ਯੂਰਪ ਦੀ ਸਭ ਤੋਂ ਉੱਚੀ ਚੋਟੀ ’ਤੇ ਪਹੁੰਚੀ ਹਿਮਾਚਲ ਪੁਲਸ ਦੀ ਬਿੰਦੀਆ ਕੌਸ਼ਲ , ਲਹਿਰਾਇਆ ਤਿਰੰਗਾ
Monday, Aug 18, 2025 - 10:35 AM (IST)

ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਪੁਲਸ ਦੀ ਬਹਾਦਰ ਕਾਂਸਟੇਬਲ ਬਿੰਦੀਆ ਕੌਸ਼ਲ ਨੇ ਇਕ ਵਾਰ ਫਿਰ ਇਤਿਹਾਸ ਰਚਦਿਆਂ ਸੂਬੇ ਤੇ ਦੇਸ਼ ਦਾ ਮਾਣ ਵਧਾਇਆ ਹੈ। ਹਮੀਰਪੁਰ ਜ਼ਿਲੇ ਦੇ ਨਾਇਡੂਨ ਸਬ-ਡਿਵੀਜ਼ਨ ਦੇ ਕੰਗੂ ਪਿੰਡ ਦੀ ਰਹਿਣ ਵਾਲੀ ਬਿੰਦੀਆ ਨੇ ਰੂਸ ’ਚ ਸਥਿਤ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ (5,642 ਮੀਟਰ) ’ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਤੇ ਚੋਟੀ ’ਤੇ ਤਿਰੰਗਾ ਲਹਿਰਾਇਆ।
ਬਿੰਦੀਆ ਨੇ ਦੱਸਿਆ ਕਿ ਉਸ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ’ਤੇ ਤਿਰੰਗਾ ਲਹਿਰਾਉਣ ਦੀ ਯੋਜਨਾ ਬਣਾਈ ਸੀ ਪਰ ਖਰਾਬ ਮੌਸਮ ਦੀ ਚਿਤਾਵਨੀ ਕਾਰਨ ਉਸ ਨੇ 14 ਅਗਸਤ ਨੂੰ ਹੀ ਇਸ ਮੁਹਿੰਮ ਨੂੰ ਪੂਰਾ ਕੀਤਾ। ਇਹ ਪ੍ਰਾਪਤੀ ਬਿੰਦੀਆ ਨੂੰ ਖਾਸ ਬਣਾਉਂਦੀ ਹੈ ਕਿਉਂਕਿ ਉਹ ਦੋ ਵੱਡੀਆਂ ਅੰਤਰਰਾਸ਼ਟਰੀ ਚੋਟੀਆਂ ‘ਤੇ ਚੜ੍ਹਣ ਵਾਲੀ ਹਿਮਾਚਲ ਪ੍ਰਦੇਸ਼ ਪੁਲਸ ਦੀ ਪਹਿਲੀ ਮਹਿਲਾ ਕਾਂਸਟੇਬਲ ਹੈ।
ਬਿੰਦੀਆ ਕੌਸ਼ਲ ਨੇ 15 ਅਗਸਤ 2023 ਨੂੰ ਲੱਦਾਖ ’ਚ ਕਾਂਗ ਯਤਸੇ ਚੋਟੀ (6,250 ਮੀਟਰ) ਤੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ’ਚ ਯੂਨਮ ਚੋਟੀ (6,111 ਮੀਟਰ) ’ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਸੀ ਤੇ ਤਿਰੰਗਾ ਲਹਿਰਾਇਆ ਸੀ।ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ ਦੀ ਪਰਬਤਾਰੋਹੀ ਕਾਬਾਕ ਯਾਨੋ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ‘ਮਾਊਂਟ ਐਲਬਰਸ’ ਨੂੰ ਫਤਿਹ ਕਰ ਕੇ ਇਕ ਵਿਲੱਖਣ ਰਿਕਾਰਡ ਕਾਇਮ ਕੀਤਾ ਹੈ। ਯਾਨੋ ਨੇ 16 ਅਗਸਤ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5:20 ਵਜੇ ਰੂਸ ਦੀ ਸਭ ਤੋਂ ਉੱਚੀ ਚੋਟੀ ਸਫਲਤਾਪੂਰਵਕ ਸਰ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8