ਕੋਰੋਨਾ ਵੈਕਸੀਨੇਸ਼ਨ ਲਈ ਅਹਿਮ ਭੂਮਿਕਾ ਨਿਭਾਏਗੀ ਇਹ ਮੋਬਾਇਲ ਐਪ

Tuesday, Jan 05, 2021 - 08:44 PM (IST)

ਕੋਰੋਨਾ ਵੈਕਸੀਨੇਸ਼ਨ ਲਈ ਅਹਿਮ ਭੂਮਿਕਾ ਨਿਭਾਏਗੀ ਇਹ ਮੋਬਾਇਲ ਐਪ

ਨਵੀਂ ਦਿੱਲੀ-ਆਧਾਰ ਪ੍ਰਮਾਣਿਕਤਾ ਅਤੇ ਕਰੀਬ 12 ਭਾਸ਼ਾਵਾਂ ’ਚ ਵੈਕਸੀਨ ਲੈਣ ਦੀ ਪੁਸ਼ਟੀ ਦੇ ਐੱਸ.ਐੱਮ.ਐੱਸ., ਇਹ ਉਹ ਖਾਸ ਫੀਚਰਸ ਹਨ ਜੋ ਲੱਖਾਂ ਲੋਕਾਂ ਨੂੰ ਕੋਵਿਡ-19 ਵੈਕਸੀਨ ਦੇਣ ਲਈ ਭਾਰਤ ਵੱਲੋਂ ਵਿਕਸਿਤ ਕੀਤੇ ਜਾ ਰਹੇ  CoWIN APP ’ਚ ਹੋਣਗੇ। ਕੋਰੋਨਾ ਮਹਾਮਾਰੀ ਵਿਚਾਲੇ ਕੋਵਿਨ ਐਪ ਅਤੇ ਇਸ ਦੇ ecosystem ਨੂੰ ਵਿਸਤਾਰਪੂਰਵਕ ਪੱਧਰ ’ਤੇ ਚੱਲਣ ਵਾਲੇ ਕੋਰੋਨਾ ਵੈਕਸੀਨ ਮੁਹਿੰਮ ਦੇ ਪ੍ਰਬੰਧਨ ਅਤੇ ਵਿਵਸਥਾ ਲਈ ਇਸਤੇਮਾਲ ਕੀਤਾ ਜਾਵੇਗਾ। ਕੋਰੋਨਾ ਵੈਕਸੀਨੇਸ਼ਨ ਲਈ ਕੋਵਿਨ ਐਪ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਇਹ ਵੀ ਪੜ੍ਹੋ -ਮੈਕਸੀਕੋ : ਕੋਰੋਨਾ ਟੀਕਾ ਲਵਾਉਣ ਪਿੱਛੋਂ ਡਾਕਟਰ ਨੂੰ ਹੋਈਆਂ ਸਿਹਤ ਸਬੰਧੀ ਦਿੱਕਤਾਂ

ਮਾਮਲੇ ਨਾਲ ਜੁੜੀਆਂ ਅਹਿਮ ਜਾਣਕਾਰੀਆਂ
ਸਿਹਤ ਮੰਤਰਾਲਾ ਵੱਲੋਂ ਅੱਜ ਮੀਡੀਆ ਬ੍ਰੀਫਿੰਗ ’ਚ ਦੱਸਿਆ ਗਿਆ ਕਿ 'CoWIN ecosystem ਰਾਹੀਂ ਵੈਕਸੀਨੇਸ਼ਨ ਸੈਸ਼ਨ ਦਾ ਸਵੈਚਾਲਤ ਅਲਾਟਮੈਂਟ (Automated allocation) ਹੋਵੇਗਾ। ਇਸ ਤਰ੍ਹਾਂ ਆਧਾਰ ਰਾਹੀਂ ਪ੍ਰਮਾਣਿਕਤਾ ਤਰੀਕੇ ਨਾਲ ਗਲਤ ਰਵੱਈਏ ਨੂੰ ਰੋਕਿਆ ਜਾ ਸਕੇਗਾ।
ਕਿਸੇ ਵਿਅਕਤੀ ਦੇ ਵੈਕਸੀਨ ਦੇ ਡੋਜ਼ ਲੈਣ ਤੋਂ ਬਾਅਦ ਕਿਸੇ ਵੀ ਸੰਭਾਵਿਤ ਮਾੜੇ ਪ੍ਰਭਾਵਾਂ ’ਤੇ ਸਖਤ ਨਿਗਰਾਨੀ ਰੱਖੀ ਜਾਵੇਗੀ।
ਟੀਕਾਕਰਣ ’ਚ ਲੱਗੇ ਸਿਹਤ ਮੁਲਾਜ਼ਮ ਅਤੇ ਟੀਕਾਕਰਣ ਲਈ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਜਾਣਕਾਰੀ ਦੇਣ ਦੀਆਂ 12 ਭਾਸ਼ਾਵਾਂ ’ਚ ਐੱਸ.ਐੱਮ.ਐੱਸ. ਭੇਜੇ ਜਾਣਗੇ। ਵੈਕਸੀਨ ਲਵਗਾ ਕੇ ਇਕ QR ਕੋਡ ਸਰਟੀਫਿਕੇਟ ਵੀ ਮਿਲੇਗਾ ਜਿਸ ਨੂੰ ਮੋਬਾਇਲ ’ਚ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।
ਗਵਰਨਮੈਂਟ ਡਾਕੀਊਮੈਂਟ ਐਪ DigiLocker ਨੂੰ ਵੀ QR ਕੋਡ ਬੇਸ ਸਰਟੀਫਿਕੇਟ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਲਈ 24x7 ਹੈਲਪਲਾਈਨ ਹੋਵੇਗੀ।
ਹੈਲਥ ਕੇਅਰ ਅਤੇ ਫਰੰਟਲਾਈਨ ਵਰਕਰ ਨੂੰ Cowin ਐਪ ’ਤੇ ਰਜਿਸਟਰ ਕਰਵਾਉਣ ਦੀ ਲੋੜ ਨਹੀਂ ਹੋਵੇਗੀ, ਇਨ੍ਹਾਂ ਦਾ ਡਾਟਾ ਪਹਿਲਾਂ ਹੀ ਸਰਕਾਰ ਕੋਲ ਹੈ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

