ਪੰਜਾਬ ਸਮੇਤ 5 ਸੂਬਿਆਂ ਦੇ 63 ਪੁਲਸ ਮੁਲਾਜ਼ਮ ਗ੍ਰਹਿ ਮੰਤਰੀ ਵਿਸ਼ੇਸ਼ ਮੁਹਿੰਮ ਮੈਡਲ ਨਾਲ ਸਨਮਾਨਤ
Monday, Oct 31, 2022 - 05:58 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ, ਤੇਲੰਗਾਨਾ, ਪੰਜਾਬ, ਜੰਮੂ ਕਸ਼ਮੀਰ ਅਤੇ ਮਹਾਰਾਸ਼ਟਰ ਦੇ 63 ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਮੁਹਿੰਮਾਂ ਲਈ ਕੇਂਦਰੀ ਗ੍ਰਹਿ ਮੰਤਰੀ ਵਿਸ਼ੇਸ਼ ਮੁਹਿੰਮ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। ਮੈਡਲ ਪਾਉਣ ਵਾਲੇ ਪੁਲਸ ਮੁਲਾਜ਼ਮਾਂ 'ਚ ਦਿੱਲੀ ਦੇ 19, ਪੰਜਾਬ ਦੇ 16, ਤੇਲੰਗਾਨਾ ਦੇ 13, ਮਹਾਰਾਸ਼ਟਰ ਦੇ 11 ਅਤੇ ਜੰਮੂ ਕਸ਼ਮੀਰ ਦੇ 4 ਹਨ।
ਇਹ ਵੀ ਪੜ੍ਹੋ : ਜਬਰ ਜ਼ਿਨਾਹ ਦੇ ਮਾਮਲਿਆਂ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਬੰਦ ਕੀਤਾ ਇਹ ਟੈਸਟ
ਇਸ ਮੈਡਲ ਦੀ ਸ਼ੁਰੂਆਤ 2018 'ਚ ਕੀਤੀ ਗਈ ਸੀ ਅਤੇ ਇਹ ਅੱਤਵਾਦ ਦਾ ਮੁਕਾਬਲਾ, ਸਰਹੱਦ 'ਤੇ ਕਾਰਵਾਈ, ਹਥਿਆਰ ਕੰਟਰੋਲ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਰੋਕਥਾਮ ਅਤੇ ਰਾਹਤ ਤੇ ਬਚਾਅ ਕੰਮਾਂ ਵਰਗੇ ਖੇਤਰਾਂ 'ਚ ਚਲਾਈਆਂ ਜਾਣ ਵਾਲੀਆਂ ਵਿਸ਼ੇਸ਼ ਮੁਹਿੰਮਾਂ ਲਈ ਦਿੱਤਾ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ 31 ਅਕਤੂਬਰ ਨੂੰ ਕੀਤਾ ਜਾਂਦਾ ਹੈ। ਹਰ ਸਾਲ ਪੁਰਸਕਾਰ ਲਈ ਆਮ ਰੂਪ ਨਾਲ 3 ਵਿਸ਼ੇਸ਼ ਮੁਹਿੰਮਾਂ 'ਤੇ ਵਿਚਾਰ ਕੀਤਾ ਜਾਂਦਾ ਹੈ, ਜਦੋਂ ਕਿ ਅਸਾਧਾਰਨ ਸਥਿਤੀਆਂ 'ਚ ਪੁਲਸ ਫ਼ੋਰਸਾਂ ਨੂੰ ਉਤਸ਼ਾਹਤ ਕਰਨ ਲਈ 5 ਵਿਸ਼ੇਸ਼ ਮੁਹਿੰਮਾਂ ਨੂੰ ਵੀ ਦਿੱਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