ਸ਼ਿਮਲਾ ''ਚ JCB ਮਸ਼ੀਨ ਖੱਡ ''ਚ ਡਿੱਗੀ, 2 ਦੀ ਮੌਤ

Saturday, Apr 19, 2025 - 05:04 PM (IST)

ਸ਼ਿਮਲਾ ''ਚ JCB ਮਸ਼ੀਨ ਖੱਡ ''ਚ ਡਿੱਗੀ, 2 ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਦੇ ਨੇੜੇ ਇਕ ਜੇਸੀਬੀ ਮਸ਼ੀਨ ਦੇ ਖੱਡ 'ਚ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਵਾਸੀ ਸੁਖਦੇਵ ਸਿੰਘ ਰਾਣਾ (31) ਅਤੇ ਕਿੰਨੌਰ ਜ਼ਿਲ੍ਹੇ ਦੇ ਹਰਿਨਾਮ ਸਿੰਘ (30) ਵਜੋਂ ਹੋਈ ਹੈ। ਇਸ ਨੇ ਦੱਸਿਆ ਕਿ ਜ਼ਖ਼ਮੀਆਂ 'ਚ ਪੰਜਾਬ ਦੇ ਚਰਨਜੀਤ ਸਿੰਘ (26) ਅਤੇ ਬਿਹਾਰ ਦੇ ਨੀਰਜ ਕੁਮਾਰ (20) ਦਾ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਐੱਮਸੀ) 'ਚ ਇਲਾਜ ਜਾਰੀ ਹੈ।

ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਮਾਤਾ ਜਵਾਲਾ ਜੀ ਮੰਦਰ ਦੇ ਨੇੜੇ ਹੋਇਆ, ਜਦੋਂ ਸੁਖਦੇਵ ਨੇ ਮਸ਼ੀਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਮਸ਼ੀਨ ਖੱਡ 'ਚ ਜਾ ਡਿੱਗੀ। ਇਸ ਨੇ ਦੱਸਿਆ ਕਿ ਜੇਸੀਬੀ ਮਸ਼ੀਨ 'ਚ ਸਵਾਰ ਸਾਰੇ ਚਾਰ ਲੋਕਾਂ ਨੂੰ ਆਈਜੀਐਮਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੁਖਦੇਵ ਅਤੇ ਹਰਿਨਾਮ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਮਲਾ ਦੇ ਐੱਸਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਹਾਦਸੇ 'ਚ ਹੋਈਆਂ ਮੌਤਾਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News