ਕੈਮਿਕਲ ਟੈਂਕ ''ਚ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ

Monday, Oct 21, 2024 - 11:42 AM (IST)

ਕੈਮਿਕਲ ਟੈਂਕ ''ਚ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ

ਸੋਲਨ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਪਲਾਸਡਾ ਪਿੰਡ 'ਚ ਕੈਨਵਿਨ ਡਰੱਗ ਫੈਕਟਰੀ 'ਚ ਐਤਵਾਰ ਸ਼ਾਮ ਕੈਮਿਕਲ ਟੈਂਕ 'ਚ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਦੀ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਕ ਮਜ਼ਦੂਰ ਸੈਂਪਲ ਚੁੱਕਣ ਲਈ ਕੈਮਿਕਲ ਟੈਂਕ 'ਚ ਉਤਰਿਆ ਸੀ ਪਰ ਅਚਾਨਕ ਫਿਸਲ ਕੇ ਕੈਮਿਕਲ ਨਾਲ ਭਰੇ ਟੈਂਕ 'ਚ ਡਿੱਗ ਗਿਆ। ਉਸ ਨੂੰ ਬਚਾਉਣ ਲਈ ਇਕ ਹੋਰ ਮਜ਼ਦੂਰ ਨੇ ਜਲਦੀ 'ਚ ਟੈਂਕ 'ਚ ਛਾਲ ਮਾਰ ਦਿੱਤੀ।

ਇਸ ਹਾਦਸੇ 'ਚ ਇਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਨੇ ਈ.ਐੱਸ.ਆਈ. ਹਸਪਤਾਲ ਪਹੁੰਚਣ ਤੋਂ ਪਹਿਲੇ ਹੀ ਦਮ ਤੋੜ ਦਿੱਤਾ। ਮਜ਼ਦੂਰਾਂ ਦੇ ਬਿਆਨਾਂ ਅਨੁਸਾਰ ਕੰਪਨੀ ਦੇ ਅੰਦਰ ਵੱਡੇ-ਵੱਡੇ ਕੈਮਿਕਲ ਟੈਂਕ ਹਨ, ਜਿਸ ਟੈਂਕਰ 'ਚ ਪ੍ਰਵਾਸੀ ਮਜ਼ਦੂਰ ਡਿੱਗਿਆ, ਉਹ ਆਰ.ਓ. ਕੈਮਿਕਲ ਟੈਂਕਰ ਹੈ। ਮ੍ਰਿਤਕ ਮਜ਼ਦੂਰ ਕੋਲ ਕੋਈ ਸੁਰੱਖਿਆ ਉਪਕਰਣ ਨਹੀਂ ਸੀ। ਜਿਸ ਕਾਰਨ ਦੋਹਾਂ ਮਜ਼ਦੂਰਾਂ ਦੀ ਮੌਤ ਹੋ ਗਈ। ਨਾਲਾਗੜ੍ਹ ਐੱਸ.ਐੱਚ.ਓ. ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News