ। ਰਾਜਪਾਲ ਕਪਤਾਲ ਸਿੰਘ ਸੋਲੰਕੀ ਦੇ ਭਾਸ਼ਣ 'ਤੇ ਨੈਨਾ ਚੋਟਾਲਾ ਦੇ ਬਿਆਨ ਦੌਰਾਨ ਹੰਗਾਮਾ ਹੋਇਆ। ਇਨੇਲੋ ਨੇ ਵੀ ਹਰਿਆਣਾ ਸਰਕਾਰ ਨੂੰ ਘੇਰਦੇ ਹੋਏ ਦੋਸ਼ ਲਗਾਏ ਕਿ ਮਹਿਲਾ ਦਿਵਸ 'ਤੇ ਵੀ ਮਹਿਲਾਵਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ।
ਇਨੇਲੋ ਵਿਧਾਇਕ ਨੇ ਹਰਿਆਣਾ ਦੇ ਇਕ ਮੰਤਰੀ 'ਤੇ ਲਗਾਏ ਗੰਭੀਰ ਦੋਸ਼
ਇਨੇਲੋ ਨੇ ਹਰਿਆਣਾ ਦੇ ਇਕ ਮੰਤਰੀ ਕਿਅਰ ਸਿੰਘ ਨੇ ਸਦਨ 'ਚ ਹਰਿਆਣਾ ਦੇ ਇਕ ਮੰਤਰੀ 'ਤੇ ਗੰਭੀਰ ਦੋਸ਼ ਲਗਾਏ। ਇਨੇਲੋ ਵਿਧਾਇਕ ਕਿਅਰ ਸਿੰਘ ਨੇ ਸਦਨ 'ਚ ਹਰਿਆਣੇ ਦੇ ਇਕ ਮੰਤਰੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਠੇਕੇਦਾਰੀ ਕਰ ਰਹੇ ਹਨ। ਜਿਸ ਦੇ ਜਵਾਬ 'ਚ ਮੰਤਰੀ ਮਨੀਸ਼ ਗ੍ਰੋਵਰ ਨੇ ਕਿਹਾ ਕਿ ਇਨੇਲੋ ਵਿਧਾਇਕ ਲਿਖ ਕੇ ਦੇਣ ਕਿ ਉਹ ਜਾਂਚ ਕਰਵਾਉਣਗੇ।
ਸਪੀਕਰ ਨੇ ਮੀਡੀਆ ਕਰਮਚਾਰੀਆਂ ਲਈ ਜਾਰੀ ਕੀਤੀ ਸੂਚਨਾ
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਗੁੱਜਰ ਨੇ ਮੀਡੀਆ ਕਰਮਚਾਰੀਆਂ ਦੇ ਲਈ ਸੂਚਨਾ ਜਾਰੀ ਕੀਤੀ ਹੈ। ਸਪੀਕਰ ਨੇ ਕਿਹਾ ਹੈ ਕਿ ਮੀਡੀਆ ਦੇ ਨਾਮ ਲਿਖਤ ਬੇਨਤੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਵਿਧਾਨਸਭਾ ਦੀ ਕਾਰਵਾਈ ਨੂੰ ਸਹੀ ਢੰਗ ਨਾਲ ਪ੍ਰਕਾਸ਼ਿਤ ਕੀਤਾ ਜਾਵੇ। ਕੁਝ ਪੱਤਰਕਾਰ ਜਿਹੜੇ ਸ਼ਬਦ ਵਿਧਾਨ ਸਭਾ ਕਾਰਵਾਈ 'ਚੋਂ ਕੱਢ ਦਿੱਤੇ ਜਾਂਦੇ ਹਨ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਦੇ ਹਨ ਜੋ ਕਿ ਅਨੁਚਿਤ ਅਤੇ ਨਿਯਮਾਂ ਦੇ ਵਿਰੁੱਧ ਹਨ। ਸਪੀਕਰ ਨੇ ਕਿਹਾ ਕਿ ਭਵਿੱਖ ਵਿਚ ਜਿਹੜਾ ਵੀ ਇਸ ਤਰ੍ਹਾਂ ਕਰੇਗਾ ਉਸਦੇ ਖਿਲਾਫ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕੁਲਦੀਪ ਸ਼ਰਮਾ ਦੇ ਬਿਆਨ 'ਤੇ ਪਵਾਰ ਦਾ ਪਲਟਵਾਰ
