ਛੁੱਟੀਆਂ ਦੀ ਬਰਸਾਤ! 15 ਦਿਨ ਬੰਦ ਰਹਿਣਗੇ ਸਕੂਲ, ਬੈਂਕ ਤੇ ਸਰਕਾਰੀ ਦਫਤਰ
Thursday, Aug 28, 2025 - 07:56 PM (IST)

ਨੈਸ਼ਨਲ ਡੈਸਕ- ਸਤੰਬਰ ਮਹੀਨੇ ਦੀ ਸ਼ੁਰੂਆਤ ਨਾਲ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਈ ਵੱਡੇ ਤਿਉਹਾਰਾਂ ਅਤੇ ਖੇਤਰੀ ਮੌਕਿਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ। ਇਸ ਦੌਰਾਨ ਬੈਂਕਾਂ, ਸਕੂਲਾਂ ਅਤੇ ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਰਹਿਣਗੀਆਂ।
ਇਨ੍ਹਾਂ ਵਿੱਚ ਕਰਮ ਪੂਜਾ, ਓਨਮ, ਈਦ-ਏ-ਮਿਲਾਦ, ਇੰਦਰਜਾਤਰਾ, ਨਵਰਾਤਰੀ ਸਥਾਪਨਾ, ਦੁਰਗਾ ਪੂਜਾ ਅਤੇ ਮਹਾਰਾਜਾ ਹਰੀ ਸਿੰਘ ਜਯੰਤੀ ਵਰਗੇ ਮਹੱਤਵਪੂਰਨ ਮੌਕੇ ਸ਼ਾਮਲ ਹਨ। ਦੱਸਣਯੋਗ ਹੈ ਕਿ ਬੈਂਕ ਹਮੇਸ਼ਾ ਦੀ ਤਰ੍ਹਾਂ ਐਤਵਾਰ ਅਤੇ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿਣਗੇ।
ਲੋਕਾਂ ਨੂੰ ਸਲਾਹ ਹੈ ਕਿ ਬੈਂਕ ਜਾਂ ਸਰਕਾਰੀ ਕੰਮ ਲਈ ਜਾਣ ਤੋਂ ਪਹਿਲਾਂ ਆਪਣੇ ਰਾਜ ਦੀ ਛੁੱਟੀਆਂ ਦੀ ਸੂਚੀ ਚੈਕ ਕਰ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਸਕੂਲਾਂ ਅਤੇ ਕਾਲਜਾਂ ਵਿੱਚ ਵੀ ਖ਼ਾਸ ਕਰਕੇ ਨਵਰਾਤਰੀ ਅਤੇ ਦੁਸਹਿਰੇ ਦੇ ਦੌਰਾਨ ਲੰਬੀਆਂ ਛੁੱਟੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, 15 ਦਿਨ ਬੈਂਕ ਰਹਿਣਗੇ ਬੰਦ!
ਸੂਬੇ ਅਨੁਸਾਰ ਸਤੰਬਰ 2025 ਦੀਆਂ ਬੈਂਕ ਛੁੱਟੀਆਂ
3 ਸਤੰਬਰ (ਬੁੱਧਵਾਰ) – ਝਾਰਖੰਡ – ਕਰਮ ਪੂਜਾ
4 ਸਤੰਬਰ (ਵੀਰਵਾਰ) – ਕੇਰਲ – ਪਹਿਲਾ ਓਨਮ
5 ਸਤੰਬਰ (ਸ਼ੁੱਕਰਵਾਰ) – ਗੁਜਰਾਤ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਤਾਮਿਲਨਾਡੂ, ਉਤਰਾਖੰਡ, ਹੈਦਰਾਬਾਦ, ਵਿਜੇਵਾੜਾ, ਮਨੀਪੁਰ, ਜੰਮੂ, ਉੱਤਰ ਪ੍ਰਦੇਸ਼, ਕੇਰਲ, ਨਵੀਂ ਦਿੱਲੀ, ਝਾਰਖੰਡ, ਸ੍ਰੀਨਗਰ – ਈਦ-ਏ-ਮਿਲਾਦ ਅਤੇ ਤਿਰੂਵੋਨਮ
6 ਸਤੰਬਰ (ਸ਼ਨੀਵਾਰ) – ਸਿੱਕਮ, ਛੱਤੀਸਗੜ੍ਹ – ਈਦ-ਏ-ਮਿਲਾਦ/ਇੰਦਰਜਾਤਰਾ
12 ਸਤੰਬਰ (ਸ਼ੁੱਕਰਵਾਰ) – ਜੰਮੂ ਅਤੇ ਸ੍ਰੀਨਗਰ – ਈਦ-ਏ-ਮਿਲਾਦ-ਉਲ-ਨਬੀ ਤੋਂ ਬਾਅਦ ਦਾ ਸ਼ੁੱਕਰਵਾਰ
22 ਸਤੰਬਰ (ਸੋਮਵਾਰ) – ਰਾਜਸਥਾਨ – ਨਵਰਾਤਰੀ ਸਥਾਪਨ
23 ਸਤੰਬਰ (ਮੰਗਲਵਾਰ) – ਜੰਮੂ ਅਤੇ ਸ੍ਰੀਨਗਰ – ਮਹਾਰਾਜਾ ਹਰੀ ਸਿੰਘ ਜਯੰਤੀ
29 ਸਤੰਬਰ (ਸੋਮਵਾਰ) – ਤ੍ਰਿਪੁਰਾ, ਅਸਾਮ, ਪੱਛਮੀ ਬੰਗਾਲ – ਮਹਾਂ ਸਪਤਮੀ/ਦੁਰਗਾ ਪੂਜਾ
30 ਸਤੰਬਰ (ਮੰਗਲਵਾਰ) – ਤ੍ਰਿਪੁਰਾ, ਉੜੀਸਾ, ਅਸਾਮ, ਮਣੀਪੁਰ, ਰਾਜਸਥਾਨ, ਪੱਛਮੀ ਬੰਗਾਲ, ਬਿਹਾਰ, ਝਾਰਖੰਡ – ਮਹਾਂ ਅਸ਼ਟਮੀ/ਦੁਰਗਾ ਅਸ਼ਟਮੀ/ਦੁਰਗਾ ਪੂਜਾ
ਇਸ ਤਰ੍ਹਾਂ, ਸਤੰਬਰ ਮਹੀਨੇ ਵਿੱਚ ਕਈ ਮਹੱਤਵਪੂਰਨ ਤਿਉਹਾਰਾਂ ਕਰਕੇ ਬੈਂਕਿੰਗ ਸੇਵਾਵਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਛੁੱਟੀਆਂ ਲਾਗੂ ਰਹਿਣਗੀਆਂ। ਇਸ ਲਈ ਲੋਕ ਆਪਣੀਆਂ ਜ਼ਰੂਰੀਆਂ ਕਾਰਵਾਈਆਂ ਪਹਿਲਾਂ ਹੀ ਨਿਪਟਾ ਲੈਣ।
ਇਹ ਵੀ ਪੜ੍ਹੋ- ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਨੇ ਕੈਸ਼ਲੈੱਸ ਇਲਾਜ ਦੀ ਸਹੂਲਤ ਕਰ'ਤੀ ਬੰਦ!