ਟੈਸਟ ਕਿੱਟ ''ਤੇ ਚੁੱਕੇ ਸਵਾਲ, ਏਅਰ ਇੰਡੀਆ ਪਾਇਲਟਾਂ ਦੀ 24 ਘੰਟੇ ''ਚ ਕਿਵੇਂ ਬਦਲ ਗਈ ਰਿਪੋਰਟ?
Wednesday, May 13, 2020 - 12:43 AM (IST)

ਮੁੰਬਈ (ਇੰਟ)- ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਏਅਰ ਇੰਡੀਆ ਦੇ ਪੰਜ ਪਾਇਲਟਾਂ ਦੀ ਦੂਜੀ ਜਾਂਚ ਵਿਚ ਇਨਫੈਕਸ਼ਨ ਸਾਹਮਣੇ ਨਹੀਂ ਆਇਆ ਹੈ। ਏਅਰ ਇੰਡੀਆ ਦੇ ਸੂਤਰਾਂ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਦੂਜੇ ਪ੍ਰੀਖਣ ਦੀ ਰਿਪੋਰਟ ਸੋਮਵਾਰ ਸ਼ਾਮ ਨੂੰ ਆਈ। ਇਸ ਰਿਪੋਰਟ ਦੇ ਨਾਲ ਹੀ ਟੈਸਟ ਕਿੱਟ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ ਕਿ 24 ਘੰਟੇ ਵਿਚ ਰਿਪੋਰਟ ਕਿਵੇਂ ਬਦਲ ਗਈ। ਸੂਤਰਾਂ ਨੇ ਕਿਹਾ ਕਿ ਸਾਡੇ ਸਾਰੇ ਪਾਇਲਟਾਂ ਦਾ ਐਤਵਾਰ ਨੂੰ ਦੂਜਾ ਪ੍ਰੀਖਣ ਕੀਤਾ ਗਿਆ, ਜਿਸ ਵਿਚ ਉਨ੍ਹਾਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨਜ਼ਰ ਨਹੀਂ ਆਇਆ।
ਇਹ ਪੰਜੋ ਪਾਇਲਟ ਬੋਇੰਗ 787 ਜਹਾਜ਼ ਉਡਾਉਂਦੇ ਹਨ। ਏਅਰ ਇੰਡੀਆ ਵਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ ਹੈ। ਸੂਤਰਾਂ ਨੇ ਕਿਹਾ ਕਿ (ਐਤਵਾਰ ਨੂੰ) ਏਅਰ ਇੰਡੀਆ ਦੇ ਇਨ੍ਹਾਂ ਪੰਜ ਪਾਇਲਟਾਂ ਵਿਚ ਜਾਂਚ ਵਿਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਸਨ। ਇਕ ਤੋਂ ਬਾਅਦ ਇਕ ਕਰਕੇ ਉਨ੍ਹਾਂ ਦੀ ਜਾਂਚ ਕੀਤੀ ਗਈ ਸੀ। ਸਾਨੂੰ ਸ਼ੱਕ ਹੈ ਕਿ ਇਹ ਟੈਸਟਿੰਗ ਕਿੱਟ ਦੇ ਬੇਕਾਰ ਹੋਣ ਦਾ ਮਾਮਲਾ ਹੋ ਸਕਦਾ ਹੈ।