ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀ ‘ਹਿੰਦੁਸਤਾਨ ਦੀ ਅੰਤਿਮ ਦੁਕਾਨ’ ਦੀ ਫੋਟੋ

Thursday, Feb 10, 2022 - 04:36 PM (IST)

ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀ ‘ਹਿੰਦੁਸਤਾਨ ਦੀ ਅੰਤਿਮ ਦੁਕਾਨ’ ਦੀ ਫੋਟੋ

ਨੈਸ਼ਨਲ ਡੈਸਕ— ਆਨੰਦ ਮਹਿੰਦਰਾ ਹਮੇਸ਼ਾ ਹੀ ਰੋਚਕ ਜਾਣਕਾਰੀਆਂ ਅਤੇ ਮਜ਼ੇਦਾਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਇਸ ਵਾਰ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ‘ਹਿੰਦੁਸਤਾਨ ਦੀ ਅੰਤਿਮ’ ਦੁਕਾਨ ਕਿਹਾ ਗਿਆ ਹੈ। ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਆਨੰਦ ਮਹਿੰਦਰਾ ਨੇ ਇਕ ਟਵੀਟ ’ਚ ਇਸ ਤਸਵੀਰ ਨੂੰ ਸ਼ੇਅਰ ਕਰਕੇ ਕਿਹਾ ਕਿ ਇਸ ਜਗ੍ਹਾ ’ਤੇ ਇਕ ਕੱਪ ਚਾਹ ਪੀਣਾ ਅਨਮੋਲ ਹੋਵੇਗਾ। 

PunjabKesari

ਤੁਹਾਨੂੰ ਦੱਸ ਦਈਏ ਕਿ ਇਹ ਇਕ ਚਾਹ ਪੀਣ ਅਤੇ ਮੈਗੀ ਖਾਣ ਵਾਲੀ ਜਗ੍ਹਾ ਹੈ ਜੋ ਉਤਰਾਖੰਡ ਦੇ ਚਮੋਲੀ ’ਚ ਹੈ। ਇਹ ਦੁਕਾਨ ਚੀਨ ਨਾਲ ਲੱਗਦੀ ਸੀਮਾ ਸਥਿਤ ਮਾਨਾ ਪਿੰਡ ’ਚ ਹੈ। ਇਸ ਦਾ ਨਾਂ ਹਿੰਦੁਸਤਾਨ ਦੀ ਅੰਤਿਮ ਦੁਕਾਨ ਹੈ। ਇਸ ਦੁਕਾਨ ਨੂੰ ਚੰਦੇਰ ਸਿੰਘ ਬੜਵਾਲ ਚਲਾਉਂਦੇ ਹਨ, ਜਿਨ੍ਹਾਂ ਨੇ 25 ਸਾਲ ਪਹਿਲਾਂ ਇਸ ਨੂੰ ਸ਼ੁਰੂ ਕੀਤਾ ਸੀ।


author

Rakesh

Content Editor

Related News