‘ਹਨੀ ਟ੍ਰੈਪ’ ’ਚ ਫਸਿਆ ਫੌਜ ਦਾ ਰਿਟਾਇਰਡ ਕੈਪਟਨ, ਵੈਲੋਰ ਤੋਂ ਗ੍ਰਿਫਤਾਰ
Monday, Oct 26, 2026 - 12:18 PM (IST)
ਚੇਨਈ (ਏਜੰਸੀ) - ਤਾਮਿਲਨਾਡੂ ਦੇ ਵੈਲੋਰ ’ਚ ਰਿਟਾਇਰਡ ਫੌਜੀ ਅਧਿਕਾਰੀ ਬਾਬੂ (52) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਬੂ ’ਤੇ ਦੋਸ਼ ਹੈ ਕਿ ਉਸ ਨੇ ਫੌਜ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਲੀਕ ਕੀਤੀਆਂ। ਕਨੀਯਾਮਬਾੜੀ ਪੁਲਸ ਮੁਤਾਬਕ, ਬਾਬੂ ਨੇ ਵ੍ਹਟਸਐਪ ਰਾਹੀਂ ਇਕ ਅਣਜਾਣ ਔਰਤ ਨੂੰ ਫੌਜੀ ਉਪਕਰਣਾਂ ਅਤੇ ਫੌਜ ਨਾਲ ਜੁੜੀ ਖੁਫੀਆ ਜਾਣਕਾਰੀ ਭੇਜੀ। ਬਾਬੂ ਵੈਲੋਰ ਦੇ ਕੀਝਵੱਲਮ ਪਿੰਡ ਦਾ ਰਹਿਣ ਵਾਲਾ ਹੈ। ਉਹ 28 ਸਾਲ ਤੱਕ ਫੌਜ ਦੀਆਂ ਵੱਖ-ਵੱਖ ਯੂਨਿਟਾਂ ’ਚ ਸੇਵਾ ਦੇ ਚੁੱਕਾ ਹੈ। ਉਸ ਨੇ ਪਿਛਲੇ ਸਾਲ ਆਰਮੀ ਦੀ ਇਕੁਇਪਮੈਂਟ ਡਿਵੀਜ਼ਨ ਤੋਂ ਕੈਪਟਨ ਅਹੁਦੇ ਤੋਂ ਰਿਟਾਇਰਮੈਂਟ ਲਈ ਸੀ।
ਇਹ ਵੀ ਪੜ੍ਹੋ : Breaking : ਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ ! ਕਈ ਲੋਕ ਜ਼ਖ਼ਮੀ
ਇਸ ਤੋਂ ਬਾਅਦ ਉਹ ਆਪਣੇ ਪਿੰਡ ’ਚ ਰਹਿਣ ਲੱਗਾ। ਜਾਣਕਾਰੀ ਮੁਤਾਬਕ, ਕਰੀਬ ਇਕ ਸਾਲ ਪਹਿਲਾਂ ਇਕ ਅਣਜਾਣ ਔਰਤ ਨੇ ਬਾਬੂ ਨਾਲ ਵ੍ਹਟਸਐਪ ’ਤੇ ਸੰਪਰਕ ਕੀਤਾ ਸੀ। ਬਾਬੂ ਨੇ ਔਰਤ ਵੱਲੋਂ ਮੰਗੀ ਗਈ ਜਾਣਕਾਰੀ ਉਸ ਨੂੰ ਭੇਜੀ। ਜਦੋਂ ਉਸ ਨੂੰ ਕਿਸੇ ਜਾਣਕਾਰੀ ਦਾ ਪਤਾ ਨਹੀਂ ਹੁੰਦਾ ਸੀ, ਤਾਂ ਉਹ ਫੋਨ ’ਤੇ ਆਰਮੀ ਦੇ ਦਫਤਰਾਂ ਤੋਂ ਜਾਣਕਾਰੀ ਲੈਂਦਾ ਸੀ। ਇਸ ਤੋਂ ਬਾਅਦ ਉਹ ਇਹ ਜਾਣਕਾਰੀ ਔਰਤ ਨੂੰ ਭੇਜ ਦਿੰਦਾ ਸੀ।
ਇਹ ਵੀ ਪੜ੍ਹੋ : ਰਾਤੋਂ-ਰਾਤ ਲੱਖਪਤੀ ਬਣੀ ਫਿਰੋਜ਼ਪੁਰ ਦੀ ਪਰਮਜੀਤ ਕੌਰ, ਨਿਕਲੀ 5,00,000 ਦੀ ਲਾਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
