ਫੱਗਣ ਪੁੰਨਿਆ ਦੀ ਰਾਤ ਹੋਵੇਗਾ ਹੋਲਿਕਾ ਦਹਿਨ, ਜਾਣੋ ਕੀ ਹੈ ਸ਼ੁੱਭ ਮਹੂਰਤ ਤੇ ਕਿਹੜੀਆਂ ਪਰੇਸ਼ਾਨੀਆਂ ਹੋਣਗੀਆਂ ਦੂਰ

Sunday, Mar 28, 2021 - 09:34 AM (IST)

ਫੱਗਣ ਪੁੰਨਿਆ ਦੀ ਰਾਤ ਹੋਵੇਗਾ ਹੋਲਿਕਾ ਦਹਿਨ, ਜਾਣੋ ਕੀ ਹੈ ਸ਼ੁੱਭ ਮਹੂਰਤ ਤੇ ਕਿਹੜੀਆਂ ਪਰੇਸ਼ਾਨੀਆਂ ਹੋਣਗੀਆਂ ਦੂਰ

ਜਲੰਧਰ (ਬਿਊਰੋ) - ਮਾਘ ਮਹੀਨਾ ਖ਼ਤਮ ਹੁੰਦੇ ਹੀ ਫੱਗਣ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਇਸ ਮਹੀਨੇ ’ਚ ਸਾਰੇ ਲੋਕਾਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਹੋਲੀ 28 ਮਾਰਚ ਨੂੰ ਮਨਾਈ ਜਾਵੇਗੀ ਅਤੇ ਇਸ ਸਾਲ ਹੋਲੀ ਦੇ ਮੌਕੇ ’ਤੇ ਵਿਸ਼ੇਸ਼ ਯੋਗ ਬਣ ਰਿਹਾ ਹੈ, ਜੋ ਕਾਫ਼ੀ ਮਹੱਤਵਪੂਰਨ ਹੈ। ਸਨਾਤਨ ਧਰਮ ਦੀ ਪਰੰਪਰਾ ਅਨੁਸਾਰ ਹੋਲੀ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਪ੍ਰਤੀਪਦਾ ਤਰੀਖ਼ ਨੂੰ ਮਨਾਈ ਜਾਂਦੀ ਹੈ। ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਕ੍ਰਿਸ਼ਣ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਧਰੁਵ ਯੋਗ ਬਣ ਰਿਹਾ ਹੈ। ਇਹ ਯੋਗ 499 ਸਾਲ ਬਾਅਦ ਆਇਆ ਹੈ। ਇਸ ਦਿਨ ਚੰਦਰਮਾ ਕੰਨਿਆ ਰਾਸ਼ੀ ’ਚ ਗੋਚਰ ਕਰ ਰਿਹਾ ਹੋਵੇਗਾ, ਉਥੇ ਹੀ ਮਕਰ ਰਾਸ਼ੀ ’ਚ ਸ਼ਨੀ ਅਤੇ ਗੁਰੂ ਵਿਰਾਜਮਾਨ ਹੋਣਗੇ। ਸ਼ੁੱਕਰ ਅਤੇ ਸੂਰਜ ਮੀਨ ਰਾਸ਼ੀ ’ਚ ਰਹਿਣਗੇ। ਮੰਗਲ ਅਤੇ ਰਾਹੂ ਬ੍ਰਿਖ ਰਾਸ਼ੀ, ਬੁੱਧ ਕੁੰਭ ਰਾਸ਼ੀ ਅਤੇ ਮੋਕਸ਼ ਕਾਰਨ ਕੇਤੂ ਬ੍ਰਿਸ਼ਚਕ ਰਾਸ਼ੀ ’ਚ ਵਿਰਾਜਮਾਨ ਰਹਿਣਗੇ। ਅਜਿਹੇ ’ਚ ਇਸ ਦੁਰਲਭ ਯੋਗ ਕਾਰਨ ਇਸ ਸਾਲ ਹੋਲੀ ਦਾ ਮਹੱਤਵ ਜੋਤਿਸ਼ ਵਿਗਿਆਨ ’ਚ ਵੱਧ ਗਿਆ ਹੈ।