Cowin ਰਾਹੀਂ ਯੂਨੀਕ ਹੈਲਥ ID generate ਕਰ ਸਕਦੇ ਹਨ।
ਵੈਕਸੀਨ ਸਭ ਤੋਂ ਪਹਿਲਾਂ ਹੈਲਥ ਵਰਕਰਸ ਅਤੇ ਫਰੰਟ ਲਾਈਨ ਨੂੰ ਦਿੱਤੀ ਜਾਵੇਗੀ। ਇਨ੍ਹਾਂ ’ਚ ਕੋਰੋਨਾ ਮਰੀਜ਼ਾਂ ਦੇ ਇਲਾਜ ’ਚ ਲੱਗੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰ, ਨਰਸ ਆਦਿ ਸ਼ਾਮਲ ਹਨ। ਫਰੰਟਲਾਈਨ ਵਰਕਰਸ ’ਚ ਸਰੁੱਖਿਆ ਦਸਤੇ, ਪੁਲਸ, ਹੋਮ ਗਾਰਡ, ਮਿਉਂਸਪਲ ਵਰਕਰ ਆਦਿ ਸ਼ਾਮਲ ਹੋਣਗੇ।
ਇਨ੍ਹਾਂ ਤੋਂ ਬਾਅਦ ਵਾਰੀ ਆਵੇਗੀ ਤਰਜੀਹ ਵਾਲੇ ਉਮਰ ਸਮੂਹ ਦੀ, ਜਿਸ ’ਚ 27 ਕਰੋੜ ਭਾਰਤੀ ਹੋਣਗੇ, ਇਸ ’ਚ 50 ਸਾਲ ਤੋਂ ਉੱਤੇ ਦੇ ਲੋਕ ਹੋਣਗੇ। 50 ਸਾਲ ਤੋਂ ਘੱਟ ਉਮਰ ਦੇ ਅਜਿਹੇ ਲੋਕ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋੋਈ ਬੀਮਾਰੀ ਹੈ।

ਇਹ ਵੀ ਪੜ੍ਹੋ -ਸ਼ਰਾਬ ਤੋਂ ਦੂਰੀ ਰੱਖਣ ਨਾਲ ਹੀ ਹੋਵੇਗਾ ਕੋਰੋਨਾ ਦਾ ਇਲਾਜ

ਦੇਸ਼ ’ਚ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਪੰਜ ਸਿਧਾਂਤਾਂ ’ਤੇ ਆਧਾਰਿਤ ਹੋਵੇਗਾ। ਤਕਨੀਕ ਦੇ ਆਧਾਰ ’ਤੇ ਲਾਗੂ ਕਰਨਾ, ਇਕ ਸਾਲ ਜਾਂ ਜ਼ਿਆਦਾ ਸਮੇਂ ਦੀ ਤਿਆਰੀ, ਮੌਜੂਦਾ ਸਿਹਤ ਸੇਵਾਵਾਂ ਨਾਲ ਕੋਈ ਸਮਝੌਤਾ ਨਹੀਂ, ਚੋਣਾਂ ਅਤੇ ਯੂਨੀਵਰਸਲ ਇਮਯੂਨਾਈਜੇਸ਼ਨ ਪ੍ਰੋਗਰਾਮ ਦੇ ਅਨੁਭਵ ਦਾ ਲਾਭ ਲਿਆ ਜਾਵੇ, ਲੋਕਾਂ ਨੂੰ ਭਾਗੀਦਾਰੀ ਯਕੀਨੀ ਕਰਨਾ ਅਤੇ ਵਿਗਿਆਨਕ ਅਤੇ ਹੋਰ ਰੈਗੂਲੇਟਰਾਂ ’ਤੇ ਕੋਈ ਸਮਝੌਤਾ ਨਹੀਂ।
DCGI ਨੇ ਜਿਨ੍ਹਾਂ ਦੋ ਟੀਕਿਆਂ ਦੀ ਸੀਮਿਤ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ, ਉਨ੍ਹਾਂ ’ਚ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਾਜੇਨੇਕਾ ਵੱਲੋਂ ਸੀਰਮ ਇੰਸਟੀਚਿਊਟ ਆਫ ਇੰਡੀਆ ਨਾਲ ਮਿਲ ਕੇ ਤਿਆਰ ਕੋਵਿਡਸ਼ੀਲ ਅਤੇ ਘਰੇਲੂ ਦਵਾਈ ਕੰਪਨੀ ਭਾਰਤ ਬਾਇਓਨਟੈੱਕ ਵੱਲੋਂ ਵਿਕਸਿਤ ਸਵਦੇਸ਼ੀ ਕੋਵੈਕਸੀਨ ਸ਼ਾਮਲ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News