ਜੂਨੀਅਰ NTR ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ, ਕੀ ਰਾਜਨੀਤੀ ''ਚ ਆਉਣਗੇ ''RRR'' ਸਟਾਰ

Monday, Aug 22, 2022 - 04:43 PM (IST)

ਜੂਨੀਅਰ NTR ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ, ਕੀ ਰਾਜਨੀਤੀ ''ਚ ਆਉਣਗੇ ''RRR'' ਸਟਾਰ

ਮੁੰਬਈ (ਬਿਊਰੋ) : ਜੂਨੀਅਰ ਐੱਨ. ਟੀ. ਆਰ. ਨੇ ਬੀਤੀ ਰਾਤ ਹੈਦਰਾਬਾਦ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਅਮਿਤ ਸ਼ਾਹ ਨੇ ਆਪਣੇ ਅਧਿਕਾਰਤ ਸੋਸ਼ਲ ਅਕਾਊਂਟ 'ਤੇ ਇਸ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ NTR ਦੇ ਪ੍ਰਸ਼ੰਸਕ ਵੀ ਕਾਫੀ ਸ਼ੇਅਰ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਮੁਲਾਕਾਤ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।


ਤਸਵੀਰਾਂ ਸ਼ੇਅਰ ਕਰਦੇ ਹੋਏ ਅਮਿਤ ਸ਼ਾਹ ਨੇ ਕੈਪਸ਼ਨ 'ਚ ਲਿਖਿਆ, ''ਹੈਦਰਾਬਾਦ 'ਚ ਇਕ ਬਹੁਤ ਹੀ ਪ੍ਰਤਿਭਾਸ਼ਾਲੀ ਅਭਿਨੇਤਾ ਅਤੇ ਸਾਡੇ ਤੇਲਗੂ ਸਿਨੇਮਾ ਦੇ ਰਤਨ ਜੂਨੀਅਰ NTR ਨਾਲ ਬਹੁਤ ਵਧੀਆ ਗੱਲਬਾਤ ਹੋਈ। ਇਨ੍ਹਾਂ ਨਾਲ ਗੱਲ ਕਰਕੇ ਖੁਸ਼ੀ ਹੋਈ। NTR ਦੀ ਬੈਠਕ 'ਤੇ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

PunjabKesari

ਦੇਵੇਂਦਰ ਸ਼ੁਕਲਾ ਗੁੱਡੂ ਨਾਂ ਦੇ ਫੇਸਬੁੱਕ ਯੂਜ਼ਰ ਨੇ ਲਿਖਿਆ, 'ਦੱਖਣ ਜਿੱਤ ਦੀ ਦਿਸ਼ਾ 'ਚ ਇਕ ਅਹਿਮ ਕੜੀ ਹੈ, ਯਕੀਨਨ ਭਾਰਤੀ ਜਨਤਾ ਪਾਰਟੀ ਦਾ ਅਸ਼ਵਮੇਧ ਰੱਥ ਦੇਸ਼ 'ਚ ਚਾਰੇ ਦਿਸ਼ਾਵਾਂ 'ਚ ਆਪਣੀ ਜਿੱਤ ਦਾ ਝੰਡਾ ਲਹਿਰਾਏਗਾ, ਬਿਨਾਂ ਸ਼ੱਕ..ਵੰਦੇ ਮਾਤਰਮ, ਭਾਰਤ ਮਾਤਾ ਕੀ ਜੈ।'
ਐੱਨ. ਟੀ. ਆਰ. ਨਾਲ ਅਮਿਤ ਸ਼ਾਹ ਦੀ ਮੁਲਾਕਾਤ 'ਤੇ ਇਕ ਯੂਜ਼ਰ ਨੇ ਲਿਖਿਆ, ''ਦੱਖਣੀ ਭਾਰਤੀ ਫ਼ਿਲਮ ਇੰਡਸਟਰੀ ਨੂੰ ਸਪੋਰਟ ਕਰਨਾ ਬਹੁਤ ਵਧੀਆ ਰਿਹਾ... ਜੋ ਭਾਰਤੀ ਸੱਭਿਆਚਾਰ ਨੂੰ ਲੈ ਕੇ ਚੱਲਦੇ ਹਨ.. ਜੈ ਹਿੰਦ।'' 
ਹੈਦਰਾਬਾਦ 'ਚ ਹੋਈ ਇਸ ਮੁਲਾਕਾਤ ਤੋਂ ਕਈ ਲੋਕ ਕਾਫੀ ਖੁਸ਼ ਹਨ। ਅਸ਼ੋਕ ਜੈਨ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, 'ਤੇਲੰਗਾਨਾ 'ਚ ਬੀਜੇਪੀ ਦਾ ਝੰਡਾ ਲਹਿਰਾਏਗਾ। ਅਗਲੀ ਵਾਰ ਦੇਸ਼ 'ਚ ਹਰ ਥਾਂ ਭਾਜਪਾ ਦੀ ਸਰਕਾਰ ਬਣੇਗੀ ਅਤੇ ਤੇਲੰਗਾਨਾ ਨੂੰ ਵੀ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ।''