ਸ਼ੁੱਭ ਮਹੂਰਤ
ਪੁਰਣਿਮਾ ਤਾਰੀਖ਼ ਸ਼ੁਰੂ : ਮਾਰਚ 28, 2021 ਨੂੰ 03:27 ਵਜੇ
ਪੁਰਣਿਮਾ ਤਾਰੀਖ਼ ਖ਼ਤਮ : ਮਾਰਚ 29, 2021 ਨੂੰ 00:17 ਵਜੇ
ਹੋਲੀਕਾ ਦਹਿਨ ਮਹੂਰਤ : 6.37 ਤੋਂ 08.56

ਪੜ੍ਹੋ ਇਹ ਵੀ ਖ਼ਬਰ - Holi 2021 : 499 ਸਾਲ ਬਾਅਦ ‘ਹੋਲੀ’ ’ਤੇ ਬਣ ਰਿਹੈ ਇਹ ਯੋਗ, ਰਾਸ਼ੀ ਅਨੁਸਾਰ ਕਰੋ ਇਨ੍ਹਾਂ ਰੰਗਾਂ ਦੀ ਵਰਤੋਂ, ਹੋਵੇਗਾ ਸ਼ੁਭ

PunjabKesari

ਹੋਲਿਕਾ ਦਹਿਨ ਅਤੇ ਹੋਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ, ਇਸ ਦੇ ਪਿੱਛੇ ਇਕ ਪੌਰਾਣਿਕ ਕਹਾਣੀ ਜੁੜੀ ਹੋਈ ਹੈ। ਇਸ ਕਥਾ ਦੇ ਅਨੁਸਾਰ ਹਰਨਾਖ਼ਸ਼ ਨੇ ਭਗਵਾਨ ਵਿਸ਼ਨੂੰ ਨੂੰ ਹਰਾਉਣ ਲਈ ਭਗਵਾਨ ਬ੍ਰਹਮਾ ਤੇ ਮਹਾਦੇਵ ਦਾ ਤੱਪ ਕੀਤਾ ਤੇ ਬ੍ਰਹਮਾ ਤੋਂ ਵਰਦਾਨ ਪ੍ਰਾਪਤ ਕੀਤਾ ਕਿ ਉਸ ਨੂੰ ਮਨੁੱਖ ਮਾਰ ਸਕੇ ਨਾ ਜਾਨਵਰ, ਨਾ ਦਿਨ ਵੇਲੇ ਮੌਤ ਹੋਵੇ ਨਾ ਰਾਤ ਨੂੰ, ਨਾ ਘਰ ਅੰਦਰ ਮੌਤ ਆਏ ਨਾ ਬਾਹਰ, ਨਾ ਪਾਣੀ 'ਚ ਮਾਰਿਆ ਜਾ ਸਕੇ ਤੇ ਨਾ ਧਰਤੀ 'ਤੇ। ਨਾ ਹੀ ਅਸਤਰ, ਸ਼ਸਤਰ ਨਾਲ ਮੌਤ ਹੋਵੇ।

ਪੜ੍ਹੋ ਇਹ ਵੀ ਖ਼ਬਰ - HOLI 2021: ਹੋਲੀ ਦੇ ਤਿਉਹਾਰ ’ਤੇ ਜ਼ਰੂਰ ਕਰੋ ਇਹ ਖ਼ਾਸ ਉਪਾਅ, ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ

