''ਚੋਣਾਂ ਤੇ ਪਾਰਟੀ ਨੇ ਲਈ ਮੇਰੀ ਧੀ ਦੀ ਜਾਨ'', ਹਿਮਾਨੀ ਦੀ ਮਾਂ ਨੇ ਲਗਾਏ ਸਨਸਨੀਖੇਜ਼ ਦੋਸ਼
Sunday, Mar 02, 2025 - 02:02 PM (IST)

ਚੰਡੀਗੜ੍ਹ- ਹਰਿਆਣਾ ਦੇ ਰੋਹਤਕ 'ਚ ਕਾਂਗਰਸ ਵਰਕਰ ਹਿਮਾਨੀ ਨਰਵਾਲ ਦੇ ਕਤਲ ਦੇ ਮਾਮਲੇ 'ਚ ਹਿਮਾਨੀ ਦੀ ਮਾਂ ਸਵਿਤਾ ਨੇ ਐਤਵਾਰ ਨੂੰ ਕਿਹਾ ਕਿ ਜਦੋਂ ਤੱਕ ਨਿਆਂ ਨਹੀਂ ਮਿਲੇਗਾ, ਅੰਤਿਮ ਸੰਸਕਾਰ ਨਹੀਂ ਕਰਾਂਗੇ। ਹਿਮਾਨੀ ਦੀ ਲਾਸ਼ ਸ਼ਨੀਵਾਰ ਨੂੰ ਇਕ ਸੂਟਕੇਸ 'ਚ ਰੋਹਤਕ 'ਚ ਮਿਲੀ ਸੀ। ਹਿਮਾਨੀ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਚ ਸ਼ਮੂਲੀਅਤ ਕੀਤੀ ਸੀ ਅਤੇ ਰਾਹੁਲ ਗਾਂਧੀ ਨਾਲ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਸਵਿਤਾ ਨੇ ਰੋਹਤਕ 'ਚ ਮੀਡੀਆ ਕਰਮੀਆਂ ਨਾਲ ਗੱਲਬਾਤ 'ਚ ਦੋਸ਼ ਲਗਾਇਆ ਕਿ ਚੋਣਾਂ ਅਤੇ ਪਾਰਟੀ ਨੇ ਉਨ੍ਹਾਂ ਦੀ ਧੀ ਦੀ ਜਾਨ ਲਈ ਹੈ।
ਇਹ ਵੀ ਪੜ੍ਹੋ : ਕਾਂਗਰਸ ਵਰਕਰ ਦਾ ਕਤਲ, ਸੂਟਕੇਸ 'ਚ ਮਿਲੀ ਲਾਸ਼
ਉਨ੍ਹਾਂ ਨੇ ਖ਼ਦਸ਼ਾ ਜਤਾਇਆ ਕਿ ਹਿਮਾਨੀ ਦੀ ਪਾਰਟੀ 'ਚ ਤਰੱਕੀ ਤੋਂ ਕੁਝ ਲੋਕਾਂ ਨੂੰ ਜਲਣ ਹੋ ਸਕਦੀ ਸੀ। ਹਰਿਆਣਾ ਦੇ ਟਰਾਂਸਪੋਰਟ, ਊਰਜਾ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਹਿਮਾਨੀ ਦੀ ਮਾਂ ਦੇ ਦੋਸ਼ਾਂ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜੋ ਵੀ ਸੱਚਾਈ ਹੋਵੇਗੀ, ਉਸ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੋ ਵੀ ਦੋਸ਼ ਹੋਵੇ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8