ਹੋਸਟਲ ਦੇ ਬੱਚਿਆਂ ਨਾਲ ਗੈਰ-ਕਦਰਤੀ ਸੰਬੰਧ ਬਣਾਉਂਦਾ ਸੀ ਪਾਦਰੀ, ਗ੍ਰਿਫਤਾਰ

07/08/2019 5:00:38 PM

ਕੋਚੀ— ਕੇਰਲ ਦੇ ਕੋਚੀ 'ਚ ਬੁਆਏਜ਼ ਹੋਸਟਲ 'ਚ ਰਹਿਣ ਵਾਲੇ ਬੱਚਿਆਂ ਨਾਲ ਗੈਰ-ਕੁਦਰਤੀ ਯੌਨ ਸੰਬੰਧ ਬਣਾਉਣ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਦੋਸ਼ 'ਚ ਐਤਵਾਰ ਨੂੰ ਇਕ ਪਾਦਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਪਾਦਰੀ ਦਾ ਨਾਂ ਫਰੈਂਸਿਸ ਜਾਰਜ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਖੁਦ ਉਸ ਬੁਆਏਜ਼ ਹੋਸਟਲ ਦਾ ਡਾਇਰੈਕਟਰ ਹੈ। ਸੈਕ੍ਰੇਡ ਹਾਰਟਸ ਨਾਮੀ ਬੁਆਏਜ਼ ਹੋਸਟਲ ਦੇ ਬੱਚਿਆਂ ਦੀ ਸ਼ਿਕਾਇਤ 'ਤੇ ਜਾਰਜ ਦੀ ਗ੍ਰਿਫਤਾਰੀ ਹੋਈ ਹੈ।

ਪੱਲੁਰੂਥੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜਾਰਜ ਉਰਫ ਜੇਰੀ (40) ਨੂੰ ਬੱਚਿਆਂ ਦੇ ਮਾਤਾ-ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। 7 ਬੱਚਿਆਂ ਦੇ ਮਾਤਾ-ਪਿਤਾ ਦੀ ਸ਼ਿਕਾਇਤ ਅਨੁਸਾਰ, ਪਾਦਰੀ ਕਾਫ਼ੀ ਸਮੇਂ ਤੋਂ ਬੱਚਿਆਂ ਦਾ ਯੌਨ ਸ਼ੋਸ਼ਣ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਪਾਦਰੀ ਦੀਆਂ ਕਰਤੂਤਾਂ ਦਾ ਖੁਲਾਸਾ ਬੱਚਿਆਂ ਦੇ ਸਾਹਮਣੇ ਉਦੋਂ ਆਇਆ ਜਦੋਂ ਕੁਝ ਬੱਚਿਆਂ ਨੇ ਆਪਸ 'ਚ ਇਸ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਬੱਚਿਆਂ ਨੇ ਤੈਅ ਕੀਤਾ ਕਿ ਸਭ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਮਾਤਾ-ਪਿਤਾ ਨੂੰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਨੂੰ ਲੈ ਕੇ ਪੁਲਸ ਕੋਲ ਪਹੁੰਚੇ ਅਤੇ ਬੱਚਿਆਂ ਨੇ ਸਾਰੀ ਕਹਾਣੀ ਬਿਆਨ ਕੀਤੀ। ਪੁਲਸ ਨੇ ਪਾਦਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਹੈ। ਜਾਰਜ ਵਿਰੁੱਧ ਪਾਕਸੋ ਐਕਟ ਦੇ ਅਧੀਨ ਆਈ.ਪੀ.ਸੀ. ਦੀ ਧਾਰਾ 377, 7/8, 9ਡੀ 'ਚ ਅਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਦੇ ਅਧੀਨ ਵੀ ਕੇਸ ਦਰਜ ਹੋਇਆ ਹੈ।


DIsha

Content Editor

Related News