ਹਿਮਾਨੀ ਨਰਵਾਲ ਦਾ ਹੋਇਆ ਅੰਤਿਮ ਸੰਸਕਾਰ, ਹਰ ਇਕ ਅੱਖ ਹੋਈ ਨਮ

Tuesday, Mar 04, 2025 - 06:02 PM (IST)

ਹਿਮਾਨੀ ਨਰਵਾਲ ਦਾ ਹੋਇਆ ਅੰਤਿਮ ਸੰਸਕਾਰ, ਹਰ ਇਕ ਅੱਖ ਹੋਈ ਨਮ

ਨੈਸ਼ਨਲ ਡੈਸਕ- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸਾਂਪਲਾ 'ਚ ਕਾਂਗਰਸ ਵਰਕਰ ਹਿਮਾਨੀ ਨਰਵਾਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਇਸ ਦੌਰਾਨ ਜੋ ਮੰਜ਼ਰ ਦੇਖਣ ਨੂੰ ਮਿਲਿਆ ਉਸ ਨੇ ਹਰ ਕਿਸੇ ਦੀ ਅੱਖ ਨਮ ਕਰ ਦਿੱਤੀ। ਮਾਂ ਦੀ ਬਿਲਖਦੀ ਆਵਾਜ਼ ਅਤੇ ਭਰਾ ਦਾ ਦਰਦ ਦੇਖ ਉੱਥੇ ਹਰ ਕੋਈ ਭਾਵੁਕ ਹੋ ਗਿਆ। ਦੱਸਣਯੋਗ ਹੈ ਕਿ ਹਿਮਾਨੀ ਦਾ ਅੰਤਿਮ ਸੰਸਕਾਰ ਸਾਂਪਲਾ ਦੇ ਸ਼ਿਵ ਧਾਮ ਸ਼ਮਸ਼ਾਨ ਘਾਟ 'ਚ ਕਤੀਾ ਗਿਆ। ਕਾਂਗਰਸ ਦੇ ਕਈ ਨੇਤਾ, ਪਰਿਵਾਰ ਦੇ ਮੈਂਬਰ ਅਤੇ ਕਰੀਬੀ ਲੋਕ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਇਸ ਦੌਰਾਨ ਹਿਮਾਨੀ ਦੀ ਮ੍ਰਿਤਕ ਦੇਹ 'ਤੇ ਕਾਂਗਰਸ ਦਾ ਝੰਡਾ ਵੀ ਰੱਖਿਆ ਗਿਆ। 

ਪੁਲਸ ਨੇ ਹਿਮਾਨੀ ਨਰਵਾਲ ਦੇ ਕਾਤਲ ਸਚਿਨ ਨੂੰ ਗ੍ਰਿਫ਼ਤਾਰ ਕਰ ਲਿਆ। ਸਚਿਨ ਪਹਿਲਾਂ ਤੋਂ ਵਿਆਹਿਆ ਹੈ ਅਤੇ ਉਸ ਦੀ ਹਿਮਾਨੀ ਨਾਲ ਇੰਸਟਾਗ੍ਰਾਮ 'ਤੇ ਦੋਸਤੀ ਹੋਈ ਸੀ। ਦੋਵਾਂ ਦਾ ਰਿਸ਼ਤਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ਪਰ ਬਾਅਦ 'ਚ ਇਨ੍ਹਾਂ ਦੋਵਾਂ ਵਿਚਾਲੇ ਵਿਵਾਦ ਹੋਣ ਲੱਗਾ। ਪੁਲਸ ਅਨੁਸਾਰ ਸਚਿਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਹਿਮਾਨੀ ਉਸ ਨੂੰ ਵਾਰ-ਵਾਰ ਬਲੈਕਮੇਲ ਕਰ ਰਹੀ ਸੀ ਅਤੇ ਪੈਸਿਆਂ ਦੀ ਮੰਗ ਕਰ ਰਹੀ ਸੀ। ਇਸੇ ਤੋਂ ਪਰੇਸ਼ਾਨ ਹੋ ਕੇ ਉਸ ਨੇ ਹਿਮਾਨੀ ਦੇ ਕਤਲ ਦੀ ਸਾਜਿਸ਼ ਰਚੀ। ਹਰਿਆਣਾ ਪੁਲਸ ਨੇ ਸਚਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਪੁਲਸ ਨੂੰ 3 ਦਿਨ ਦੀ ਰਿਮਾਂਡ ਦਿੱਤਾ ਹੈ ਤਾਂ ਕਿ ਪੁਲਸ ਹਿਮਾਨੀ ਦਾ ਮੋਬਾਇਲ ਅਤੇ ਗਹਿਣੇ ਬਰਾਮਦ ਕਰ ਸਕੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News