ਹੋਲੀ ਦੀ ਪੌਰਾਣਿਕ ਕਥਾ
ਹੋਲੀ ਦੀ ਕਥਾ ਭਗਤ ਪ੍ਰਹਿਲਾਦ ਤੇ ਹਰਨਾਖ਼ਸ਼ ਦੀ ਭੈਣ ਹੋਲਿਕਾ ਨਾਲ ਜੁੜੀ ਹੋਈ ਹੈ। ਕਥਾ ਅਨੁਸਾਰ ਪ੍ਰਾਚੀਨ ਸਮੇਂ 'ਚ ਹਰਨਾਖ਼ਸ਼ ਅਸੁਰਾਂ ਦਾ ਰਾਜਾ ਸੀ। ਉਹ ਭਗਵਾਨ ਵਿਸ਼ਨੂੰ ਨੂੰ ਆਪਣਾ ਦੁਸ਼ਮਣ ਮੰਨਦਾ ਸੀ। ਉਸ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਇਸ ਗੱਲ ਤੋਂ ਹਰਨਾਖ਼ਸ਼ ਕਾਫ਼ੀ ਨਾਰਾਜ਼ ਤੇ ਗੁੱਸੇ 'ਚ ਰਹਿੰਦਾ ਸੀ। ਉਸ ਨੇ ਕਈ ਵਾਰ ਪ੍ਰਹਿਲਾਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ। ਉਸ ਦੀ ਭੈਣ ਹੋਲਿਕਾ ਨੂੰ ਵਰਦਾਨ ਮਿਲਿਆ ਸੀ ਕਿ ਉਹ ਅੱਗ 'ਚ ਨਹੀਂ ਸੜੇਗੀ। ਫੱਗਣ ਮਹੀਨੇ ਦੀ ਪੁੰਨਿਆ 'ਤੇ ਹਰਨਾਖ਼ਸ਼ ਨੇ ਲਕੱੜਾਂ ਦੀ ਚਿਖਾ ਬਣਾ ਕੇ ਹੋਲਿਕਾ ਦੀ ਗੋਦੀ 'ਚ ਪ੍ਰਹਿਲਾਦ ਨੂੰ ਬਿਠਾ ਦਿੱਤਾ ਤੇ ਅੱਗ ਲਗਾ ਦਿੱਤੀ। ਇਸ ਅੱਗ 'ਚ ਭਗਵਾਨ ਵਿਸ਼ਨੂੰ ਦੇ ਅਸ਼ੀਰਵਾਦ ਨਾਲ ਪ੍ਰਹਿਲਾਦ ਤਾਂ ਬਚ ਗਿਆ ਪਰ ਹੋਲਿਕਾ ਸੜ ਗਈ। ਉਦੋਂ ਤੋਂ ਹਰ ਸਾਲ ਇਸੇ ਤਾਰੀਕ ਨੂੰ ਹੋਲਿਕਾ ਦਹਿਨ ਕੀਤਾ ਜਾਂਦਾ ਹੈ।

PunjabKesari

ਪੜ੍ਹੋ ਇਹ ਵੀ ਖ਼ਬਰ - ਹੋਲੀਕਾ ਦਹਨ ’ਤੇ ਕਰੋ ਇਹ ਕੰਮ, ਹੋਣਗੀਆਂ ਮੁਸ਼ਕਲਾਂ ਦੂਰ ਤੇ ਖੁਸ਼ੀਆਂ ਨਾਲ ਭਰ ਜਾਵੇਗੀ ਤੁਹਾਡੀ ਜ਼ਿੰਦਗੀ

ਇੰਝ ਕਰੋ ਪੂਜਾ
ਹਲਦੀ ਦੀ ਗੰਢੀ, ਫਲਾਂ, ਸਬਜ਼ੀਆਂ ਆਦਿ ਦੀ ਮਾਲਾ ਬਣਾ ਕੇ ਗਲੇ 'ਚ ਪਾਓ। ਹੋਲਿਕਾ ਦਹਿਨ ਤੋਂ ਪਹਿਲਾਂ ਨਾਰੀਅਲ, ਸੁਪਾਰੀ, ਜੈਫਲ ਅਤੇ ਅੱਠ ਗੋਮਤੀ ਚੱਕਰ ਲੈ ਕੇ ਗੁਲਾਬੀ ਰੰਗ ਨਾਲ ਹੋਲਿਕਾ ਦੀ ਪੂਜਾ ਕਰੋ। ਇਸ ਤੋਂ ਬਾਅਦ ਹੋਲਿਕਾ ਦੇ ਚਾਰੋ ਪਾਸੇ ਦੀਵੇ ਜਗਾਓ ਅਤੇ ਸਾਰੀ ਸਮੱਗਰੀ ਨੂੰ ਹੋਲਿਕਾ ਉੱਪਰ ਅਰਪਣ ਕਰ ਦਿਓ।

