ਹਿਮਾਚਲ ''ਚ ਅਗਲੇ 3 ਦਿਨ ਭਾਰੀ ਬਾਰਸ਼ ਦੀ ਚਿਤਾਵਨੀ, ਜ਼ੋਖਮ ਵਾਲੇ ਸਥਾਨਾਂ ''ਤੇ ਨਾ ਜਾਣ ਦੀ ਸਲਾਹ

07/27/2020 6:08:35 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਸਰਗਰਮ ਹੋਣ ਨਾਲ ਅਗਲੇ ਤਿੰਨ ਦਿਨ ਸੂਬੇ 'ਚ ਜ਼ਿਆਦਾਤਰ ਸਥਾਨਾਂ 'ਤੇ ਜ਼ੋਰਦਾਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਸ਼ਿਮਲਾ, ਕੁੱਲੂ, ਮੰਡੀ, ਸੋਲਨ, ਚੰਬਾ ਅਤੇ ਸਿਰਮੌਰ 'ਚ 3 ਦਿਨ ਭਾਰੀ ਬਾਰਸ਼ ਹੋਵੇਗੀ। ਮੈਦਾਨੀ ਇਲਾਕਿਆਂ 'ਚ 29 ਜੁਲਾਈ ਨੂੰ ਭਾਰੀ ਬਾਰਸ਼ ਹੋਵੇਗੀ। ਇਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਹੋਈ ਬਾਰਸ਼ ਨਾਲ ਕੁੱਲੂ ਜ਼ਿਲ੍ਹੇ ਦੀਆਂ ਨਦੀਆਂ ਨਾਲਿਆਂ ਦਾ ਜਲ ਪੱਧਰ ਵੱਧ ਗਿਆ ਹੈ।

ਕਈ ਸਥਾਨਾਂ 'ਤੇ ਜ਼ਮੀਨ ਖਿੱਸਕਣ ਨਾਲ ਸੜਕਾਂ ਬੰਦ ਹੋ ਗਈਆਂ ਹਨ। ਕੁੱਲੂ ਜ਼ਿਲ੍ਹੇ 'ਚ ਨਿਊਲੀ-ਸ਼ੈਂਸ਼ਰ ਸੜਕ 'ਚ ਵੱਡੀਆਂ ਚੱਟਾਨਾਂ ਡਿੱਗਣ ਕਾਰਨ ਆਵਾਜਾਈ ਰੁਕ ਗਈ ਹੈ। ਸਿਰਮੌਰ 'ਚ ਰਾਜਪੁਰਾ-ਬਨੌਰ ਸੜਕ ਬੰਦ ਹੈ। ਸੋਲਨ ਨੇੜੇ ਰਾਸ਼ਟਰੀ ਰਾਜਮਾਰਗ ਦਾ 100 ਮੀਟਰ ਦਾ ਏਰੀਆ ਚੌਕਸੀ ਵਜੋਂ ਬੰਦ ਕਰ ਦਿੱਤਾ ਗਿਆ ਹੈ। ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਨਦੀਆਂ ਅਤੇ ਜ਼ੋਖਮ ਵਾਲੇ ਸਥਾਨਾਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।


DIsha

Content Editor

Related News