CM ਸੁਖੂ ਨੇ ਵਾਅਦਾ ਕੀਤਾ ਪੂਰਾ, ਅਨਾਥ ਬੱਚਿਆਂ ਨੂੰ ''ਵਿਦਿਅਕ ਟੂਰ'' ''ਤੇ ਭੇਜਿਆ

Thursday, Jan 02, 2025 - 05:21 PM (IST)

CM ਸੁਖੂ ਨੇ ਵਾਅਦਾ ਕੀਤਾ ਪੂਰਾ, ਅਨਾਥ ਬੱਚਿਆਂ ਨੂੰ ''ਵਿਦਿਅਕ ਟੂਰ'' ''ਤੇ ਭੇਜਿਆ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ  'ਸੁਖ ਆਸ਼ਰਿਆ ਯੋਜਨਾ' ਤਹਿਤ ਅਨਾਥ ਬੱਚਿਆਂ ਲਈ 13 ਦਿਨਾਂ ਦਾ ਵਿਦਿਅਕ ਟੂਰ ਅਤੇ ਮਨੋਰੰਜਨ ਯਾਤਰਾ ਸ਼ੁਰੂ ਕੀਤੀ। ਹਿਮਾਚਲ ਪ੍ਰਦੇਸ਼ 'ਚ ਅਨਾਥ ਬੱਚਿਆਂ ਨੂੰ ਅਧਿਕਾਰਤ ਤੌਰ 'ਤੇ 'ਰਾਜ ਦੇ ਬੱਚੇ' ਕਿਹਾ ਜਾਂਦਾ ਹੈ। ਬੱਚਿਆਂ ਨੂੰ ਬੱਸ ਰਾਹੀਂ ਰਵਾਨਾ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਖੁਸ਼ਹਾਲ ਅਤੇ ਯਾਦਗਾਰੀ ਯਾਤਰਾ ਦੀ ਸ਼ੁੱਭਕਾਮਨਾ ਕੀਤੀ।

PunjabKesari

ਯਾਤਰਾ ਲਈ ਰਵਾਨਾ ਹੋਣ ਵਾਲੇ ਇਸ ਪਹਿਲੇ ਜੱਥੇ ਵਿਚ 16 ਕੁੜੀਆਂ ਅਤੇ 6 ਮੁੰਡੇ ਸ਼ਾਮਲ ਹਨ। ਇਸ ਮੌਕੇ ਸੁੱਖੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਨਾਥ ਬੱਚਿਆਂ ਲਈ ਕਾਨੂੰਨ ਬਣਾਇਆ ਹੈ ਅਤੇ ਇਸ ਤਹਿਤ 6 ਹਜ਼ਾਰ ਬੱਚਿਆਂ ਨੂੰ ਗੋਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਨਾਥ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਲਈ 'ਸੁਖ ਆਸ਼ਰਿਆ ਯੋਜਨਾ' ਸ਼ੁਰੂ ਕੀਤੀ ਹੈ।

PunjabKesari

ਇਸ ਸਕੀਮ ਦਾ ਉਦੇਸ਼ ਇਨ੍ਹਾਂ ਬੱਚਿਆਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਨ 'ਚ ਮਦਦ ਕਰਨਾ ਹੈ। ਇਸ ਉਪਰਾਲੇ ਤਹਿਤ ਬੱਚੇ ਚੰਡੀਗੜ੍ਹ, ਦਿੱਲੀ ਅਤੇ ਗੋਆ ਆਦਿ ਥਾਵਾਂ 'ਤੇ ਜਾ ਕੇ ਜਾਣਕਾਰੀ ਅਤੇ ਸਿੱਖਿਆ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਇਹ ਗਰੁੱਪ 2 ਤੋਂ 4 ਜਨਵਰੀ ਤੱਕ ਚੰਡੀਗੜ੍ਹ ਦਾ ਦੌਰਾ ਕਰੇਗਾ ਅਤੇ ਉਥੇ ਸਥਿਤ ਹਿਮਾਚਲ ਭਵਨ ਵਿਖੇ ਠਹਿਰੇਗਾ। ਇਸ ਤੋਂ ਬਾਅਦ ਉਹ 5 ਜਨਵਰੀ ਨੂੰ ਸ਼ਤਾਬਦੀ ਐਕਸਪ੍ਰੈਸ ਰਾਹੀਂ ਦਿੱਲੀ ਜਾਣਗੇ ਅਤੇ 8 ਜਨਵਰੀ ਤੱਕ ਵੱਖ-ਵੱਖ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨਗੇ। ਸੁੱਖੂ ਨੇ ਕਿਹਾ ਕਿ ਬੱਚੇ 9 ਜਨਵਰੀ ਨੂੰ ਗੋਆ ਜਾਣਗੇ, ਜਿੱਥੇ ਉਹ ਇਕ ਤਿੰਨ-ਸਿਤਾਰਾ ਹੋਟਲ ਵਿਚ ਰੁਕਣਗੇ। 14 ਜਨਵਰੀ ਵਾਪਸ ਪਰਤਣ ਦਾ ਪ੍ਰੋਗਰਾਮ ਹੈ। ਸੁਖੂ ਨੇ ਦੋਹਰਾਇਆ ਕਿ ਸਰਕਾਰ ਇਨ੍ਹਾਂ ਬੱਚਿਆਂ ਲਈ ਮਾਤਾ-ਪਿਤਾ ਵਾਂਗ ਕੰਮ ਕਰਦੀ ਹੈ ਅਤੇ ਸੂਬੇ ਦੇ ਸਰੋਤਾਂ ਤੱਕ ਉਨ੍ਹਾਂ ਦੀ ਸਹੀ ਪਹੁੰਚ ਯਕੀਨੀ ਕਰਨ ਲਈ ਵਚਨਬੱਧ ਹੈ।


author

Tanu

Content Editor

Related News