ਹਿਮਾਚਲ 'ਚ ਬੋਲੇ PM ਮੋਦੀ- ਗਲੋਬਲ ਸੰਮੇਲਨ, ਇਹ ਕਲਪਨਾ ਨਹੀਂ ਸੱਚਾਈ ਹੈ

11/07/2019 1:56:37 PM

ਧਰਮਸ਼ਾਲਾ— ਹਿਮਾਚਲ ਵਿਚ ਉਦਯੋਗਿਕ ਨਿਵੇਸ਼ ਵਧਾਉਣ ਲਈ ਪਹਿਲੀ ਵਾਰ ਗਲੋਬਲ ਇਨਵੈਸਟਰਸ ਸਮਿਟ ਯਾਨੀ ਕਿ ਨਿਵੇਸ਼ਕ ਸੰਮੇਲਨ ਅੱਜ ਤੋਂ ਭਾਵ ਵੀਰਵਾਰ ਤੋਂ ਸ਼ੁਰੂ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲੋਬਲ ਇਨਵੈਸਟਰਸ ਮੀਟ ਦਾ ਉਦਘਾਟਨ ਕੀਤਾ। ਮੋਦੀ ਉਚੇਚੇ ਤੌਰ 'ਤੇ ਧਰਮਸ਼ਾਲਾ ਪੁੱਜੇ, ਜਿੱਥੇ ਪੀ. ਐੱਮ. ਦਾ ਮੁੱਖ ਮੰਤਰੀ ਜੈਰਾਮ ਠਾਕੁਰ, ਪ੍ਰਦੇਸ਼ ਦੇ ਕੈਬਨਿਟ ਮੰਤਰੀ, ਵਿਧਾਇਕਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਸੰਮੇਲਨ 'ਚ ਪੁੱਜੇ ਮੋਦੀ ਦਾ ਅਭਿਨੇਤਰੀ ਯਾਮੀ ਗੌਤਮ ਨੇ ਸ਼ਾਲ ਅਤੇ ਟੋਪੀ ਪਹਿਨਾ ਕੇ ਸੁਆਗਤ ਕੀਤਾ। ਇਹ ਸੰਮੇਲਨ 7-8 ਨਵੰਬਰ ਨੂੰ ਦੋ ਦਿਨਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। 

PunjabKesari

ਪੀ. ਐੱਮ. ਮੋਦੀ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਮਸ਼ਾਲਾ 'ਚ ਗਲੋਬਲ ਸੰਮੇਲਨ, ਇਹ ਕਲਪਨਾ ਨਹੀਂ ਸੱਚਾਈ ਹੈ। ਇਹ ਹਿਮਾਚਲ ਪ੍ਰਦੇਸ਼ ਦਾ ਇਕ ਸਟੇਟਮੈਂਟ ਹੈ, ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਅਸੀਂ ਵੀ ਹੁਣ ਕਮਰ ਕੱਸ ਚੁੱਕੇ ਹਾਂ। ਪਹਿਲਾਂ ਇਸ ਪ੍ਰਕਾਰ ਦੇ ਇਨਵੈਸਟਰਸ ਸਮਿਟ ਦੇਸ਼ ਦੇ ਕੁਝ ਸੂਬਿਆਂ 'ਚ ਹੋਇਆ ਕਰਦੇ ਸਨ। ਇੱਥੇ ਅਜਿਹੇ ਸਾਥੀ ਵੀ ਮੌਜੂਦ ਹਨ, ਜਿਨ੍ਹਾਂ ਨੇ ਪਹਿਲਾਂ ਦੀਆਂ ਸਥਿਤੀਆਂ ਦੇਖੀਆਂ ਹਨ ਪਰ ਹੁਣ ਸਥਿਤੀਆਂ ਬਦਲ ਰਹੀਆਂ ਹਨ ਅਤੇ ਇਸ ਦਾ ਗਵਾਹ ਇੱਥੇ ਹਿਮਾਚਲ ਵਿਚ ਹੋ ਰਿਹਾ ਸਮਿਟ ਵੀ ਹੈ।

Image

ਬੇਵਜ੍ਹਾ ਦੇ ਨਿਯਮ ਕਾਇਦੇ, ਸਰਕਾਰ ਦਾ ਬਹੁਤ ਜ਼ਿਆਦਾ ਦਖਲ ਕਿਤੇ ਨਾ ਕਿਤੇ ਉਦਯੋਗਾਂ ਨੂੰ ਵਧਣ ਦੀ ਰਫਤਾਰ ਨੂੰ ਰੋਕਦਾ ਹੈ। ਮੈਨੂੰ ਖੁਸ਼ੀ ਹੈ ਕਿ ਇਸੇ ਸੋਚ ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਵੀ ਕੰਮ ਕਰ ਰਹੀ ਹੈ। ਨਿਵੇਸ਼ਕ ਸੂਬਿਆਂ ਨੂੰ ਦੇਖ ਕੇ ਨਿਵੇਸ਼ ਕਰਦੇ ਹਨ ਕਿ ਕਿਸ ਸੂਬੇ ਵਿਚ ਕਿੰਨੀ ਛੋਟ ਮਿਲ ਰਹੀ ਹੈ। ਅੱਜ ਭਾਰਤ ਵਿਚ ਵਿਕਾਸ ਦੀ ਗੱਡੀ ਨਵੀਂ ਸੋਚ, ਨਵੀਂ ਅਪ੍ਰੋਚ ਦੇ ਨਾਲ 4 ਪਹੀਏ 'ਤੇ ਚੱਲ ਰਹੀ ਹੈ। ਇਕ ਪਹੀਆ ਸੋਸਾਇਟੀ ਦਾ, ਜੋ ਇੱਛੁਕ ਹੈ। ਇਕ ਪਹੀਆ ਸਰਕਾਰ ਦਾ, ਜੋ ਨਵੇਂ ਭਾਰਤ ਲਈ ਉਤਸ਼ਾਹ ਭਰਪੂਰ ਹੈ। ਇਕ ਪਹੀਆ ਇੰਡਸਟਰੀ ਦਾ, ਜੋ ਕਿ ਸਾਹਸੀ ਹੈ ਅਤੇ ਇਕ ਪਹੀਆ ਗਿਆਨ ਦਾ, ਜੋ ਕਿ ਸ਼ੇਅਰਿੰਗ ਹੈ।

Image
ਇੱਥੇ ਦੱਸ ਦੇਈਏ ਕਿ ਦੋ ਦਿਨਾਂ ਇਸ ਸੰਮੇਲਨ ਵਿਚ ਵਿਦੇਸ਼ੀ ਨਿਵੇਸ਼ਕਾਂ ਨੇ ਵੀ ਹਿੱਸਾ ਲਿਆ। ਇਸ ਤੋਂ ਇਲਾਵਾ ਕਾਰੋਬਾਰੀਆਂ ਸਮੇਤ 1720 ਪ੍ਰਤੀਨਿਧੀ ਸ਼ਰੀਕ ਹੋਏ ਹਨ। ਇਸ ਨਿਵੇਸ਼ਕ ਸੰਮੇਲਨ ਦੇ ਉਦਘਾਟਨ 'ਚ ਪੀ. ਐੱਮ. ਮੋਦੀ ਤੋਂ ਇਲਾਵਾ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ, ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਥਮਾਂਗ, ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ, ਸੈਰ-ਸਪਾਟਾ ਰਾਜ ਮੰਤਰੀ ਪ੍ਰਹਿਲਾਦ ਐੱਸ. ਪਟੇਲ ਵੀ ਸ਼ਾਮਲ ਹੋਏ।

Image


Tanu

Content Editor

Related News