ਮੋਦੀ ਨੇ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਪੁੱਛਿਆ, ''ਹਾਓ ਇਜ਼ ਦਿ ਜੋਸ਼''?

01/19/2019 9:44:02 PM

ਮਹਾਰਾਸ਼ਟਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮੁੰਬਈ ਪਹੁੰਚੇ। ਇਥੇ ਉਨ੍ਹਾਂ ਨੇ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀ.ਐੱਮ. ਨੇ ਫਿਲਮ ਇੰਡਸਟਰੀ ਦੇ ਕਲਾਕਾਰਾਂ ਨੂੰ ਸੰਬੋਧਿਤ ਵੀ ਕੀਤਾ। ਪੀ.ਐੱਮ. ਮੋਦੀ ਨੇ ਫਿਲਮ 'ਉੜੀ : ਦਿ ਸਰਜੀਕਲ ਸਟਰਾਇਕ' ਦੇ ਪ੍ਰਸਿੱਧ ਡਾਇਲਾਗ ਦਾ ਵੀ ਇਸਤੇਮਾਲ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ, 'ਹਾਓ ਇਜ਼ ਦਿ ਜੋਸ਼'। ਉਨ੍ਹਾਂ ਨੂੰ ਇਸ ਦਾ ਗਰਮਜੋਸ਼ੀ ਨਾਲ ਜਾਵਾਬ ਵੀ ਮਿਲਿਆ। ਸਾਹਮਣੇ ਤੋਂ ਆਵਾਜ਼ ਆਈ 'ਹਾਈ ਸਰ'।
 

ਦੱਸ ਦਈਏ ਕਿ ਇਸ ਫਿਲਮ 'ਚ ਇਹ ਨਾਅਰਾ ਫੌਜ ਦੇ ਜਵਾਨ ਜੋਸ਼ ਭਰਨ ਲਈ ਇਸਤੇਮਾਲ ਕਰਦੇ ਹਨ। ਉਨ੍ਹਾਂ ਕਿਹਾ ਕਿ, 'ਦੇਸ਼ ਬਦਲ ਰਿਹਾ ਹੈ ਤੇ ਮੁਸ਼ਕਿਲਾਂ ਦਾ ਹੱਲ ਨਿਕਲ ਰਿਹਾ ਹੈ। ਜੇਕਰ ਕਰੋੜਾਂ ਪ੍ਰੇਸ਼ਾਨੀਆਂ ਹਨ ਤਾਂ ਅਰਬਾਂ ਹੱਲ ਵੀ ਹਨ। ਭਾਰਤੀ ਫਿਲਮਾਂ ਦੀ ਸ਼ਲਾਘਾ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੀ ਫਿਲਮਾਂ ਮਨੁੱਖਤਾ ਦੀ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਫਿਰ ਭਾਵੇਂ ਗੱਲ ਫੈਨ ਪੈਦਾ ਕਰਨ ਦੀ ਹੋਵੇਂ ਜਾਂ ਬਣਾਉਣ ਦੀ, ਅਸੀਂ ਹਰ ਥਾਂ ਅੱਗੇ ਹਾਂ। ਅੱਜ ਯੂਵਾ ਜੇਕਰ ਬੈਟਮੈਨ ਦਾ ਫੈਨ ਹੈ ਤਾਂ ਬਾਹੁਬਲੀ ਦਾ ਵੀ ਫੈਨ ਹੈ। ਫਿਲਮਾਂ ਦੀ ਪੂਰੀ ਦੁਨੀਆ 'ਚ ਭਾਰਤੀਵਾਦ ਦੀ ਅਗਵਾਈ ਕਰਦੀ ਹੈ। ਸਾਡੀਆਂ ਫਿਲਮਾਂ ਦੁਨੀਆ ਨੂੰ ਆਕਰਸ਼ਿਤ ਕਰਦੀ ਹੈ ਤੇ ਦੁਨੀਆ 'ਚ ਭਾਰਤ ਨੂੰ ਬ੍ਰੈਂਡ ਬਣਾਉਣ 'ਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ।

 


Inder Prajapati

Content Editor

Related News