ਸੁਖਰਾਮ ਦੇ ਆਉਣ ਨਾਲ ਪਾਰਟੀ ਨੂੰ ਹੋਵੇਗਾ ਲਾਭ: ਜੀ. ਐੱਸ. ਬਾਲੀ

Thursday, Mar 28, 2019 - 05:28 PM (IST)

ਸੁਖਰਾਮ ਦੇ ਆਉਣ ਨਾਲ ਪਾਰਟੀ ਨੂੰ ਹੋਵੇਗਾ ਲਾਭ: ਜੀ. ਐੱਸ. ਬਾਲੀ

ਸ਼ਿਮਲਾ- ਸਾਬਕਾ ਟਰਾਂਸਪੋਰਟ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਰਮੁਖ ਸਿੰਘ ਬਾਲੀ (ਜੀ. ਐੱਸ. ਬਾਲੀ) ਨੇ ਬਿਆਨ ਦਿੱਤਾ ਹੈ ਕਿ ਪੰਡਿਤ ਸੁਖ ਰਾਮ ਅਤੇ ਉਸ ਦੇ ਪੋਤਰੇ ਅਸ਼ਰੇ ਸ਼ਰਮਾ ਦੇ ਆਉਣ ਨਾਲ ਪਾਰਟੀ ਨੂੰ ਕਾਫੀ ਲਾਭ ਮਿਲੇਗਾ। ਸੁਖ ਰਾਮ ਕਾਂਗਰਸ ਦਾ ਬਹੁਤ ਪੁਰਾਣਾ ਚਿਹਰਾ ਰਿਹਾ ਹੈ ਅਤੇ ਉਨ੍ਹਾਂ ਨਾਲ ਮਜ਼ਬੂਤੀ ਮਿਲੇਗੀ। ਇਸ ਤੋਂ ਇਲਾਵਾ ਮੰਡੀ ਤੋਂ ਟਿਕਟ ਕਿਸਨੂੰ ਦੇਣੀ ਹੈ, ਇਹ ਕਾਂਗਰਸ ਪਾਰਟੀ ਤੈਅ ਕਰੇਗੀ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੰਡਿਤ ਸੁਖ ਰਾਮ ਨੇ ਆਪਣੇ ਪੋਤਰੇ ਅਸ਼ਰੇ ਸ਼ਰਮਾ ਨਾਲ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ। ਨਵੀਂ ਦਿੱਲੀ 'ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜ਼ੂਦਗੀ 'ਚ 91 ਸਾਲਾਂ ਸੁਖ ਰਾਮ ਅਤੇ ਉਨ੍ਹਾਂ ਦੇ ਪੋਤਰੇ ਨੇ ਮੈਂਬਰਸ਼ਿਪ ਲਈ ਹੈ। ਸੁਖ ਰਾਮ ਨੇ 17 ਮਹੀਨਿਆਂ ਬਾਅਦ ਕਾਂਗਰਸ 'ਚ ਵਾਪਸੀ ਕੀਤੀ ਹੈ। ਸੁਖ ਰਾਮ ਦਾ ਪੁੱਤਰ ਅਤੇ ਅਸ਼ਰੇ ਦੇ ਪਿਤਾ ਅਨਿਲ ਸ਼ਰਮਾ ਸੂਬੇ ਦੀ ਭਾਜਪਾ ਸਰਕਾਰ 'ਚ ਊਰਜਾ ਮੰਤਰੀ ਹਨ।


author

Iqbalkaur

Content Editor

Related News