ਬੱਦਲ ਫਟਣ ਨਾਲ 8 ਲੋਕਾਂ ਦੀ ਮੌਤ, ਲਾਪਤਾ 45 ਲੋਕਾਂ ਦੀ ਖੋਜ ਜਾਰੀ

Friday, Aug 02, 2024 - 06:19 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ 'ਚ ਬੱਦਲ ਫਟਣ ਨਾਲ ਆਏ ਹੜ੍ਹ ਤੋਂ ਬਾਅਦ 45 ਤੋਂ ਵੱਧ ਲਾਪਤਾ ਲੋਕਾਂ ਨੂੰ ਲੱਭਣ ਲਈ ਬਚਾਅ ਮੁਹਿੰਮ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਥੇ ਹੀ ਤਿੰਨ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਕੁੱਲੂ ਦੇ ਨਿਰਮੰਡ, ਸੈਂਜ ਅਤੇ ਮਲਾਨਾ, ਮੰਡੀ ਦੇ ਪਧਰ ਅਤੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ 'ਚ ਅਚਾਨਕ ਆਏ ਹੜ੍ਹ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੰਡੀ ਦੇ ਰਾਜਬਨ  ਪਿੰਡ 'ਚ 5 ਲਾਸ਼ਾਂ ਮਿਲੀਆਂ, ਕੁੱਲੂ ਦੇ ਨਿਰਮੰਡ 'ਚ ਇਕ ਅਤੇ ਸ਼ਿਮਲਾ ਦੇ ਰਾਮਪੁਰ ਤੋਂ 2 ਲਾਸ਼ਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜਬਨ 'ਚ ਬਰਾਮਦ 2 ਲਾਸ਼ਾਂ ਦੀ ਪਛਾਣ 9 ਸਾਲਾ ਅਮਨ ਅਤੇ 8 ਸਾਲਾ ਆਰਿਅਨ ਵਜੋਂ ਹੋਈ ਹੈ। ਲਾਪਤਾ ਲੋਕਾਂ ਦੇ ਰਿਸ਼ਤੇਦਾਰ ਹਾਦਸੇ ਵਾਲੀ ਜਗ੍ਹਾ 'ਤੇ ਡੇਰਾ ਲਾਏ ਹੋਏ ਹਨ। ਹਰ ਬੀਤਦੇ ਘੰਟੇ ਨਾਲ ਉਮੀਦ ਖ਼ਤਮ ਹੁੰਦੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਦੂਜੀ ਧੀ ਜੰਮੀ ਤਾਂ ਮਾਰ ਦਿੱਤੀ ਘਰਵਾਲੀ, ਅਦਾਲਤ ਨੇ ਸੁਣਾਈ 'ਸਜ਼ਾ-ਏ-ਮੌਤ'

ਇਕ ਸੋਗ ਪੀੜਤ ਔਰਤ ਨੇ ਕਿਹਾ,''ਮੇਰਾ ਸਹੁਰੇ ਅਤੇ ਸੱਸ ਦੀਆਂ ਲਾਸ਼ਾਂ ਮਿਲ ਗਈਆਂ ਹਨ ਪਰ ਮੇਰੇ ਬੇਟੇ, ਦਿਓਰ, ਉਸ ਦੀ ਪਤਨੀ ਅਤੇ ਉਸ ਦੇ 6 ਸਾਲ ਦੇ ਬੇਟੇ ਅਤੇ 2 ਮਹੀਨੇ ਦੀ ਧੀ ਦਾ ਹਾਲੇ ਵੀ ਕੁਝ ਪਤਾ ਨਹੀਂ ਲੱਗਾ ਹੈ।'' ਅਚਾਨਕ ਆਏ ਹੜ੍ਹ 'ਚ ਘਰਾਂ ਦੇ ਰੁੜ੍ਹ ਦੀ ਚੀਕ-ਪੁਕਾਰ ਸੁਣ ਕੇ ਬਾਹਰ ਆਏ ਇਕ ਹੋਰ ਪਿੰਡ ਵਾਸੀ ਨੇ ਕਿਹਾ,''ਮੌਤ ਦ ਡਰ ਨਾਲ ਅਸੀਂ ਸਾਰੇ ਰਾਤ ਭਰ ਜਾਗਦੇ ਰਹੇ, ਕਿਉਂਕਿ ਸੁਰੱਖਿਅਤ ਰਹਿਣ ਲਈ ਅਸੀਂ ਪਰਬਤ 'ਤੇ ਚੜ੍ਹ ਗਏ ਸੀ।'' ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਪੀੜਤਾਂ ਨਾਲ ਗੱਲਬਾਤ ਕਰਨ ਲਈ ਸਿੱਖਿਆ ਮੰਤਰੀ ਰੋਹਿਤ ਠਾਕੁਰ ਨਾਲ ਸ਼ਿਮਲਾ ਅਤੇ ਕੁੱਲੂ ਜ਼ਿਲ੍ਹੇ ਦੀ ਹੱਦ 'ਤੇ ਸਥਿਤ ਸਮੇਜ ਦਾ ਦੌਰਾ ਕੀਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News