ਭਾਰਤ ''ਚ ਇਸ ਪਿੰਡ ਦੇ ਇਕ ਸ਼ਖ਼ਸ ਤੋਂ ਇਲਾਵਾ ਹਰ ਵਿਅਕਤੀ ਕੋਰੋਨਾ ਪੀੜਤ, ਜਾਣੋ ਪੂਰਾ ਮਾਮਲਾ

Friday, Nov 20, 2020 - 02:26 PM (IST)

ਭਾਰਤ ''ਚ ਇਸ ਪਿੰਡ ਦੇ ਇਕ ਸ਼ਖ਼ਸ ਤੋਂ ਇਲਾਵਾ ਹਰ ਵਿਅਕਤੀ ਕੋਰੋਨਾ ਪੀੜਤ, ਜਾਣੋ ਪੂਰਾ ਮਾਮਲਾ

ਕੇਲੰਗ- ਹਿਮਾਚਲ ਪ੍ਰਦੇਸ਼ ਦੇ ਲਾਹੁਲ ਦੇ ਥੇਰੰਗ ਪਿੰਡ 'ਚ ਭੂਸ਼ਣ ਨੂੰ ਛੱਡ ਕੇ ਸਾਰੇ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੂਰਾ ਥੇਰੰਗ ਪਿੰਡ ਕੋਰੋਨਾ ਪਾਜ਼ੇਟਿਵ ਹੈ। ਪਿੰਡ 'ਚ 42 ਲੋਕ ਹਨ, ਜਿਨ੍ਹਾਂ 'ਚੋਂ 41 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਪਰ ਪਿੰਡ ਦਾ ਇਕਮਾਤਰ ਵਿਅਕਤੀ ਇਸ ਵਾਇਰਸ ਦੀ ਲਪੇਟ 'ਚ ਆਉਣ ਤੋਂ ਬਚ ਗਿਆ ਹੈ। ਹਾਲਾਂਕਿ ਇਸ ਸ਼ਖਸ ਦੀ ਪਤਨੀ ਸਮੇਤ ਪਰਿਵਾਰ ਦੇ 6 ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਹਨ। 52 ਸਾਲਾ ਭੂਸ਼ਣ ਠਾਕੁਰ ਹੀ ਪਿੰਡ 'ਚ ਇਕੱਲੇ ਅਜਿਹੇ ਸ਼ਖਸ ਹਨ, ਜਿਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਛੂਹ ਨਹੀਂ ਸਕਿਆ ਹੈ।

ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ

ਭੂਸ਼ਣ ਠਾਕੁਰ ਨੇ ਦੱਸਿਆ ਕਿ ਜਦੋਂ ਤੋਂ ਪਰਿਵਾਰ ਦੇ ਮੈਂਬਰ ਪਾਜ਼ੇਟਿਵ ਆਏ ਹਨ, ਉਦੋਂ ਤੋਂ ਉਹ ਵੱਖਰੇ ਕਮਰੇ 'ਚ ਰਹਿ ਰਹੇ ਹਨ ਅਤੇ ਖਾਣਾ ਖ਼ੁ਼ਦ ਬਣਾ ਰਹੇ ਹਨ। ਸਾਰਿਆਂ ਨਾਲ ਉਨ੍ਹਾਂ ਨੇ ਵੀ 4 ਦਿਨ ਪਹਿਲਾਂ ਸੈਂਪਲ ਦਿੱਤਾ ਸੀ। ਰਿਪੋਰਟ 'ਚ ਪਰਿਵਾਰ ਦੇ ਹੋਰ ਲੋਕ ਪਾਜ਼ੇਟਿਵ ਨਿਕਲੇ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਸੈਂਪਲ ਦੇਣ ਤੱਕ ਉਹ ਪੂਰੇ ਪਰਿਵਾਰ ਨਾਲ ਇਕ ਹੀ ਰਸੋਈ 'ਚ ਖਾਣਾ ਇਕੱਠੇ ਬੈਠ ਕੇ ਖਾਂਦੇ ਸਨ। ਇਸ ਰਿਪੋਰਟ ਤੋਂ ਉਹ ਖ਼ੁਦ ਵੀ ਹੈਰਾਨ ਹੈ। ਥੇਰਾਂਗ ਪਿੰਡ 'ਚ ਸਾਰੇ ਲੋਕਾਂ ਨੇ ਸਵੈ-ਇੱਛਾਂ ਨਾਲ ਸੈਂਪਲ ਦਿੱਤਾ ਸੀ, ਜਿਨ੍ਹਾਂ 'ਚ ਭੂਸ਼ਣ ਵੀ ਸ਼ਾਮਲ ਹਨ। ਭੂਸ਼ਣ ਠਾਕੁਰ ਅਨੁਸਾਰ ਤਾਂ ਉਨ੍ਹਾਂ ਨੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸਾਂ ਦਾ ਪਾਲਣ ਕੀਤਾ ਹੈ। ਉਨ੍ਹਾਂ ਨੇ ਹਮੇਸ਼ਾ ਮਾਸਕ ਪਾਈ ਰੱਖਿਆ ਅਤੇ ਸਰੀਰਕ ਦੂਰੀ ਦਾ ਪਾਲਣ ਕੀਤਾ। ਇਸ ਤੋਂ ਇਲਾਵਾ ਰੋਗ ਵਿਰੋਧੀ ਸਮਰੱਥਾ ਵਧਾਉਣ ਲਈ ਖਾਣ-ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖਿਆ।

ਇਹ ਵੀ ਪੜ੍ਹੋ : ਦਾਦਾ ਕਰੋੜਪਤੀ ਪਰ ਪਿਓ ਕਰ ਰਿਹੈ ਸੀ ਮਜ਼ਦੂਰੀ, ਇਸ ਗੱਲੋਂ ਖ਼ਫ਼ਾ ਪੋਤੇ ਨੇ ਕਰ ਦਿੱਤਾ ਵੱਡਾ ਕਾਰਾ

ਭੂਸ਼ਣ ਠਾਕੁਰ ਨੇ ਕਿਹਾ ਕਿ ਕੋਰੋਨਾ ਨੂੰ ਹਲਕੇ 'ਚ ਨਾ ਲਵੋ। ਨਿਯਮਿਤ ਮਾਸਕ ਪਹਿਨਣ ਦੇ ਨਾਲ ਹੱਥਾਂ ਨੂੰ ਸੈਨੀਟਾਈਜ਼ ਕਰਦੇ ਰਹੋ ਅਤੇ ਕੋਰੋਨਾ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਬਰਫ਼ਬਾਰੀ ਦੌਰਾਨ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਵਾਧੂ ਚੌਕਸੀ ਵਰਤਣੀ ਹੋਵੇਗੀ।

ਇਹ ਵੀ ਪੜ੍ਹੋ : ਜਦੋਂ ਡਾਕਟਰਾਂ ਨੇ ਪੱਥਰੀ ਦੀ ਜਗ੍ਹਾ ਕੱਢ ਦਿੱਤੀ ਕਿਡਨੀ, ਫਿਰ ਉਹ ਹੋਇਆ ਜੋ ਸੋਚਿਆ ਵੀ ਨਾ ਸੀ


author

DIsha

Content Editor

Related News