ਬਰਫ ਹੇਠਾਂ ਦੱਬੇ 5 ਜਵਾਨਾਂ ਦਾ ਨਹੀਂ ਲੱਗਾ ਕੋਈ ਸੁਰਾਗ, ਰੈਸਕਿਊ ਆਪਰੇਸ਼ਨ ਜਾਰੀ
Monday, Feb 25, 2019 - 04:46 PM (IST)

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਵਿਚ ਭਾਰਤ-ਚੀਨ ਸਰਹੱਦ 'ਤੇ ਸਥਿਤ ਸ਼ਿਪਕੀ-ਲਾ ਸੀਮਾ ਚੌਕੀ ਨੇੜੇ ਬੀਤੇ ਬੁੱਧਵਾਰ ਬਰਫ ਖਿਸਕਣ ਦੀ ਘਟਨਾ ਵਾਪਰੀ, ਜਿਸ 'ਚ ਲਾਪਤਾ ਹੋਏ ਥਲ ਸੈਨਾ ਦੇ 5 ਜਵਾਨਾਂ ਦਾ ਅਜੇ ਤਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਇਹ ਘਟਨਾ ਬੁੱਧਵਾਰ ਨੂੰ ਸੂਬੇ ਦੇ ਕਿੰਨੌਰ ਜ਼ਿਲੇ ਵਿਚ ਸ਼ਿਪਕੀ-ਲਾ ਸੀਮਾ ਚੌਕੀ ਨੇੜੇ ਵਾਪਰੀ ਸੀ। ਇਸ ਵਿਚ ਫੌਜ ਦੇ 6 ਜਵਾਨ (ਹਿਮਾਚਲ ਪ੍ਰਦੇਸ਼ ਤੋਂ 4, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਤੋਂ ਇਕ-ਇਕ) ਬਰਫ ਹੇਠਾਂ ਦੱਬੇ ਗਏ ਸਨ।
ਹਵਲਦਾਰ ਰਾਕੇਸ਼ ਕੁਮਾਰ ਦੀ ਮ੍ਰਿਤਕ ਦੇਹ ਉਸੇ ਦਿਨ ਹੀ ਬਰਾਮਦ ਕਰ ਲਈ ਗਈ ਸੀ, ਜਦਕਿ ਬਾਕੀ 5 ਹੋਰਨਾਂ ਦਾ ਅਜੇ ਤਕ ਕੋਈ ਅਤਾ-ਪਤਾ ਨਹੀਂ ਹੈ। ਜ਼ਿਲਾ ਅਧਿਕਾਰੀ ਨੇ ਦੱਸਿਆ ਕਿ ਲਾਪਤਾ ਜਵਾਨਾਂ ਦਾ ਪਤਾ ਲਾਉਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ। ਇਕ ਰੱਖਿਆ ਬੁਲਾਰੇ ਨੇ ਇਹ ਵੀ ਦੱਸਿਆ ਕਿ ਫੌਜ ਦੀ ਪੱਛਮੀ ਕਮਾਨ ਰਾਹਤ ਅਤੇ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੀ ਹੈ।