ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਨਾਢਾ ਸਾਹਿਬ ਦੀ ਸੰਭਾਲੀ ਕਮਾਨ

02/22/2023 11:34:27 AM

ਪੰਚਕੂਲਾ (ਮੁਕੇਸ਼)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਲਗਾਤਾਰ ਜਾਰੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗਲਵਾਰ ਨੂੰ ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਦਾ ਚਾਰਜ ਸੰਭਾਲ ਲਿਆ। ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਦਾਦੂਵਾਲ, ਬਾਬਾ ਗੁਰਮੀਤ ਸਿੰਘ ਤ੍ਰਿਲੋਕ ਵਾਲਾ, ਰਮਨੀਕ ਸਿੰਘ ਮਾਨ ਅਤੇ ਹੋਰ ਅਹੁਦੇਦਾਰਾਂ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰੂਘਰ ਦੀ ਸੇਵਾ ਸੰਭਾਲੀ।

ਇਹ ਵੀ ਪੜ੍ਹੋ- ਗੁਰੂਘਰ ਦੀ ਮਰਿਆਦਾ ਹੋਈ ਭੰਗ, ਆਪਸ 'ਚ ਭਿੜੀਆਂ ਦੋ ਧਿਰਾਂ, ਦੇਖੋ ਵੀਡੀਓ

ਕਮੇਟੀ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ’ਤੇ ਲੱਗੇ ਤਾਲੇ ਨੂੰ ਕੱਟ ਕੇ ਆਪਣਾ ਤਾਲਾ ਲਾਇਆ। ਇਸ ਉਪਰੰਤ ਬਾਬਾ ਕਰਮਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਦਫ਼ਤਰ ਦਾ ਚਾਰਜ ਸੰਭਾਲ ਲਿਆ। ਰਮਣੀਕ ਸਿੰਘ ਮਾਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਚਾਰਜ ਸ਼ਾਂਤੀਪੂਰਵਕ ਸੰਭਾਲ ਲਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ- ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਗੋਲਕ ਨੂੰ ਜਬਰੀ ਜਿੰਦਰੇ ਲਗਾਉਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਿੱਖੀ ਪ੍ਰਤੀਕਿਰਿਆ

ਕੰਮ ਕਰ ਰਹੇ ਮੁਲਾਜ਼ਮਾਂ ਨੂੰ ਦਿੱਤਾ ਭਰੋਸਾ, ਨਹੀਂ ਹਟਾਇਆ ਜਾਵੇਗਾ : ਮਹੰਤ ਕਰਮਜੀਤ ਸਿੰਘ

ਮਹੰਤ ਕਰਮਜੀਤ ਸਿੰਘ ਹੋਰ ਮੈਂਬਰਾਂ ਸਮੇਤ ਗੁਰਦੁਆਰਾ ਸਾਹਿਬ ਪੁੱਜੇ ਜਿੱਥੇ ਉਹ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਉਥੇ ਬੈਠੀ ਸੰਗਤ ਦੇ ਦਰਮਿਆਨ ਹੀ ਮਾਈਕ ਰਾਹੀਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਦਾ ਐਲਾਨ ਕੀਤਾ। ਮਹੰਤ ਕਰਮਜੀਤ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਦੇ ਹੋਏ ਸਮੂਹ ਸੇਵਾਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਹਟਾਇਆ ਨਹੀਂ ਜਾਵੇਗਾ, ਸਗੋਂ ਉਨ੍ਹਾਂ ਤੇ ਸੰਗਤ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ।


Tanu

Content Editor

Related News