ਜ਼ਰੂਰ ਕਰੋ ਇਹ ਕੰਮ
1. ਹੋਲਿਕਾ ਦਹਿਨ ’ਤੇ ਉਸ ਦੇ ਦਰਸ਼ਨਾਂ ਨਾਲ ਸ਼ਨੀ-ਰਾਹੂ-ਕੇਤੂ ਦੇ ਦੋਸ਼ ਦੂਰ ਹੁੰਦੇ ਹੈ।
2. ਹੋਲੀ ਦੀ ਭਸਮ ਦਾ ਟਿੱਕਾ ਲਾਉਣ ਨਾਲ ਨਜ਼ਰ ਦੋਸ਼ ਤੇ ਭੂਤ-ਪ੍ਰੇਤਾਂ ਆਦਿ ਤੋਂ ਮੁਕਤੀ ਮਿਲਦੀ ਹੈ।
3. ਘਰ 'ਚ ਭਸਮ ਚਾਂਦੀ ਦੀ ਡੱਬੀ 'ਚ ਰੱਖਣ ਨਾਲ ਕਈ ਰੁਕਾਵਟਾਂ ਖ਼ੁਦ-ਬ-ਖ਼ੁਦ ਦੂਰ ਹੋ ਜਾਂਦੀਆਂ ਹਨ।
4. ਕੰਮ 'ਚ ਰੁਕਾਵਟਾਂ ਆਉਣ 'ਤੇ ਆਟੇ ਦਾ ਚਮੁਖੀਆ ਦੀਵਾ ਸਰ੍ਹੋਂ ਦੇ ਤੇਲ ਨਾਲ ਭਰ ਕੇ ਕੁਝ ਦਾਣੇ ਕਾਲੇ ਤਿਲਾਂ ਦੇ ਪਾ ਕੇ ਇਕ ਬਤਾਸ਼ਾ, ਸੰਧੂਰ ਤੇ ਇਕ ਤਾਂਬੇ ਦਾ ਸਿੱਕਾ ਪਾ ਕੇ ਤਿਆਰ ਕਰੋ। ਹੋਲੀ ਦੀ ਅੱਗ ਨਾਲ ਇਸ ਨੂੰ ਬਾਲ਼ ਕੇ ਪੀੜਤ ਵਿਅਕਤੀ ਦੀ ਨਜ਼ਰ ਉਤਾਰ ਕੇ ਸੁੰਨਸਾਨ ਚੌਕ 'ਤੇ ਰੱਖ ਕੇ ਬਗ਼ੈਰ ਪਿੱਛੇ ਮੁੜੇ ਵਾਪਸ ਆਓ ਤੇ ਹੱਥ-ਪੈਰ ਧੋਅ ਕੇ ਘਰ ਅੰਦਰ ਪ੍ਰਵੇਸ਼ ਕਰੋ।
5. ਬਲ਼ਦੀ ਹੋਲੀ 'ਚ ਤਿੰਨ ਗੋਮਤੀ ਚੱਕਰ ਹੱਥ 'ਚ ਲੈ ਕੇ ਆਪਣੇ ਕੰਮ ਨੂੰ 21 ਵਾਰ ਮਾਨਸਿਕ ਰੂਪ 'ਚ ਕਹਿ ਕੇ ਗੋਮਤੀ ਚੱਕਰ ਅੱਗ 'ਚ ਪਾ ਦਿਉ ਤੇ ਪ੍ਰਣਾਮ ਕਰ ਕੇ ਵਾਪਸ ਆਓ।

ਪੜ੍ਹੋ ਇਹ ਵੀ ਖ਼ਬਰ - Holi 2021 : ਵਾਸਤੂ ਸ਼ਾਸਤਰ ਅਨੁਸਾਰ ਇਸ ਵਾਰ ਇਨ੍ਹਾਂ ਰੰਗਾਂ ਨਾਲ ਖੇਡੋ ‘ਹੋਲੀ’, ਹੋਵੇਗਾ ਸ਼ੁੱਭ

PunjabKesari


author

rajwinder kaur

Content Editor

Related News