ਹਿਮਾਚਲ ਦੇ ਉੱਚੇ ਪਹਾੜੀ ਇਲਾਕਿਆਂ ’ਚ ‘ਤਾਬੋ’ ’ਚ ਰਹੀ ਮੌਸਮ ਦੀ ਸਭ ਤੋਂ ਠੰਡੀ ਰਾਤ
Monday, Nov 24, 2025 - 07:44 AM (IST)
ਸ਼ਿਮਲਾ (ਸੰਤੋਸ਼) - ਹਿਮਾਚਲ ਦੇ ਉੱਚੇ ਪਹਾੜੀ ਇਲਾਕਿਆਂ ’ਚ ਭਿਆਨਕ ਸੀਤ ਲਹਿਰ ਦਾ ਕਹਿਰ ਬਣਿਆ ਹੋਇਆ ਹੈ। ਲਾਹੌਲ-ਸਪੀਤੀ ਦੇ ਤਾਬੋ ’ਚ ਸਭ ਤੋਂ ਠੰਡੀ ਰਾਤ ਲੰਘੀ ਹੈ, ਜੋ ਕਿ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਰਹੀ ਹੈ। ਇੱਥੇ ਘੱਟੋ-ਘੱਟ ਤਾਪਮਾਨ ਮਨਫੀ 7 ਡਿਗਰੀ ਜਾ ਪੁੱਜਾ ਹੈ। ਇਸ ਤੋਂ ਇਲਾਵਾ ਕੇਲਾਂਗ ’ਚ ਮਨਫੀ 4.1 ਅਤੇ ਕਲਪਾ ’ਚ ਮਨਫੀ 0.5 ਡਿਗਰੀ ਤਾਪਮਾਨ ਰਿਹਾ ਹੈ, ਜਦੋਂ ਕਿ ਕੁਕੁਮਸੇਰੀ ’ਚ ਵੀ ਪਾਰਾ ਸਿਫ਼ਰ ਤੋਂ ਹੇਠਾਂ ਮਨਫੀ ’ਚ ਚਲਾ ਗਿਆ ਹੈ। ਸ਼ਿਮਲਾ ਦੀਆਂ ਰਾਤਾਂ ਵੀ ਹੁਣ ਠੰਢੀਆਂ ਹੋਣ ਲੱਗੀਆਂ ਹਨ। ਇੱਥੇ ਪਹਿਲਾਂ ਘੱਟੋ-ਘੱਟ ਤਾਪਮਾਨ ਊਨਾ ਅਤੇ ਧਰਮਸ਼ਾਲਾ ਨਾਲੋਂ ਜ਼ਿਆਦਾ ਚੱਲ ਰਿਹਾ ਸੀ ਪਰ ਹੁਣ 6.8 ਡਿਗਰੀ ਪਹੁੰਚ ਗਿਆ ਹੈ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ
ਸੁੰਦਰਨਗਰ, ਮੰਡੀ ਅਤੇ ਬਿਲਾਸਪੁਰ ’ਚ ਦਰਮਿਆਨੀ ਧੁੰਦ ਛਾਈ ਰਹੀ, ਜਦੋਂ ਕਿ ਸੋਮਵਾਰ ਸਵੇਰੇ ਵੀ ਮੰਡੀ ਦੀ ਬਲਹ ਘਾਟੀ ਅਤੇ ਬਿਲਾਸਪੁਰ ’ਚ ਭਾਖੜਾ ਡੈਮ ਦੇ ਆਸਪਾਸ ਦਰਮਿਆਨੀ ਤੋਂ ਸੰਘਣੀ ਧੁੰਦ ਛਾਈ ਰਹਿਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਦ੍ਰਿਸ਼ਟਤਾ ’ਚ ਕਮੀ ਆ ਸਕਦੀ ਹੈ। ਧੁੱਪ ਨਿਕਲਣ ਦੇ ਬਾਵਜੂਦ ਹੁਣ ਵੱਧ ਤੋਂ ਵੱਧ ਤਾਪਮਾਨ ’ਚ ਵੀ ਗਿਰਾਵਟ ਵੇਖੀ ਜਾ ਰਹੀ ਹੈ। ਊਨਾ ’ਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਰਿਹਾ, ਜਦੋਂ ਕਿ ਰਾਜਧਾਨੀ ਸ਼ਿਮਲਾ ’ਚ 15.5 ਡਿਗਰੀ ਰਿਕਾਰਡ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ’ਚ ਪਿਛਲੇ 24 ਘੰਟਿਆਂ ’ਚ ਸਾਧਾਰਣ ਤੋਂ ਮਨਫੀ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼
