ਨਸ਼ੇ ''ਚ ਟੱਲੀ ਹੋ ਕੇ 7 ਫੇਰੇ ਲੈਣ ਪਹੁੰਚਿਆ ਲਾੜਾ, ਕੁੜੀ ਦੇ ਫੈਸਲੇ ਨੇ ਬਦਲਿਆ ਵਿਆਹ ਦਾ ਮਾਹੌਲ

Thursday, Nov 19, 2020 - 06:39 PM (IST)

ਨਸ਼ੇ ''ਚ ਟੱਲੀ ਹੋ ਕੇ 7 ਫੇਰੇ ਲੈਣ ਪਹੁੰਚਿਆ ਲਾੜਾ, ਕੁੜੀ ਦੇ ਫੈਸਲੇ ਨੇ ਬਦਲਿਆ ਵਿਆਹ ਦਾ ਮਾਹੌਲ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਨਸ਼ੇ 'ਚ ਟੱਲੀ ਲਾੜੇ ਨਾਲ ਲਾੜੀ ਦੇ ਵਿਆਹ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਾੜੀ ਦੇ ਇਸ ਫੈਸਲੇ ਤੋਂ ਬਾਅਦ ਲਾੜੇ ਬਣੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਉੱਥੋਂ ਬੇਰੰਗ ਵਾਪਸ ਜਾਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਮੁੰਡੇ ਵਾਲੇ ਧੂਮਧਾਮ ਨਾਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਇੱਥੇ ਪਹੁੰਚੇ ਸਨ। ਇੱਥੇ ਕੁੜੀ ਵਾਲਿਆਂ ਨੇ ਬਰਾਤੀਆਂ ਦੇ ਸਵਾਗਤ 'ਚ ਕੋਈ ਕਸਰ ਨਹੀਂ ਛੱਡੀ ਸੀ ਪਰ ਜਦੋਂ ਲਾੜਾ ਮੰਡਪ 'ਚ ਬੈਠਣ ਲੱਗਾ ਤਾਂ ਨਸ਼ੇ 'ਚ ਹੋਣ ਕਾਰਨ ਝੂੰਮਣ ਲੱਗਾ। ਇਹ ਦੇਖ ਕੁੜੀ ਵਾਲਿਆਂ ਦਰਮਿਆਨ ਗੱਲਾਂ ਸ਼ੁਰੂ ਹੋ ਗਈਆਂ ਅਤੇ ਇਹ ਗੱਲ ਲਾੜੀ ਦੇ ਕੰਨਾਂ ਤੱਕ ਜਾ ਪਹੁੰਚੀ।

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਲਾੜੀ ਨੇ ਲਾੜੇ ਨੂੰ ਜਦੋਂ ਇਸ ਹਾਲਤ ਦੇਖਿਆ ਤਾਂ ਤੁਰੰਤ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕੁੜੀ ਦੇ ਇਸ ਫੈਸਲੇ ਨਾਲ ਉੱਥੇ ਆਏ ਲੋਕਾਂ ਦਰਮਿਆਨ ਹੜਕੰਪ ਮਚ ਗਿਆ। ਮੁੰਡੇ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਕੁੜੀ ਵਾਲਿਆਂ ਨੇ ਲਾੜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ 'ਤੇ ਅੜੀ ਰਹੀ। ਆਖਰ 'ਚ ਨਿਰਾਸ਼ ਹੋ ਕੇ ਮੁੰਡੇ ਵਾਲਿਆਂ ਨੂੰ ਬਰਾਤ ਵਾਪਸ ਲੈ ਕੇ ਜਾਣਾ ਪਿਆ। ਬਰਾਤੀਆਂ ਅਨੁਸਾਰ ਇਹ ਵਿਆਹ ਮੁੰਡੇ ਅਤੇ ਕੁੜੀ ਦੀ ਸਹਿਮਤੀ ਨਾਲ ਤੈਅ ਹੋਇਆ ਸੀ। ਫਿਲਹਾਲ ਹਰ ਪਾਸੇ ਲਾੜੀ ਅਤੇ ਉਸ ਦੇ ਫੈਸਲੇ ਦੀ ਚਰਚਾ ਹੈ। ਸਾਰੇ ਲੋਕ ਉਸ ਦੇ ਸਾਹਸ ਦੀ ਸ਼ਲਾਘਾ ਕਰ ਰਹੇ ਹਨ।

ਇਹ ਵੀ ਪੜ੍ਹੋ : 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)


author

DIsha

Content Editor

Related News