CM ਸਰਮਾ ਦੀ ਪਤਨੀ ਨੇ ਪਵਨ ਖੇੜਾ ਖ਼ਿਲਾਫ਼ ਦਰਜ ਕਰਾਈ FIR ! ਘਰ ਪੁੱਜੀ ਅਸਾਮ ਪੁਲਸ
Tuesday, Apr 07, 2026 - 04:28 PM (IST)
ਨਵੀਂ ਦਿੱਲੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪਤਨੀ ਰਿੰਕੀ ਭੂਈਆਂ ਸਰਮਾ ਵਲੋਂ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਖ਼ਿਲਾਫ਼ ਦਰਜ ਕਰਵਾਈ ਗਈ ਐੱਫਆਈਆਰ ਦੇ ਸਿਲਸਿਲੇ 'ਚ ਪੁੱਛ-ਗਿੱਛ ਲਈ ਆਸਾਮ ਪੁਲਸ ਦੀ ਇਕ ਟੀਮ ਖੇੜਾ ਦੇ ਰਾਸ਼ਟਰੀ ਰਾਜਧਾਨੀ ਸਥਿਤ ਘਰ ਪਹੁੰਚੀ ਹੈ। ਖੇੜਾ ਨੇ ਹਾਲ ਹੀ 'ਚ ਇਹ ਦੋਸ਼ ਲਗਾਇਆ ਸੀ ਕਿ ਸ਼੍ਰੀਮਤੀ ਸਰਮਾ ਕੋਲ ਤਿੰਨ ਵਿਦੇਸ਼ੀ ਪਾਸਪੋਰਟ ਹਨ ਅਤੇ ਅਮਰੀਕਾ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਅਣਐਲਾਨੀਆਂ ਜਾਇਦਾਦਾਂ ਹਨ।
ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਦੱਸਿਆ ਸੀ। ਸ਼੍ਰੀਮਤੀ ਸਰਮਾ ਨੇ ਇਨ੍ਹਾਂ ਦੋਸ਼ਾਂ 'ਤੇ ਖੇੜਾ ਖ਼ਿਲਾਫ਼ ਆਸਾਮ ਦੀ ਕ੍ਰਾਈਮ ਬਰਾਂਚ 'ਚ ਐੱਫਆਈਆਰ ਦਰਜ ਕਰਵਾਈ ਸੀ। ਸੂਤਰਾਂ ਅਨੁਸਾਰ ਆਸਾਮ ਪੁਲਸ ਦੀ ਟੀਮ ਇਸੇ ਮਾਮਲੇ 'ਚ ਪੁੱਛ-ਗਿੱਛ ਲਈ ਖੇੜਾ ਦੇ ਘਰ ਆਈ ਹੈ। ਸ਼ੁਰੂਆਤੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਦਿੱਲੀ ਪੁਲਸ ਨੇ ਇਸ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ ਪਰ ਨਵੇਂ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਖੇੜਾ ਦੇ ਘਰ ਆਸਾਮ ਪੁਲਸ ਟੀਮ ਦੀ ਮਦਦ ਕੀਤੀ ਹੈ। ਰਿਪੋਰਟਾਂ ਅਨੁਸਾਰ ਖੇੜਾ ਅਜੇ ਗੁਹਾਟੀ 'ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
