ਹਿਮਾਚਲ: ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 12 ਮੌਤਾਂ, ਸ਼ਿਮਲਾ ਸਮੇਤ 6 ਜ਼ਿਲ੍ਹਿਆਂ 'ਚ 'ਰੈੱਡ ਅਲਰਟ'

Thursday, Aug 24, 2023 - 08:58 AM (IST)

ਹਿਮਾਚਲ: ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 12 ਮੌਤਾਂ, ਸ਼ਿਮਲਾ ਸਮੇਤ 6 ਜ਼ਿਲ੍ਹਿਆਂ 'ਚ 'ਰੈੱਡ ਅਲਰਟ'

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿੱਚ ਬੀਤੀ ਰਾਤ ਪਏ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਘਰਾਂ ਦੇ ਨੁਕਸਾਨੇ ਜਾਣ ਤੋਂ ਇਲਾਵਾ 400 ਤੋਂ ਵੱਧ ਸੜਕਾਂ ਜਾਮ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ 12 ਵਿੱਚੋਂ 6 ਜ਼ਿਲ੍ਹਿਆਂ ਵਿੱਚ "ਮੋਹਲੇਧਾਰ ਮੀਂਹ ਅਤੇ ਕੁਝ ਥਾਵਾਂ 'ਤੇ ਬਹੁਤ ਜ਼ਿਆਦਾ ਮੀਂਹ" ਪੈਣ ਦੀ ਭਵਿੱਖਬਾਣੀ ਕਰਦੇ ਹੋਏ 'ਰੈੱਡ ਅਲਰਟ' ਜਾਰੀ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਤੇ ਮੁੜ ਮੰਡਰਾਉਣ ਲੱਗਾ ਹੜ੍ਹ ਦਾ ਖ਼ਤਰਾ, ਭਾਖੜਾ ਤੇ ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਿਆ

PunjabKesari

ਇਸ ਮਾਨਸੂਨ 'ਚ ਮੋਹਲੇਧਾਰ ਮੀਂਹ ਦੇ 3 ਵੱਡੇ ਸਪੈੱਲਾਂ ਤੋਂ ਬਾਅਦ ਸੂਬੇ 'ਚ ਕੁੱਲ 709 ਸੜਕਾਂ ਬੰਦ ਹੋ ਗਈਆਂ ਹਨ। ਮੋਹਲੇਧਾਰ ਮੀਂਹ ਕਾਰਨ ਸੂਬੇ 'ਚ ਵੱਡੇ ਪੱਧਰ 'ਤੇ ਤਬਾਹੀ ਅਤੇ ਮੌਤਾਂ ਦੀਆਂ ਘਟਨਾਵਾਂ ਹੋਈਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸੂਬੇ ਦੇ ਸ਼ਿਮਲਾ, ਮੰਡੀ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੋਂ 2 ਦਿਨਾਂ ਲਈ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਸੂਬੇ ਵਿੱਚ ਹੋਈਆਂ 12 ਮੌਤਾਂ ਵਿੱਚੋਂ, ਮੰਡੀ ਅਤੇ ਸ਼ਿਮਲਾ ਵਿੱਚ ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਮੌਤ ਹੋਈ ਹੈ, ਇਸ ਤੋਂ ਇਲਾਵਾ 3 ਹੋਰ ਲੋਕਾਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਡੁੱਬਣ ਅਤੇ ਉਚਾਈ ਤੋਂ ਡਿੱਗਣ ਕਾਰਨ ਇਕ-ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ: ਡੌਂਕੀ ਲਾ ਕੇ USA ਪੁੱਜੇ ਭਾਰਤੀ ਨੌਜਵਾਨ ਕੋਲੋਂ ਹੋਈ ਗ਼ਲਤੀ ਨੇ ਲੈ ਲਈ ਜਾਨ, ਜਾਣੋ ਪੂਰਾ ਮਾਮਲਾ

PunjabKesari

ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਕਿਹਾ ਕਿ ਮੰਡੀ ਜ਼ਿਲ੍ਹੇ ਦੇ ਸੇਰਾਜ ਖੇਤਰ ਦੇ 2 ਪਿੰਡਾਂ ਵਿੱਚ ਬੱਦਲ ਫਟਣ ਕਾਰਨ ਜ਼ਮੀਨ ਖਿਸਕਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਮੰਡੀ ਜ਼ਿਲੇ ਦੇ ਸੇਰਾਜ ਦੇ ਡਗੋਲ ਪਿੰਡ 'ਚ ਜ਼ਮੀਨ ਖਿਸਕਣ ਕਾਰਨ 2 ਲੋਕ ਪਰਮਾਨੰਦ (62) ਅਤੇ ਉਸ ਦੇ ਪੋਤੇ ਗੋਪੀ (14) ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਦੀ ਸਰਚੀ ਪਿੰਡ 'ਚ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ। ਮਲਬੇ ਹੇਠ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਲਾਕੇ ਵਿੱਚ ਕੁਝ ਘਰਾਂ ਅਤੇ ਇੱਕ ਸਕੂਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੀਂਹ ਕਾਰਨ ਸ਼ਿਮਲਾ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਉਖੜੇ ਦਰੱਖਤਾਂ ਨੇ ਮੁੱਖ ਕਾਰਟ ਰੋਡ ਦੇ ਨਾਲ-ਨਾਲ ਸ਼ਿਮਲਾ-ਮੇਹਲੀ ਬਾਈਪਾਸ ਨੂੰ ਜਾਮ ਕਰ ਦਿੱਤਾ।

ਇਹ ਵੀ ਪੜ੍ਹੋ: ਦੱਖਣੀ ਅਫਰੀਕਾ 'ਚ 14.5 ਏਕੜ 'ਚ ਬਣ ਰਿਹੈ ਸਵਾਮੀਨਾਰਾਇਣ ਮੰਦਰ, PM ਮੋਦੀ ਨੇ ਕੀਤਾ ਨਿਰੀਖਣ

PunjabKesari

ਕਈ ਘਰਾਂ ਵਿੱਚ ਤਰੇੜਾਂ ਵੀ ਆ ਗਈਆਂ ਹਨ ਅਤੇ ਸਾਵਧਾਨੀ ਵਜੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਸ਼ਿਮਲਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਕਿਹਾ ਕਿ ਬਲਦੇਯਾਨ ਇਲਾਕੇ ਵਿਚ ਇਕ ਕੱਚੇ ਘਰ ਵਿਚ ਝਾਲੋ ਨਾਮ ਦਾ ਪ੍ਰਵਾਸੀ ਅਤੇ ਉਸ ਦੀ ਪਤਨੀ ਰਾਜਕੁਮਾਰੀ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਸੁਪਰਡੈਂਟ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਮਹੀਨੇ ਸੂਬੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 120 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਹਿਮਾਚਲ ਪ੍ਰਦੇਸ਼ ਵਿੱਚ 24 ਜੂਨ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਕੁੱਲ 238 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਅਜੇ ਵੀ ਲਾਪਤਾ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News