ਹਿਮਾਚਲ ਦੇ 30 ਮੰਦਰਾਂ ''ਚ 6.25 ਕੁਇੰਟਲ ਸੋਨਾ ਤੇ 254 ਕੁਇੰਟਲ ਚਾਂਦੀ, ਜਾਣੋ ਕਿਸ ਮੰਦਰ ''ਚ ਕਿੰਨਾ ਚੜ੍ਹਾਵਾ

Monday, Aug 31, 2026 - 11:27 AM (IST)

ਹਿਮਾਚਲ ਦੇ 30 ਮੰਦਰਾਂ ''ਚ 6.25 ਕੁਇੰਟਲ ਸੋਨਾ ਤੇ 254 ਕੁਇੰਟਲ ਚਾਂਦੀ, ਜਾਣੋ ਕਿਸ ਮੰਦਰ ''ਚ ਕਿੰਨਾ ਚੜ੍ਹਾਵਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਮੰਦਰਾਂ 'ਚ ਸ਼ਰਧਾਲੂਆਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ। ਅੱਜ ਪ੍ਰਦੇਸ਼ ਦੇ 30 ਪ੍ਰਮੁੱਖ ਸ਼ਕਤੀਪੀਠਾਂ ਅਤੇ ਮੰਦਰਾਂ 'ਚ ਹੁਣ ਸੋਨੇ ਅਤੇ ਚਾਂਦੀ ਦਾ ਵਿਸ਼ਾਲ ਭੰਡਾਰ ਜਮ੍ਹਾਂ ਹੋ ਚੁੱਕਾ ਹੈ। ਸਾਲ 2025 ਦੌਰਾਨ ਹੀ ਇਨ੍ਹਾਂ ਮੰਦਰਾਂ 'ਚ ਸ਼ਰਧਾਲੂਆਂ ਵਲੋਂ 10.858 ਕਿਲੋ ਸੋਨਾ ਅਤੇ 9.15 ਕੁਇੰਟਲ ਤੋਂ ਵੱਧ ਚਾਂਦੀ ਚੜ੍ਹਾਵੇ ਵਜੋਂ ਅਰਪਿਤ ਕੀਤੀ ਗਈ। ਦਸੰਬਰ 2025 ਤੱਕ ਮੰਦਰਾਂ ਦੀਆਂ ਤਿਜੋਰੀਆਂ 'ਚ ਕੁੱਲ ਸੋਨਾ ਵਧ ਕੇ 6 ਕੁਇੰਟਲ, 25 ਕਿਲੋ, 843 ਗ੍ਰਾਮ ਹੋ ਗਿਆ, ਜਦੋਂ ਕਿ ਚਾਂਦੀ ਦਾ ਭੰਡਾਰ 254 ਕੁਇੰਟਲ, 69 ਕਿਲੋ, 129 ਗ੍ਰਾਮ ਦੇ ਪਾਰ ਪਹੁੰਚ ਗਿਆ।

ਚਿੰਤਪੂਰਨੀ ਮੰਦਰ 'ਚ ਸਭ ਤੋਂ ਵੱਧ ਕਰੀਬ 2.17 ਕੁਇੰਟਲ ਸੋਨਾ ਅਤੇ 82 ਕੁਇੰਟਲ ਚਾਂਦੀ ਜਮ੍ਹਾ ਹੈ। ਨੈਨਾ ਦੇਵੀ ਮੰਦਰ 'ਚ 2.10 ਕੁਇੰਟਲ ਸੋਨਾ ਅਤੇ ਸਭ ਤੋਂ ਵੱਧ 89.35 ਕੁਇੰਟਲ ਚਾਂਦੀ ਜਮ੍ਹਾਂ ਹੈ। ਜਵਾਲਾਜੀ ਮੰਦਰ 'ਚ 50 ਕਿਲੋ ਸੋਨਾ, 20 ਕੁਇੰਟਲ ਤੋਂ ਵੱਧ ਚਾਂਦੀ ਹੈ। ਬ੍ਰਜੇਸ਼ਵਰੀ ਦੇਵੀ ਮੰਦਰ 'ਚ ਕਰੀਬ 37 ਕਿਲੋ ਸੋਨਾ ਅਤੇ 15.45 ਕੁਇੰਟਲ ਚਾਂਦੀ ਹੈ। ਬਾਬਾ ਬਾਲਕ ਨਾਥ ਮੰਦਰ 'ਚ ਕਰੀਬ 30 ਕਿਲੋ ਸੋਨਾ ਅਤੇ 3.82 ਕੁਇੰਟਲ ਚਾਂਦੀ ਹੈ। ਮਾਤਾ ਬਾਲਾਸੁੰਦਰੀ (ਸਿਰਮੌਰ) 'ਚ 18 ਕਿਲੋ ਸੋਨਾ ਅਤੇ 29.71 ਕੁਇੰਟਲ ਚਾਂਦੀ। ਚਾਮੁੰਡਾ ਦੇਵੀ ਮੰਦਰ 'ਚ 20 ਕਿਲੋ ਸੋਨਾ ਅਤੇ 7.82 ਕੁਇੰਟਲ ਚਾਂਦੀ। ਇਸ ਤੋਂ ਇਲਾਵਾ ਚੰਬਾ ਦੇ ਲਕਸ਼ਮੀ ਨਾਰਾਇਣ ਮੰਦਰ 'ਚ 15 ਕਿਲੋ ਸੋਨਾ, ਰਾਮਪੁਰ ਦੇ ਭੀਮਾਕਾਲੀ ਮੰਦਰ 'ਚ 13 ਕਿਲੋ ਸੋਨਾ, ਹਾਟਕੋਟੀ ਮੰਦਰ 'ਚ 6 ਕਿਲੋ ਸੋਨਾ, ਤਾਰਾਦੇਵੀ ਮੰਦਰ 'ਚ 2 ਕਿਲੋ ਸੋਨਾ ਅਤੇ ਹਣੋਗੀ ਮਾਤਾ ਮੰਦਰ 'ਚ 1 ਕਿਲੋ ਸੋਨਾ ਜਮ੍ਹਾਂ ਹੈ।

ਇਸ ਬੇਸ਼ਕੀਮਤੀ ਜਾਇਦਾਦ ਦੇ ਬਿਹਤਰ ਇਸਤੇਮਾਲ ਨੂੰ ਲੈ ਕੇ ਲੰਬੇ ਸਮੇਂ ਤੋਂ ਮੰਥਨ ਚੱਲ ਰਿਹਾ ਹੈ। ਪਹਿਲਾਂ ਇਸ ਧਾਤੂਆਂ ਤੋਂ ਸਿੱਕੇ ਢਾਲ ਕੇ ਸ਼ਰਧਾਲੂਆਂ ਨੂੰ ਵੇਚਣ ਦੀ ਯੋਜਨਾ ਬਣੀ ਸੀ ਪਰ ਉਹ ਸਿਰੇ ਨਹੀਂ ਚੜ੍ਹ ਸਕੀ। ਇੰਨੀ ਵੱਡੀ ਮਾਤਰਾ 'ਚ ਸੋਨਾ-ਚਾਂਦੀ ਸਵੀਕਾਰ ਕਰਨ ਲਈ ਬੈਂਕ ਵੀ ਆਸਾਨੀ ਨਾਲ ਅੱਗੇ ਨਹੀਂ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News