ਸੰਜੌਲੀ ਮਸਜਿਦ ਨੂੰ ਲੈ ਕੇ ਮੁੜ ਵਿਵਾਦ, 15 ਦਿਨਾਂ ਅੰਦਰ ਡੇਗਣ ਦੀ ਉੱਠੀ ਮੰਗ

Thursday, Feb 20, 2025 - 11:14 AM (IST)

ਸੰਜੌਲੀ ਮਸਜਿਦ ਨੂੰ ਲੈ ਕੇ ਮੁੜ ਵਿਵਾਦ, 15 ਦਿਨਾਂ ਅੰਦਰ ਡੇਗਣ ਦੀ ਉੱਠੀ ਮੰਗ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਨਾਗਰਿਕ ਸੰਸਥਾ ਅਤੇ ਦੇਵਭੂਮੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਨਗਰ ਨਿਗਮ ਤੋਂ ਸੰਜੌਲੀ ਇਲਾਕੇ 'ਤੇ ਸਥਿਤ ਇਕ ਮਸਜਿਦ ਨੂੰ ਢਾਹੁਣ ਦੀ ਮੰਗ ਕੀਤੀ ਅਤੇ 15 ਦਿਨਾਂ ਦੇ ਅੰਦਰ ਅਜਿਹਾ ਨਹੀਂ ਕੀਤੇ ਜਾਣ ਦੀ ਸਥਿਤੀ 'ਚ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ। ਨਗਰ ਕਮਿਸ਼ਨਰ ਨੇ ਦਸੰਬਰ 'ਚ ਇੱਥੇ ਦੇ ਸੰਜੌਲੀ ਮਸਜਿਦ ਕਮੇਟੀ ਨੂੰ 5 ਮੰਜ਼ਿਲਾ ਵਿਵਾਦਿਤ ਮਸਜਿਦ ਦੀ ਅਣਅਧਿਕ੍ਰਿਤ ਮੰਜ਼ਿਲਾਂ ਨੂੰ ਢੇਗਣ ਲਈ 3 ਮਹੀਨਿਆਂ ਦਾ ਸਮਾਂ ਦਿੱਤਾ ਸੀ। 

ਮਸਜਿਦ ਕਮੇਟੀ ਅਤੇ ਹਿਮਾਚਲ ਪ੍ਰਦੇਸ਼ ਵਕਫ਼ ਬੋਰਡ ਨੂੰ 15 ਮਾਰਚ ਤੱਕ ਅਗਲੀ ਰਿਪੋਰਟ ਦਾਖ਼ਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਸਨ, ਜਿਸ ਤੋਂ ਬਾਅਦ ਮਸਜਿਦ ਦੀਆਂ ਬਾਕੀ 2 ਮੰਜ਼ਿਲਾਂ ਨੂੰ ਲੈ ਕੇ ਸੁਣਵਾਈ ਹੋਵੇਗੀ। ਬੁੱਧਵਾਰ ਨੂੰ ਨਾਗਰਿਕ ਸੰਸਥਾ ਸੰਜੌਲੀ ਨਾਲ ਦੇਵਭੂਮੀ ਸੰਘਰਸ਼ ਕਮੇਟੀ ਦੇ ਇਕ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਸ਼ਿਮਲਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਮੰਗ ਨੂੰ ਲੈ ਕੇ ਮੰਗ ਪੱਤਰ ਸੱਪਿਆ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕਮਿਸ਼ਨਰ ਵਲੋਂ ਢਾਂਚੇ ਨੂੰ ਢੇਗਣ ਦਾ ਆਦੇਸ਼ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਕੁਝ ਨਹੀਂ ਕੀਤਾ ਗਿਆ ਹੈ। ਸਮੂਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਮਸਜਿਦ ਨੂੰ ਨਹੀਂ ਡੇਗਿਆ ਗਿਆ ਤਾਂ ਉਹ ਅਧਿਕਾਰੀਆਂ ਖ਼ਿਲਾਫ਼ ਵੱਡੇ ਪੈਮਾਨੇ 'ਤੇ ਅੰਦੋਲਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News