ਦਿੱਲੀ 'ਚ ਆਫਤ ਬਣੀ ਬਰਸਾਤ, ਸਬਜ਼ੀ ਮੰਡੀ ਇਲਾਕੇ 'ਚ ਡਿੱਗੇ ਮਕਾਨ

Wednesday, Jul 31, 2024 - 11:27 PM (IST)

ਨਵੀਂ ਦਿੱਲੀ : ਭਾਰੀ ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਵੀ ਤਿੰਨ ਘਰ ਢਹਿ ਗਏ। ਸੂਚਨਾ ਮਿਲਦੇ ਹੀ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ। ਦੱਸਿਆ ਜਾ ਰਿਹਾ ਹੈ ਕਿ ਇਹ ਮਕਾਨ ਪੁਰਾਣੇ ਸਨ ਅਤੇ ਇਨ੍ਹਾਂ ਵਿੱਚ ਕੋਈ ਨਹੀਂ ਰਹਿੰਦਾ ਸੀ। ਭਾਰੀ ਮੀਂਹ ਕਾਰਨ ਆਈਟੀਓ ਤੋਂ ਲਕਸ਼ਮੀ ਨਗਰ ਤੱਕ ਸੜਕ ਪਾਣੀ ਭਰ ਜਾਣ ਕਾਰਨ ਬੰਦ ਹੋ ਗਈ ਹੈ।

ਪੁਲਸ ਮੁਤਾਬਕ ਦਿੱਲੀ ਸਬਜ਼ੀ ਮੰਡੀ ਇਲਾਕੇ ਤੋਂ ਮਕਾਨ ਡਿੱਗਣ ਦੀ ਸੂਚਨਾ ਮਿਲੀ ਸੀ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਬਚਾਅ ਕਾਰਜ ਚਲਾਇਆ। ਹੋਰ ਜਾਣਕਾਰੀ ਦੀ ਅਜੇ ਉਡੀਕ ਹੈ।

ਮਯੂਰ ਵਿਹਾਰ ਵਿਚ ਸ਼ਾਮ 6.30 ਤੋਂ 7.30 ਵਜੇ (ਸਿਰਫ਼ 1 ਘੰਟੇ ਵਿੱਚ) 9 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਲੋਧੀ ਰੋਡ 'ਤੇ ਸ਼ਾਮ 7.30 ਤੋਂ 8.30 ਵਜੇ ਦੇ ਵਿਚਕਾਰ ਲਗਭਗ 7 ਸੈਂਟੀਮੀਟਰ ਮੀਂਹ ਪਿਆ, ਜਦੋਂ ਕਿ ਦਿੱਲੀ ਯੂਨੀਵਰਸਿਟੀ 'ਚ ਸ਼ਾਮ 7.30 ਤੋਂ 8.30 ਵਜੇ ਦੇ ਵਿਚਕਾਰ 5 ਸੈਂਟੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ।

ਦੂਜੇ ਪਾਸੇ ਜੀਜੀਆਰ/ਪਰੇਡ ਰੋਡ ’ਤੇ ਪਾਣੀ ਭਰ ਜਾਣ ਕਾਰਨ ਧੌਲਾ ਕੁਆਂ ਤੋਂ ਗੁਰੂਗ੍ਰਾਮ ਵੱਲ ਜਾਣ ਵਾਲੇ ਐੱਨਐੱਚ-48 ’ਤੇ ਭਾਰੀ ਜਾਮ ਲੱਗ ਗਿਆ। ਜਿਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

ਕਰੋਲ ਬਾਗ ਫਿਰ ਪਾਣੀ ਨਾਲ ਭਰਿਆ
ਇਹ ਹਾਲਤ ਰਾਜਧਾਨੀ ਦਿੱਲੀ ਦੇ ਉਨ੍ਹਾਂ ਇਲਾਕਿਆਂ ਦਾ ਹੈ, ਜਿਨ੍ਹਾਂ ਨੂੰ ਪੌਸ਼ ਕਿਹਾ ਜਾਂਦਾ ਹੈ। ਕਰੋਲ ਬਾਗ ਪਿਛਲੇ ਚਾਰ-ਪੰਜ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਇੱਥੇ ਇੱਕ ਆਈਏਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਕੋਚਿੰਗ ਸੰਚਾਲਕ ਅਤੇ ਪ੍ਰਸ਼ਾਸਨ ਅਜੇ ਵੀ ਆਪਣੀਆਂ-ਆਪਣੀਆਂ ਦਲੀਲਾਂ ਦੇ ਕੇ ਮਾਮਲਾ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਵਿਦਿਆਰਥੀ ਆਪਣੇ ਸਾਥੀਆਂ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਕਰੋਲ ਬਾਗ ਦੇ ਅੱਜ ਹਾਲਤ ਅਜਿਹੇ ਹਨ ਕਿ ਥੋੜ੍ਹੇ ਸਮੇਂ ਲਈ ਮੀਂਹ ਪਿਆ ਅਤੇ ਪੂਰਾ ਇਲਾਕਾ ਪਾਣੀ ਨਾਲ ਭਰ ਗਿਆ। ਮੈਟਰੋ ਤੋਂ ਲੈ ਕੇ ਬਜ਼ਾਰ ਤੱਕ ਏਨਾ ਪਾਣੀ ਜਮ੍ਹਾ ਹੋ ਗਿਆ।


Baljit Singh

Content Editor

Related News