ਹਿਮਾਚਲ ਪੁਲਸ ਨਾਲ ਖਹਿਬੜਿਆ ਹਰਿਆਣਾ ਪੁਲਸ ਮੁਲਾਜ਼ਮ, ਕਿਹਾ- ਜਾਨੋਂ ਮਾਰ ਦੇਵਾਂਗਾ (ਵੀਡੀਓ)

09/11/2019 3:28:50 PM

ਊਨਾ— ਨਸ਼ੇ 'ਚ ਟੱਲੀ ਇਕ ਹਰਿਆਣਾ ਪੁਲਸ ਦੇ ਹੈੱਡ ਕਾਂਸਟੇਬਲ ਨੇ ਟਰੈਫਿਕ ਨਿਯਮ ਤੋੜਨ ਦੇ ਨਾਲ-ਨਾਲ ਹਿਮਾਚਲ ਪੁਲਸ ਦੇ ਜਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਮਾਮਲਾ ਊਨਾ ਦੇ ਅੰਬ ਸਬ-ਡਵੀਜ਼ਨ ਦਾ ਹੈ, ਜਿੱਥੇ ਡਿਊਟੀ 'ਤੇ ਤਾਇਨਾਤ ਹੋਮ ਗਾਰਡ ਜਵਾਨ ਅਤੇ ਟਰਾਂਸਪੋਰਟ ਪੁਲਸ ਦੇ ਜਵਾਨ ਨਾਲ ਹਰਿਆਣਾ ਪੁਲਸ ਦਾ ਹੈੱਡ ਕਾਂਸਟੇਬਲ ਉਲਝ ਪਿਆ। ਇਕ ਤਾਂ ਦੋਸ਼ੀ ਨਸ਼ੇ 'ਚ ਟੱਲੀ ਸੀ ਅਤੇ ਦੂਜਾ ਉਹ ਵਰਦੀ ਦਾ ਰੌਬ ਵੀ ਦਿਖਾ ਰਿਹਾ ਸੀ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਸ ਨੇ ਦੋਸ਼ੀ ਦਾ ਡਰੰਕ ਐਂਡ ਡਰਾਈਵ ਦਾ ਵੀ ਚਾਲਾਨ ਕੱਟਿਆ ਹੈ।

PunjabKesariਜਾਣਕਾਰੀ ਅਨੁਸਾਰ ਅੰਬ-ਜਵਾਲਾਜੀ ਰੋਡ 'ਤੇ ਹੋਮ ਗਾਰਡ ਜਵਾਨ ਅਤੇ ਟਰਾਂਸਪੋਰਟ ਪੁਲਸ ਕਰਮਚਾਰੀ ਆਵਾਜਾਈ ਵਿਵਸਥਾ ਨੂੰ ਸਹੀ ਕਰਨ ਲਈ ਡਿਊਟੀ 'ਤੇ ਤਾਇਨਾਤ ਸਨ। ਇੰਨੇ 'ਚ ਇਕ ਕਾਲੇ ਰੰਗ ਦੀ ਅਲਟੋ ਕਾਰ ਜੋ ਕਿ ਪੰਜਾਬ ਨੰਬਰ ਦੀ ਸੀ, ਤੇਜ਼ ਡਰਾਈਵਿੰਗ ਨਾਲ ਚੌਕ 'ਤੇ ਪਹੁੰਚੀ। ਹੋਮ ਗਾਰਡ ਜਵਾਨ ਨੇ ਕਾਰ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ 'ਚ ਸਵਾਰ ਹਰਿਆਣਾ ਪੁਲਸ ਦਾ ਜਵਾਨ ਹੋਮ ਗਾਰਡ ਜਵਾਨ ਨਾਲ ਉਲਝ ਪਿਆ, ਜਦੋਂ ਕਿ ਟਰਾਂਸਪੋਰਟ ਪੁਲਸ ਕਰਮਚਾਰੀ ਪ੍ਰਵੇਸ਼ ਦੇ ਨਾਲ ਵੀ ਬਦਸਲੂਕੀ ਕੀਤੀ। ਅਲਟੋ ਕਾਰ ਚਾਲਕ ਕੋਲ ਆਰ.ਸੀ. ਵੀ ਨਹੀਂ ਸੀ ਅਤੇ ਉਹ ਨਸ਼ੇ 'ਚ ਟੱਲੀ ਸੀ।

ਕਾਰ 'ਚ ਸਵਾਰ ਚਾਲਕ ਨੇ ਹੋਮ ਗਾਰਡ ਜਵਾਨ ਨੂੰ ਹਰਿਆਣਾ ਪੁਲਸ ਦਾ ਜਵਾਨ ਹੋਣ ਦਾ ਹਵਾਲਾ ਦਿੰਦੇ ਹੋਏ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਤੱਕ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਰਿਹਾ। ਪੁਲਸ ਦੋਸ਼ੀ ਦਾ ਮੈਡੀਕਲ ਕਰਵਾ ਰਹੀ ਹੈ। ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡੀ.ਐੱਸ.ਪੀ. ਮਨੋਜ ਜਮਵਾਲ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


DIsha

Content Editor

Related News