ਹਿਮਾਚਲ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, ਕਾਰ ਡੂੰਘੀ ਖੱਡ ''ਚ ਡਿੱਗਣ ਨਾਲ ਜੋੜੇ ਦੀ ਮੌਤ

Monday, Apr 12, 2021 - 11:03 AM (IST)

ਹਿਮਾਚਲ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, ਕਾਰ ਡੂੰਘੀ ਖੱਡ ''ਚ ਡਿੱਗਣ ਨਾਲ ਜੋੜੇ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਡੂੰਘੀ ਖੱਡ 'ਚ ਕਾਰ ਡਿੱਗਣ ਨਾਲ ਉਸ 'ਚ ਸਵਾਰ ਜੋੜੇ ਦੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : ਜਨਾਨੀ ਨੇ 2 ਸਿਰ ਅਤੇ ਇਕ ਸਰੀਰ ਵਾਲੀਆਂ ਜੁੜਵਾ ਬੱਚੀਆਂ ਨੂੰ ਦਿੱਤਾ ਜਨਮ

ਕੁੱਲੂ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਗੌਰਵ ਸਿੰਘ ਨੇ ਦੱਸਿਆ ਕਿ ਘਟਨਾ ਐਤਵਾਰ ਰਾਤ ਬੰਜਰ ਸਬ ਡਵੀਜ਼ਨ 'ਚ ਘਿਆਗੀ ਕੋਲ ਹੋਈ। ਉਨ੍ਹਾਂ ਦੱਸਿਆ ਕਿ ਜ਼ਖਮੀਆ 'ਚ ਜੋੜੇ ਦੀ 24 ਸਾਲਾ ਧੀ, 30 ਸਾਲਾ ਨੂੰਹ ਅਤੇ 8 ਸਾਲ ਦਾ ਪੋਤਾ ਸ਼ਾਮਲ ਹਨ। ਜ਼ਖਮੀਆਂ ਨੂੰ ਕੁੱਲੂ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ 'ਚ ਮਾਰਿਆ ਗਿਆ ਜੋੜਾ ਸੂਬੇ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ : ਦਿੱਲੀ: ਘਰ ’ਚ ਲੱਗੀ ਅੱਗ, 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ


author

DIsha

Content Editor

Related News