ਹਿਮਾਚਲ ’ਚ ਮੀਂਹ ਦਾ ਕਹਿਰ; ਵੇਖਦੇ ਹੀ ਵੇਖਦੇ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਇਮਾਰਤ

07/09/2022 5:36:49 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦਾ ਮੀਂਹ ਜਨ-ਜੀਵਨ ਦਾ ਕਹਿਰ ਵਰ੍ਹਾ ਰਹੀ ਹੈ। ਮੋਹਲੇਧਾਰ ਮੀਂਹ ਨਾਲ ਲਗਾਤਾਰ ਜਾਨੀ-ਮਾਲੀ ਨੁਕਸਾਨ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕੁੱਲੂ ਅਤੇ ਬਿਲਾਸਪੁਰ ’ਚ ਬੱਦਲ ਫਟਣ ਦੀ ਵੱਡੀ ਆਫ਼ਤ ਨਾਲ ਭਾਰੀ ਨੁਕਸਾਨ ਹੋਣ ਮਗਰੋਂ ਹੁਣ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ’ਚ 4 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ।

ਇਹ ਵੀ ਪੜ੍ਹੋ- ਅਮਰਨਾਥ ’ਚ ਬੱਦਲ ਫਟਣ ਮਗਰੋਂ ਤਬਾਹੀ ਦੀਆਂ ਤਸਵੀਰਾਂ, ਟੈਂਟਾਂ ਸਮੇਤ ਵਹਿ ਗਏ ਕਈ ਲੋਕ

PunjabKesari

4 ਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਸੂਬਾ ਆਫ਼ਤ ਪ੍ਰਬੰਧਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ  ਕਿ ਚੌਪਾਲ ਬਜ਼ਾਰ ’ਚ ਦੁਪਹਿਰ ਕਰੀਬ ਸਾਢੇ 12 ਵਜੇ ਇਮਾਰਤ ਢਹਿ ਗਈ। ਉਨ੍ਹਾਂ ਨੇ ਦੱਸਿਆ ਕਿ ਗਨੀਮਤ ਇਹ ਰਹੀ ਕਿ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਕਿਉਂਕਿ ਇਮਾਰਤ ਪਹਿਲਾਂ ਹੀ ਖਾਲੀ ਕਰ ਦਿੱਤੀ ਗਈ ਸੀ। ਇਮਾਰਤ ’ਚ ਯੂਕੋ ਬੈਂਕ ਦੀ ਸ਼ਾਖਾ, ਇਕ ਢਾਬਾ, ਇਕ ਬਾਰ ਅਤੇ ਕੁਝ ਹੋਰ ਵਪਾਰਕ ਅਦਾਰੇ ਸਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਹਰਿਆਣਾ ਬਣਾਵੇਗਾ ਵੱਖਰੀ ਵਿਧਾਨ ਸਭਾ, ਕੇਂਦਰ ਵੱਲੋਂ ਚੰਡੀਗੜ੍ਹ ’ਚ ਵਾਧੂ ਜ਼ਮੀਨ ਦੇਣ ਦਾ ਐਲਾਨ

 

ਓਧਰ ਸ਼ਿਮਲਾ ’ਚ ਯੂਕੋ ਬੈਂਕ ਦੀ ਖੇਤਰੀ ਸ਼ਾਖਾ ਦੇ ਮੁੱਖ ਪ੍ਰਬੰਧਕ ਰਮੇਸ਼ ਡਡਵਾਲ ਨੇ ਕਿਹਾ ਕਿ ਸ਼ਨੀਵਾਰ ਹੋਣ ਕਾਰਨ ਇਮਾਰਤ ਦੀ ਸਭ ਤੋਂ ਉੱਪਰੀ ਮੰਜਿਲ ’ਤੇ ਸਥਿਤ ਬੈਂਕ ’ਚ ਛੁੱਟੀ ਸੀ ਅਤੇ ਘਟਨਾ ਦੇ ਸਮੇਂ ਬੈਂਕ ’ਚ ਵਰਕਰ 7 ਕਾਮਿਆਂ ’ਚੋਂ ਕੋਈ ਵੀ ਮੌਜੂਦ ਨਹੀਂ ਸੀ। ਉੱਥੇ ਤਾਇਨਾਤ ਇਕ ਕਾਮੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗਰਾਊਂਡ ਫਲੋਰ ’ਤੇ ਬਾਰ ’ਚ ਬੈਠੇ ਕੁਝ ਲੋਕਾਂ ਨੇ ਖਿੜਕੀ ਦੇ ਸ਼ੀਸ਼ੇ ’ਚ ਅਚਾਨਕ ਤਰੇੜ ਵੇਖੀ। ਉਹ ਤੁਰੰਤ ਇਮਾਰਤ ’ਚੋਂ ਬਾਹਰ ਨਿਕਲ ਗਏ ਅਤੇ ਬਾਰ ਤੇ ਢਾਬੇ ’ਤੇ ਬੈਠੇ ਲੋਕਾਂ ਨੂੰ ਸਾਵਧਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਹੁ-ਮੰਜ਼ਿਲਾ ਇਮਾਰਤ ਦੀ ਨੀਂਹ ਕੱਚੀ ਸੀ। ਮੋਹਲੇਧਾਰ ਮੀਂਹ ਇਮਾਰਤ ਨੂੰ ਆਪਣੇ ਨਾਲ ਵਹਾ ਲੈ ਗਿਆ ਅਤੇ ਵੇਖਦੇ ਹੀ ਵੇਖਦੇ ਇਹ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਜ਼ਮੀਂਦੋਜ਼ ਹੋ ਗਈ। 

ਇਹ ਵੀ ਪੜ੍ਹੋ- ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਰਿਆਣਾ ਦੇ 4 ਵਿਧਾਇਕ, ਸਰਕਾਰ ਨੇ ਵਧਾਈ ਸੁਰੱਖਿਆ


Tanu

Content Editor

Related News