ਕਿਸਾਨ ਦੀ ਧੀ ਕਰਿਸ਼ਮਾ ਫ਼ੌਜ ''ਚ ਬਣੇਗੀ ਲੈਫਟੀਨੈਂਟ, ਪ੍ਰਦੇਸ਼ ਦਾ ਨਾਂ ਕੀਤਾ ਰੋਸ਼ਨ

Friday, Nov 08, 2024 - 01:06 PM (IST)

ਕਿਸਾਨ ਦੀ ਧੀ ਕਰਿਸ਼ਮਾ ਫ਼ੌਜ ''ਚ ਬਣੇਗੀ ਲੈਫਟੀਨੈਂਟ, ਪ੍ਰਦੇਸ਼ ਦਾ ਨਾਂ ਕੀਤਾ ਰੋਸ਼ਨ

ਮੰਡੀ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਰਿਵਾਲਸਰ ਸਥਿਤ ਕੋਠੀ ਗੈਹਰੀ ਪਿੰਡ ਦੀ ਧੀ ਕਰਿਸ਼ਮਾ ਠਾਕੁਰ ਨੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਸਾਧਾਰਣ ਕਿਸਾਨ ਪਰਿਵਾਰ 'ਚ ਜਨਮੀ ਕਰਿਸ਼ਮਾ ਨੇ ਕਠਿਨ ਭਾਰਤੀ ਫ਼ੌਜ ਦੀ ਪ੍ਰੀਖਿਆ ਪਾਸ ਕਰਦੇ ਹੋਏ ਲੈਫਟੀਨੈਂਟ ਬਣਨ ਦਾ ਸੁਫ਼ਨਾ ਪੂਰਾ ਕੀਤਾ। ਉਸ ਦੀ ਇਸ ਸਫ਼ਲਤਾ ਨੇ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਖੇਤਰ ਦਾ ਮਾਨ ਵਧਾਇਆ ਹੈ। ਕਰਿਸ਼ਮਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ 'ਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਵਲੱਭ ਸਰਕਾਰੀ ਯੂਨੀਵਰਸਿੀ ਮੰਡੀ ਤੋਂ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਮੌਜੂਦਾ ਸਮੇਂ ਉਹ ਪੋਸਟ ਗਰੈਜੂਏਟ ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸ ਦਾ ਭਾਰਤੀ ਫ਼ੌਜ 'ਚ ਅਫ਼ਸਰ ਬਣਨ ਦਾ ਸੁਫ਼ਨਾ ਨੈਸ਼ਨਲ ਕੈਡੇਟ ਕੋਰ ਦੇ ਮਾਧਿਅਮ ਨਾਲ ਪੂਰਾ ਹੋਇਆ ਅਤੇ ਹੁਣ ਉਹ ਦਸੰਬਰ 'ਚ ਚੇਨਈ ਸਥਿਤ ਅਫ਼ਸਰ ਟਰੇਨਿੰਗ ਅਕਾਦਮੀ 'ਚ ਆਪਣੀ ਟਰੇਨਿੰਗ ਸ਼ੁਰੂ ਕਰੇਗੀ। ਇਸ ਉਪਲੱਬਧੀ 'ਤੇ ਕਰਿਸ਼ਮਾ ਦੇ ਮਾਤਾ-ਪਿਤਾ, ਦਰੁਮਤੀ ਦੇਵੀ ਅਤੇ ਭਰਾ ਤਨੁਜ ਨੇ ਖੁਸ਼ੀ ਜਤਾਈ ਹੈ। ਕਰਿਸ਼ਮਾ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਪਰਿਵਾਰ ਅਤੇ ਅਧਿਆਪਕਾਂ ਨੂੰ ਦਿੱਤਾ ਹੈ। ਉਨ੍ਹਾਂ ਨੇ ਨੌਜਵਾਨਾਂ ਲਈ ਸੰਦੇਸ਼ ਦਿੱਤਾ ਕਿ ਜੇਕਰ ਟੀਚੇ ਦੇ ਪ੍ਰਤੀ ਸੱਚੇ ਅਤੇ ਸਮਰਪਿਤ ਰਹੋ ਤਾਂ ਸਫ਼ਲਤਾ ਜ਼ਰੂਰੀ ਮਿਲਦੀ ਹੈ। ਪਿੰਡ 'ਚ ਕਰਿਸ਼ਮਾ ਦੀ ਸਫ਼ਲਤਾ ਨੂੰ ਲੈ ਕੇ ਜਸ਼ਨ ਦਾ ਮਾਹੌਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News