ਸਦਨ ਦੀ ਕਾਰਵਾਈ ਦੌਰਾਨ ਵਿਧਾਇਕ ਕੁਲਦੀਪ ਸ਼ਰਮਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਚੱਕਰ 'ਚ ਉਨ੍ਹਾਂ ਦੀ ਕਾਰ ਦੋ ਵਾਰ ਜਾਨਵਰਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋਈ ਹੈ। ਜਿਸ 'ਤੇ ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੁਲਦੀਪ ਸ਼ਰਮਾ ਤੇਜ਼ ਵਾਹਨ ਚਲਾ ਰਹੇ ਹੋਣਗੇ। ਭਵਿੱਖ ਵਿਚ ਤੇਜ਼ ਗੱਡੀ ਚਲਾਈ ਤਾਂ ਉਨ੍ਹਾਂ ਦਾ ਚਲਾਨ ਹੋਵੇਗਾ।
ਸਰਕਾਰ ਨੂੰ ਘੇਰਨ ਲਈ ਇਨੇਲੋ ਅਤੇ ਕਾਂਗਰਸ ਤਿਆਰ
ਸਦਨ ਵਿਚ ਅੱਜ ਰਾਜਪਾਲ ਦੇ ਭਾਸ਼ਣ ਦੀ ਚਰਚਾ ਹੋਵੇਗੀ ਅਤੇ ਇਸ ਦੇ ਨਾਲ ਹੀ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐੱਸ.ਵਾਈ.ਐੱਲ. ਮੁੱਦੇ 'ਤੇ ਇਨੇਲੋ ਸਰਕਾਰ ਨੂੰ ਘੇਰ ਸਕਦੀ ਹੈ। ਕਾਂਗਰਸ ਵੀ ਸਰਕਾਰ ਨੂੰ ਕਈ ਮੁੱਦਿਆਂ 'ਤੇ ਘੇਰਣ ਲਈ ਤਿਆਰ ਹੈ। ਬਜਟ ਸੈਸ਼ਨ ਦੇ ਪਿਛਲੇ ਤਿੰਨ ਦਿਨਾਂ ਵਿਚ ਸਦਨ 'ਚ ਜ਼ੋਰਦਾਰ ਹੰਗਾਮਾ ਹੋਇਆ। ਕਾਂਗਰਸ ਵਿਧਾਇਕਾਂ ਨੇ ਕਦੀ ਪਕੌੜਿਆਂ ਨਾਲ ਅਤੇ ਕਦੀ ਗੰਨਿਆਂ ਨਾਲ ਸਦਨ ਵਿਚ ਪਹੁੰਚ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ।
ਮਿਡ ਡੇ ਮੀਲ ਵਰਕਰ ਕਰਨਗੇ ਵਿਧਾਨ ਸਭਾ ਦੀ ਘੇਰਾਬੰਦੀ
ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਮਿਡ ਡੇ ਮੀਲ ਵਰਕਰ ਸਮੂਹਿਕ ਛੁੱਟੀ ਲੈ ਕੇ ਵਿਧਾਨ ਸਭਾ ਦੀ ਘੇਰਾ ਬੰਦੀ ਕਰਨ ਦੀ ਤਿਆਰੀ ਵਿਚ ਹਨ। ਸੂਬੇ ਭਰ ਦੇ ਕਰਮਚਾਰੀ ਪੰਚਕੂਲਾ ਦੇ ਯਵਨਿਕਾ ਪਾਰਕ ਵਿਚ ਇਕੱਠੇ ਹੋਣਗੇ ਅਤੇ ਇਥੋਂ ਚੰਡੀਗੜ੍ਹ ਲਈ ਰਵਾਨਾ ਹੋਣਗੇ। ਮਿਡ ਡੇ ਮੀਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ 28 ਹਜ਼ਾਰ ਦੇ ਕਰੀਬ ਮਿਡ ਡੇ ਮੀਲ ਵਰਕਰ ਹਨ ਜੋ ਲੰਮੇ ਸਮੇਂ ਤੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਰਕਾਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਉਹ ਵਾਪਸ ਨਹੀਂ ਆਉਣਗੇ।