ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਚੌਕਸ ਹੋਇਆ ਇਹ ਸੂਬਾ, ਹੋਵੇਗਾ ''ਡੋਰ-ਟੂ-ਡੋਰ'' ਸਰਵੇ

Sunday, Nov 22, 2020 - 05:35 PM (IST)

ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਚੌਕਸ ਹੋਇਆ ਇਹ ਸੂਬਾ, ਹੋਵੇਗਾ ''ਡੋਰ-ਟੂ-ਡੋਰ'' ਸਰਵੇ

ਸ਼ਿਮਲਾ— ਦੇਸ਼ ਦੇ ਕਈ ਸੂਬਿਆਂ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ ਵਿਚ ਦੇਸ਼ ਦੇ ਕਈ ਸੂਬਿਆਂ ਵਿਚ ਸੂਬਾ ਸਰਕਾਰ ਵਲੋਂ ਨਾਈਟ ਕਰਫਿਊ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜੇਕਰ ਗੱਲ ਹਿਮਾਚਲ ਪ੍ਰਦੇਸ਼ ਦੀ ਕਰੀਏ ਤਾਂ ਇੱਥੇ ਵੀ ਹਾਲ ਦੇ ਦਿਨਾਂ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਕਾਫੀ ਤੇਜ਼ੀ ਵੇਖੀ ਗਈ ਹੈ। ਅਜਿਹੇ ਵਿਚ ਸੂਬਾ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਉਹ 25 ਨਵੰਬਰ ਤੋਂ 27 ਦਸੰਬਰ ਦਰਮਿਆਨ ਕੋਵਿਡ-19 ਮਰੀਜ਼ਾਂ ਦੀ ਪਛਾਣ ਲਈ ਡੋਰ-ਟੂ-ਡੋਰ ਸਰਵੇ ਕਰੇਗੀ। ਇਸ ਦੇ ਨਾਲ ਹੀ ਟੀਬੀ, ਸ਼ੂਗਰ ਅਤੇ ਹਾਈ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਦੀ ਪਛਾਣ ਲਈ ਵੀ ਇਹ ਸਰਵੇ ਹੋਵੇਗਾ। ਇਸ ਲਈ ਸੂਬਾਈ ਸਰਕਾਰ ਨੇ 800 ਟੀਮਾਂ ਦਾ ਗਠਨ ਕੀਤਾ ਹੈ। ਹਰੇਕ ਟੀਮ ਵਿਚ 2 ਮੈਂਬਰ ਰਹਿਣਗੇ।

PunjabKesari

ਇਹ ਵੀ ਪੜ੍ਹੋ: 'ਸ਼ਿਮਲਾ' ਜਾਣ ਵਾਲੇ ਲੋਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਮਿਲੇਗੀ ਐਂਟਰੀ

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਬੀਤੇ ਵੀਰਵਾਰ ਨੂੰ ਕੋਰੋਨਾ ਦੀ ਲਪੇਟ 'ਚ ਆਉਣ ਨਾਲ 12 ਹੋਰ ਰੋਗੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਕੁੱਲ ਗਿਣਤੀ 518 ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 33,700 ਤੱਕ ਪਹੁੰਚ ਗਈ ਹੈ। ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਿਮਲਾ ਜ਼ਿਲ੍ਹੇ 'ਚ ਐਤਵਾਰ ਨੂੰ ਸਾਰੇ ਬਜ਼ਾਰ ਅਤੇ ਦੁਕਾਨਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਸਿਰਫ ਜ਼ਰੂਰੀ ਚੀਜ਼ਾਂ ਦੀ ਵਿਕਰੀ ਵਾਲੀਆਂ ਦੁਕਾਨਾਂ ਜਿਵੇਂ ਕਰਿਆਨਾ, ਮੈਡੀਕਲ ਸਟੋਰ ਨੂੰ ਛੱਡ ਕੇ ਹੋਰ ਸਾਰੀਆਂ ਦੁਕਾਨਾਂ ਅਗਲੇ ਹੁਕਮ ਤੱਕ ਐਤਵਾਰ ਨੂੰ ਬੰਦ ਰਹਿਣਗੀਆਂ। ਦਰਅਸਲ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 90 ਲੱਖ ਪਾਰ, ਮੌਤਾਂ ਦੇ ਮਾਮਲੇ 'ਚ ਦਿੱਲੀ ਸਭ ਤੋਂ ਉੱਪਰ


author

Tanu

Content Editor

Related News