PunjabKesari

ਦੱਸ ਦੇਈਏ ਕਿ ਜੂਨੀਅਰ ਐੱਨ. ਟੀ. ਆਰ. ਨੇ ਸਾਲ 2009 ਦੀਆਂ ਆਮ ਚੋਣਾਂ ਦੌਰਾਨ ਟੀ. ਡੀ. ਪੀ. ਲਈ ਪ੍ਰਚਾਰ ਕੀਤਾ ਸੀ, ਪਰ ਉਹ ਹਮੇਸ਼ਾ ਰਾਜਨੀਤੀ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੇ ਭਾਵੇਂ ਚੋਣ ਪ੍ਰਚਾਰ ਕੀਤਾ ਹੋਵੇ ਪਰ ਆਮ ਤੌਰ 'ਤੇ ਉਹ ਟੀ. ਡੀ. ਪੀ. ਨੇਤਾਵਾਂ ਨਾਲ ਵੀ ਨਹੀਂ ਦੇਖਿਆ ਗਿਆ। ਐੱਨ. ਟੀ. ਆਰ. ਪੂਰੀ ਤਰ੍ਹਾਂ ਆਪਣੇ ਫ਼ਿਲਮੀ ਕਰੀਅਰ 'ਤੇ ਕੇਂਦਰਿਤ ਹੈ ਪਰ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਚੋਣਾਂ ਨਾਲ ਜੋੜ ਕੇ ਦੇਖਣ ਲੱਗ ਗਏ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਨੂੰ ਆਰ. ਆਰ. ਆਰਯ ਪਸੰਦ ਆਈ ਸੀ ਅਤੇ ਉਨ੍ਹਾਂ ਨੂੰ ਫ਼ਿਲਮ 'ਚ ਲੀਡ ਸਟਾਰ ਦਾ ਪ੍ਰਦਰਸ਼ਨ ਬਹੁਤ ਵਧੀਆ ਲੱਗਿਆ ਸੀ। ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਮਿਲਣ ਦੀ ਅਪੀਲ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਇਕੱਠੇ ਡਿਨਰ ਵੀ ਕੀਤਾ ਸੀ।

PunjabKesari

ਵਰਕਫਰੰਟ ਦੀ ਗੱਲ ਕਰੀਏ ਤਾਂ ਐੱਨ. ਟੀ. ਆਰ. ਇਨ੍ਹੀਂ ਦਿਨੀਂ ਆਪਣੇ ਅਗਲੇ ਪ੍ਰੋਜੈਕਟ NTR30 ਅਤੇ NTR31 ਦੀ ਤਿਆਰੀ ਕਰ ਰਹੇ ਹਨ। ਉਹ ਆਖਰੀ ਵਾਰ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ 'ਆਰ. ਆਰ. ਆਰ' 'ਚ ਨਜ਼ਰ ਆਏ ਸਨ। ਜੂਨੀਅਰ ਐੱਨ. ਟੀ. ਆਰ. ਨੇ 'ਕੇ ਜੀ ਐੱਫ' ਫੇਮ ਪ੍ਰਸ਼ਾਂਤ ਨੀਲ ਦੇ ਪ੍ਰੋਜੈਕਟ ਲਈ ਵੀ ਹੱਥ ਮਿਲਾਇਆ ਹੈ। ਪ੍ਰਭਾਸ ਸਟਾਰਰ ਫ਼ਿਲਮ 'ਸਲਾਰ' ਦੀ ਸ਼ੂਟਿੰਗ ਖ਼ਤਮ ਹੋਣ 'ਤੇ ਪ੍ਰਸ਼ਾਂਤ ਨੀਲ ਤਾਰਕ ਨਾਲ ਸ਼ੂਟਿੰਗ ਸ਼ੁਰੂ ਕਰਨਗੇ।


author

sunita

Content Editor

Related News